
ਪ੍ਰੈਗਨੈਂਸੀ ਦੇ ਆਖਰੀ ਤਿੰਨ ਮਹੀਨਿਆਂ ਵਿਚ ਗਰਭਵਤੀ ਔਰਤਾਂ ਨੂੰ ਅਦਰਕ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ
ਜਲੰਧਰ: ਭਾਰਤੀ ਰਸੋਈ ਵਿਚ ਅਦਰਕ ਦਾ ਇਸਤੇਮਾਲ ਲਗਭਗ ਰੋਜ਼ਾਨਾ ਹੀ ਹੁੰਦਾ ਹੈ। ਇਹ ਸਿਰਫ ਖਾਣਾ ਖਾਣ ਦਾ ਸੁਆਦ ਹੀ ਨਹੀਂ ਸਗੋਂ ਸਿਹਤ ਨਾਲ ਜੁੜੇ ਕਈ ਲਾਭ ਵੀ ਦਿੰਦਾ ਹੈ। ਸਰਦੀ ਖਾਂਸੀ ਤੋਂ ਬਾਅਦ ਲਈ ਅਦਰਕ ਕਾਫੀ ਫਾਇਦੇਮੰਦ ਹੈ। ਇਸ ਵਿਚ ਆਇਰਨ, ਕੈਲਸ਼ੀਅਮ, ਕਲੋਰੀਨ ਅਤੇ ਵਿਟਾਮਿਨਸ ਵਰਗੇ ਪੋਸ਼ਟਿਕ ਤੱਤ ਹੁੰਦੇ ਹਨ। ਆਯੁਰਵੇਦ ਵਿਚ ਵੀ ਅਦਰਕ ਦੀਆਂ ਖੂਬੀਆਂ ਹੁੰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਅਦਰਕ ਕਈਆਂ ਲਈ ਜ਼ਹਿਰ ਵਾਂਗ ਵੀ ਕੰਮ ਕਰ ਸਕਦਾ ਹੈ।
Ginger
ਗਰਭਵਤੀ ਔਰਤਾਂ ਲਈ ਅਦਰਕ ਦਾ ਸੇਵਨ ਵਧੀਆ ਹੁੰਦਾ ਹੈ ਕਿਉਂ ਕਿ ਇਹ ਕਮਜ਼ੋਰੀ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਪ੍ਰੈਗਨੈਂਸੀ ਦੇ ਆਖਰੀ ਤਿੰਨ ਮਹੀਨਿਆਂ ਵਿਚ ਗਰਭਵਤੀ ਔਰਤਾਂ ਨੂੰ ਅਦਰਕ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਦੇ ਸੇਵਨ ਨਾਲ ਪ੍ਰੀ ਮੈਚਿਓਰ ਡਿਲਵਰੀ ਅਤੇ ਲੇਬਰ ਦਾ ਖਤਰਾ ਵੱਧ ਜਾਂਦਾ ਹੈ।
Ginger
ਜੋ ਲੋਕ ਅਪਣਾ ਭਾਰ ਵਧਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਦਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਅਦਰਕ ਭੁੱਖ ਘੱਟ ਕਰਦਾ ਹੈ ਜੋ ਭਾਰ ਘੱਟ ਕਰਨ ਵਿਚ ਮਦਦ ਕਰਦਾ ਹੈ। ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਇਸ ਦੇ ਸੇਵਨ ਨਾਲ ਤੁਹਾਡੇ ਸ਼ਰੀਰ ਤੇ ਉਲਟਾ ਅਸਰ ਹੁੰਦਾ ਹੈ। ਹੀਮੋਫੀਲੀਆ ਨਾਲ ਪੀੜਤ ਲੋਕਾਂ ਲਈ ਅਦਰਕ ਦਾ ਸੇਵਨ ਜ਼ਹਿਰ ਬਰਾਬਰ ਕੰਮ ਕਰਦਾ ਹੈ ਕਿਉਂਕਿ ਅਦਰਕ ਖਾਣ ਨਾਲ ਖੂਨ ਪਤਲ ਹੋਣ ਲੱਗਦਾ ਹੈ। ਜਿਨ੍ਹਾਂ ਨੂੰ ਇਸ ਬਿਮਾਰੀ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਅਦਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਜਿਹੜੇ ਲੋਕ ਦਵਾਈਆਂ ਖਾਂਦੇ ਹਨ, ਅਜਿਹੇ ਲੋਕਾਂ ਤੋਂ ਬਚਾਅ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਦਵਾਈਆਂ ਵਿਚ ਮੌਜੂਦ ਡਰੱਗਜ਼ ਵਰਗੇ ਬੇਟਾ ਬਲਾਕਰਸ, ਐਂਟੀਕੋਗੁਲੈਂਟਸ ਅਤੇ ਇੰਸੁਲਿਨ ਅਦਰਕ ਨਾਲ ਮਿਲ ਕੇ ਖਤਰਨਾਕ ਮਿਸ਼ਰਣ ਬਣਾਉਂਦੇ ਹਨ ਜੋ ਸ਼ਰੀਰ ਨੂੰ ਨੁਕਸਾਨ ਪਹੁੰਚਾਉਦੇ ਹਨ।