Health News: ਬੀਮਾਰੀਆਂ ਤੋਂ ਬਚਾਉਂਦਾ ਹੈ ਸਲਾਦ
Published : Jun 26, 2025, 5:09 pm IST
Updated : Jun 26, 2025, 5:09 pm IST
SHARE ARTICLE
Health News
Health News

ਫ਼ਾਈਬਰ ਭਰਪੂਰ ਭੋਜਨ ਦਿਲ ਦੀਆਂ ਬੀਮਾਰੀਆਂ ਤੇ ਕੈਂਸਰ ਤੋਂ ਵੀ ਬਚਾਉਂਦਾ ਹੈ।

Health News: ਔਰਤਾਂ ਨੂੰ 25 ਗ੍ਰਾਮ ਅਤੇ ਮਰਦਾਂ ਨੂੰ 38 ਗ੍ਰਾਮ ਫ਼ਾਈਬਰ ਦੀ ਲੋੜ ਹਰ ਦਿਨ ਹੁੰਦੀ ਹੈ। ਇਕ ਖੋਜ ਮੁਤਾਬਕ ਭਾਰਤ ਵਿਚ ਔਸਤਨ 15 ਗ੍ਰਾਮ ਫ਼ਾਈਬਰ ਰੋਜ਼ ਖਾਧਾ ਜਾਂਦਾ ਹੈ। ਸਲਾਦ ਫ਼ਾਈਬਰ ਦਾ ਬੇਹਤਰੀਨ ਸਰੋਤ ਹੈ। ਇਹ ਸ੍ਰੀਰ ਵਿਚ ਕੈਲੇਸਟ੍ਰਾਲ ਦਾ ਪੱਧਰ ਘੱਟ ਰੱਖਣ ਅਤੇ ਪਾਚਨਤੰਤਰ ਨੂੰ ਦਰੁਸਤ ਰੱਖਣ ਵਿਚ ਮਦਦ ਕਰਦਾ ਹੈ। ਫ਼ਾਈਬਰ ਭਰਪੂਰ ਭੋਜਨ ਦਿਲ ਦੀਆਂ ਬੀਮਾਰੀਆਂ ਤੇ ਕੈਂਸਰ ਤੋਂ ਵੀ ਬਚਾਉਂਦਾ ਹੈ।

ਮੌਸਮੀ ਫਲਾਂ ਅਤੇ ਸਬਜ਼ੀਆਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ। ਮੂਲੀ, ਗਾਜਰ, ਸ਼ਲਗਮ, ਅਦਰਕ, ਸੇਬ, ਕੇਲਾ, ਅਮਰੂਦ, ਵੈਜ ਸਲਾਦ ਜਾਂ ਫ਼ਰੂਟ ਸਲਾਦ। ਦਹੀਂ ਮਿਕਸ ਜਾਂ ਆਲੂ ਮਿਕਸ ਰਾਇਤਾ, ਟਮਾਟਰ ਰਾਇਤਾ, ਖੀਰਾ ਰਾਇਤਾ, ਦਹੀਂ ਵਿਚ ਕੱਚੀਆਂ ਸ਼ਬਜ਼ੀਆਂ ਜਾਂ ਫ਼ਲਾਂ ਦੀ ਵਰਤੋਂ ਸੱਭ ਸਲਾਦ ਦੀ ਸ਼੍ਰੇਣੀ ਵਿਚ ਆਉਂਦੇ ਹਨ। ਸਲਾਦ ਦੀ ਵਰਤੋਂ ਸ੍ਰੀਰ ਵਿਚੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਭਜਾਉਂਦੀ ਹੈ। ਸਲਾਦ ਨੂੰ ਸ੍ਰੀਰ ਲਈ ਤੰਦਰੁਸਤੀ ਦਾ ਬੀਮਾ ਅਤੇ ਘਰ ਦਾ ਵੈਦ ਮੰਨਿਆ ਜਾਂਦਾ ਹੈ।

