
ਭਾਰ ਘਟਾਉਣ ਲਈ ਲੋਕ ਕੀ ਕੁੱ ਨਹੀਂ ਕਰਦੇ ਹਨ। ਜਿਮ ਜਾਂਦੇ ਹਨ, ਡਾਇਟਿੰਗ ਕਰਦੇ ਹਨ, ਪ੍ਰਹੇਜ ਕਰਦੇ ਹਨ ਅਤੇ ਲੱਗਭੱਗ ਹਰ
ਨਵੀਂ ਦਿੱਲੀ : ਭਾਰ ਘਟਾਉਣ ਲਈ ਲੋਕ ਕੀ ਕੁੱ ਨਹੀਂ ਕਰਦੇ ਹਨ। ਜਿਮ ਜਾਂਦੇ ਹਨ, ਡਾਇਟਿੰਗ ਕਰਦੇ ਹਨ, ਪ੍ਰਹੇਜ ਕਰਦੇ ਹਨ ਅਤੇ ਲੱਗਭੱਗ ਹਰ ਵਾਰ ਇੱਕ ਨਵੀਂ ਸਲਾਹ ਨੂੰ ਸੱਚ ਮੰਨ ਕੇ ਅਪਣਾਉਂਦੇ ਹਨ ਪਰ ਸ਼ਾਇਦ ਹੀ ਉਨ੍ਹਾਂ ਨੂੰ ਉਹ ਨਤੀਜਾ ਮਿਲ ਪਾਉਂਦਾ ਹੋਵੇ ਜਿਸਦੇ ਲਈ ਉਹ ਇੰਨਾ ਤਿਆਗ ਕਰਦੇ ਹਨ।
Best ways to Lose Weight
ਭਾਰ ਘਟਾਉਣ ਵਾਲਿਆਂ ਨੂੰ ਅਕਸਰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸਵੇਰੇ ਉੱਠਕੇ ਕੋਸੇ ਪਾਣੀ 'ਚ ਨਿੰਬੂ - ਸ਼ਹਿਦ ਮਿਲਾ ਕੇ ਪੀਣਾ ਫਾਇਦੇਮੰਦ ਹੁੰਦਾ ਹੈ ਪਰ ਕਈ ਲੋਕਾਂ ਲਈ ਸਵੇਰੇ ਉੱਠ ਕੇ ਅਜਿਹਾ ਕਰ ਪਾਉਣਾ ਵੀ ਮੁਸ਼ਕਿਲ ਹੁੰਦਾ ਹੈ। ਅਜਿਹੇ 'ਚ ਤੁਸੀ ਚਾਹੋ ਤਾਂ ਭਾਰ ਘੱਟ ਕਰਨ ਦਾ ਇਹ ਸਭ ਤੋਂ ਆਸਾਨ ਤਰੀਕਾ ਆਪਣਾ ਸਕਦੇ ਹੋ।
Best ways to Lose Weight
ਇੱਕ ਮੈਗਜ਼ੀਨ ਦੀ ਰਿਪੋਰਟ ਮੁਤਾਬਕ ਲੋਕਾਂ ਨੂੰ ਪਾਣੀ ਪੀਣ ਦੀ ਸਲਾਹ ਤਾਂ ਦਿੱਤੀ ਜਾਂਦੀ ਹੈ ਪਰ ਉਸਨੂੰ ਕਦੋਂ, ਕਿਵੇਂ ਅਤੇ ਕਿੰਨਾ ਪੀਣਾ ਹੈ, ਇਸਦੇ ਬਾਰੇ 'ਚ ਨਹੀਂ ਦੱਸਿਆ ਜਾਂਦਾ।
Best ways to Lose Weight
ਜਾਂਚ ਵਿੱਚ ਪਾਇਆ ਗਿਆ ਹੈ ਕਿ ਖਾਣਾ ਖਾਣ ਤੋਂ ਕੁੱਝ ਦੇਰ ਪਹਿਲਾਂ ਅੱਧਾ ਲਿਟਰ ਪਾਣੀ ਪੀਣਾ ਭਾਰ ਘਟਾਉਣ ਦਾ ਵਧੀਆ ਉਪਾਅ ਹੈ। ਖੋਜਕਾਰ ਡਾਕਟਰ ਪੀਟਰ ਦੇ ਅਨੁਸਾਰ ਖਾਣਾ ਖਾਣ ਤੋਂ ਕੁਝ ਦੇਰ ਪਹਿਲਾਂ ਪਾਣੀ ਪੀਣ ਨਾਲ ਕੈਲੋਰੀ ਦਾ ਇਨਟੇਕ ਘੱਟ ਹੋ ਜਾਂਦਾ ਹੈ।
Best ways to Lose Weight
ਅਧਿਐਨ 'ਚ ਕਿਹਾ ਗਿਆ ਹੈ ਕਿ ਜੋ ਲੋਕ ਖਾਣਾ ਖਾਣ ਤੋਂ ਕੁਝ ਦੇਰ ਪਹਿਲਾਂ ਪਾਣੀ ਪੀਂਦੇ ਹਨ ਉਨ੍ਹਾਂ 'ਚ ਖਾਣ ਦੇ ਦੌਰਾਨ ਕੈਲੋਰੀ ਦਾ ਇਨਟੇਕ ਹੋਰਾਂ ਦੀ ਤੁਲਣਾ 'ਚ 40 ਫੀਸਦੀ ਘੱਟ ਹੁੰਦਾ ਹੈ।