
ਜ਼ਿਆਦਾਤਰ ਔਰਤਾਂ ਆਪਣੇ ਵਾਲਾਂ ਨੂੰ ਸਟ੍ਰੇਟ ਯਾਨੀ ਕਿ ਸਿੱਧਾ ਰੱਖਣ ‘ਚ ਦਿਲਚਸਪੀ ਰੱਖਦੀਆਂ...
ਚੰਡੀਗੜ੍ਹ: ਜ਼ਿਆਦਾਤਰ ਔਰਤਾਂ ਆਪਣੇ ਵਾਲਾਂ ਨੂੰ ਸਟ੍ਰੇਟ ਯਾਨੀ ਕਿ ਸਿੱਧਾ ਰੱਖਣ ‘ਚ ਦਿਲਚਸਪੀ ਰੱਖਦੀਆਂ ਹਨ ਪਰ ਜ਼ਿਆਦਾ ਕੈਮੀਕਲ ਦੀ ਵਰਤੋਂ ਵਾਲਾਂ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਇਸ ਲਈ ਘਰ ਬੈਠੇ ਬਿਠਾਏ ਅਸੀਂ ਇਨ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਵੀ ਸਟ੍ਰੇਟ ਲੁੱਕ ਦੇ ਸਕਦੇ ਹਾਂ। ਐਲੋਵੇਰਾ ਜੈਲ ਤੇ ਸ਼ਹਿਦ ਇੱਕ ਕੱਪ ਪਾਣੀ ‘ਚ 2 ਚਮਚ ਅਲਸੀ ਦੇ ਬੀਜ ਪਾ ਕੇ 2-3 ਮਿੰਟ ਤੱਕ ਉਬਾਲੋਂ ਤੇ ਜਦੋਂ ਪਾਣੀ ਜੈਲ ਦੀ ਤਰ੍ਹਾਂ ਗਾੜ੍ਹਾ ਹੋ ਜਾਵੇ ਤਾਂ ਕਮਰੇ ਦੇ ਤਾਪਮਾਨ ਤੇ ਠੰਡਾ ਕਰ ਲਵੋ। ਇਸ ਨੂੰ ਕਿਸੇ ਪਤਲੇ ਕੱਪੜੇ ‘ਚ ਛਾਣ ਲਵੋ।
Smooth Hair
ਇਸ ‘ਚ 2 ਚਮਚ ਐਲੋਵੇਰਾ ਜੈਲ, 2 ਚਮਚ ਕੈਸਟਰ ਤੇਲ, 1 ਚਮਚ ਨਿੰਬੂ ਦਾ ਰਸ ਤੇ 2 ਚਮਚ ਸ਼ਹਿਦ ਮਿਲਾ ਕੇ ਗਿੱਲੇ ਵਾਲਾਂ ਤੇ ਲਗਾਓ। ਇਸ ਤੋਂ ਬਾਅਦ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਸਿਰ ਤੱਕ ਲਗਾਓ। 30 ਮਿੰਟ ਜੈਲ ਨੂੰ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਕੇ ਕੰਡੀਸ਼ਨਰ ਲਗਾਓ। ਗਿੱਲੇ ਵਾਲਾਂ ਨੂੰ ਤੋਲੀਏ ਨਾਲ ਸੁਕਾਉਣ ਦੀ ਜਗ੍ਹਾਂ ਕੰਘੇ ਨਾਲ ਸਿੱਧੇ ਕਰ ਕੇ ਸੁਕਾਓ।
ਗਰਮ ਤੇਲ ਦਾ ਪ੍ਰਯੋਗ
Smooth Hair
ਨਾਰੀਅਲ ਤੇਲ, ਜੈਤੂਨ ਦਾ ਤੇਲ ਜਾਂ ਬਦਾਮ ਦੇ ਤੇਲ ਨੂੰ ਹਲਕਾ ਗਰਮ ਕਰ ਲਵੋ। ਇਸ ਤੇਲ ਦੀ ਹਲਕੇ ਹੱਥਾਂ ਨਾਲ 15-20 ਮਿੰਟ ਮਾਲਿਸ਼ ਕਰੋ। ਫ਼ਿਰ ਆਪਣੇ ਪੂਰੇ ਵਾਲਾਂ ਨੂੰ ਕੰਘੀ ਕਰੋ। ਕੰਘੀ ਕਰਨ ਤੋਂ ਬਾਅਦ ਹਲਕੇ ਗਰਮ ਪਾਣੀ ‘ਚ ਤੋਲੀਏ ਨੂੰ ਭਿਓ ਕੇ ਵਾਲਾਂ ਤੇ ਬੰਨ ਲਵੋ। ਇਸ ਤਰਾਂ ਕਰਨ ਨਾਲ ਤੇਲ ਵਾਲਾਂ ਦੀਆਂ ਜੜ੍ਹਾਂ ਤੱਕ ਪਹੁੰਚ ਜਾਂਦਾ ਹੈ। ਅੱਧੇ ਘੱਟੇ ਬਾਅਦ ਵਾਲਾਂ ਨੂੰ ਧੋ ਲਵੋ ਤੇ ਕੰਘੀ ਨਾਲ ਸਿੱਧਾ ਕਰੋ। ਇੰਝ ਹਰ ਰੋਜ਼ ਕਰਨ ਨਾਲ ਵਾਲ ਬਹੁਤ ਛੇਤੀ ਸਿੱਧੇ ਹੋ ਜਾਂਦੇ ਹਨ।
ਨਾਰੀਅਲ ਦੁੱਧ ਤੇ ਨਿੰਬੂ
Coconut Water
ਇੱਕ ਕੋਲੀ ਨਾਰੀਅਲ ਦੇ ਤੇਲ ‘ਚ ਨਿੰਬੂ ਦੀਆਂ ਕੁੱਝ ਬੂੰਦਾਂ ਮਿਲਾ ਕੇ ਫਰਿਜ਼ ‘ਚ ਰੱਖ ਦਿਓ। ਫਰਿਜ਼ ‘ਚੋਂ ਕੱਢਣ ਤੋਂ ਬਾਅਦ ਇਸ ਤੇ ਇੱਕ ਕ੍ਰੀਮ ਵਾਲੀ ਲੇਅਰ ਆ ਜਾਂਦੀ ਹੈ। ਇਸ ਕ੍ਰੀਮ ਨਾਲ ਵਾਲਾਂ ਦੀ 20 ਮਿੰਟ ਮਾਲਿਸ਼ ਕਰੋ ਤੇ ਮਾਲਿਸ਼ ਕਰਨ ਤੋਂ ਬਾਅਦ ਇੰਝ ਹੀ ਛੱਡ ਦਵੋ। ਹਲਕੇ ਗਰਮ ਪਾਣੀ ‘ਚ ਤੋਲੀਏ ਨੂੰ ਭਿਓ ਕਿ ਵਾਲਾਂ ਤੇ ਬੰਨ੍ਹ ਲਵੋ। ਇਨ੍ਹਾਂ ਨੂੰ ਕੰਘੀ ਨਾਲ ਸਿੱਧੇ ਕਰੋ।
Coconut Water
Olive ਤੇਲ ਅਤੇ ਅੰਡਾ
Olive Oil
ਭਾਂਡੇ ‘ਚ 2 ਅੰਡਿਆਂ ਨੂੰ ਜ਼ਰੂਰਤ ਅਨੁਸਾਰ ਜੈਤੂਨ ਦੇ ਤੇਲ ‘ਚ ਫੈਟ ਲਵੋ। ਇਸ ਤੋਂ ਬਾਅਦ ਇਸ ਘੋਲ ਨੂੰ ਆਪਣੇ ਵਾਲਾਂ ਤੇ ਲਗਾ ਲਵੋ। ਫ਼ਿਰ ਮੋਟੇ ਕੰਘੇ ਨਾਲ ਵਾਲਾਂ ਨੂੰ ਸਿੱਧਾ ਕਰ ਲਵੋ। ਹਲਕੇ ਗਰਮ ਪਾਣੀ ‘ਚ ਤੋਲੀਏ ਨੂੰ ਭਿਓ ਕਿ ਵਾਲਾਂ ਤੇ ਬੰਨ੍ਹ ਲਵੋ। ਫ਼ਿਰ ਵਾਲਾਂ ਨੂੰ ਧੋ ਲਵੋ ਤੇ ਕੰਘੀ ਨਾਲ ਸਿੱਧੇ ਕਰੋ।