ਸਲਾਦ ਪੇਟ ਦੀਆਂ ਕਈ ਬੀਮਾਰੀਆਂ ਨੂੰ ਦੂਰ ਰਖਦਾ ਹੈ। ਇਹ ਕਬਜ਼ ਦਾ ਦੁਸ਼ਮਣ ਹੈ। ਪ੍ਰਵਾਰ ਦੇ ਸੱਭ ਮੈਂਬਰਾਂ ਨੂੰ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ। ਜੇ ਬਜ਼ੁਰਗਾਂ ਜਾਂ ਬੱਚਿਆਂ ਨੂੰ ਸਲਾਦ ਖਾਣ ਵਿਚ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਸਲਾਦ ਕੱਦੂਕਸ ਕਰ ਕੇ, ਉਬਾਲ ਕੇ ਜਾਂ ਇਸ ਦਾ ਜੂਸ ਕੱਢ ਕੇ ਦਿਤਾ ਜਾ ਸਕਦਾ ਹੈ। ਸਲਾਦ ਖਾਣ ਨਾਲ ਚਿਹਰੇ ਉਤੇ ਪਈਆਂ ਝੁਰੜੀਆਂ ਤੋਂ ਬਚਿਆ ਜਾ ਸਕਦਾ ਹੈ। ਸਲਾਦ ਦੀ ਵਰਤੋਂ ਕਰਦੇ ਸਮੇਂ ਭੋਜਨ ਘੱਟ ਖਾਣਾ ਚਾਹੀਦਾ ਹੈ।

ਮੋਟਾਪੇ ਤੋਂ ਬਚਣ ਲਈ ਭੋਜਨ ਤੋਂ ਪਹਿਲਾਂ ਸਲਾਦ ਖਾਣਾ ਚਾਹੀਦਾ ਹੈ ਅਤੇ ਭੋਜਨ ਦੀ ਵਰਤੋਂ ਬਿਲਕੁਲ ਘੱਟ ਹੀ ਕਰਨੀ ਚਾਹੀਦੀ ਹੈ। ਸਲਾਦ ਵਿਚ ਵਰਤੀ ਜਾਣ ਵਾਲੀ ਹਰ ਵਸਤੂ ਵਿਚ ਬੇਹੱਦ ਕੁਦਰਤੀ ਗੁਣ ਹੁੰਦੇ ਹਨ। ਮੂਲੀ ਤੇ ਪਿਆਜ਼ ਵਿਚ ਗੰਧਕ ਦੀ ਮਾਤਰਾ ਵੱਧ ਹੁੰਦੀ ਹੈ। ਗਾਜਰ ਵਿਟਾਮਿਨ ‘ਏ’ ਦਿੰਦੀ ਹੈ। ਟਮਾਟਰ ਲੋਹਾ ਅਤੇ ਨਿੰਬੂ ਵਿਟਾਮਿਨ ‘ਸੀ’ ਦਿੰਦਾ ਹੈ। ਬੰਦ ਗੋਭੀ ਵਿਚ ਖਣਿਜ ਮਿਲਦੇ ਹਨ। ਸਲਾਦ ਦੀ ਵਰਤੋਂ ਨਾਲ ਸ੍ਰੀਰ ਵਿਚ ਖਣਿਜ ਤੱਤਾਂ ਅਤੇ ਧਾਤੂਆਂ ਦੀ ਕਮੀ ਨਹੀਂ ਹੁੰਦੀ। ਮੋਟਾਪਾ ਸ੍ਰੀਰ ਲਈ ਸਰਾਪ ਹੈ। ਸਲਾਦ ਦੀ ਨਿਰੰਤਰ ਵਰਤੋਂ ਨਾਲ ਮੋਟਾਪੇ ਦਾ ਸਹੀ ਅਤੇ ਵਿਗਿਆਨਿਕ ਇਲਾਜ ਹੋ ਸਕਦਾ ਹੈ।
ਇੰਝ ਬਣਾਉ ਮਿਕਸ ਸਲਾਦ

ਆਉ ਅਸੀਂ ਤੁਹਾਨੂੰ ਸਪੈਸ਼ਲ ਸੈਲੇਡ ਰੈਸਿਪੀ ਬਣਾਉਣੀ ਸਿਖਾਉਂਦੇ ਹਾਂ, ਜਿਸ ਵਿਚ ਤੁਸੀ ਸਬਜ਼ੀਆਂ ਨਾਲ ਪਸੰਦੀਦਾ ਫਲਾਂ ਦੀ ਵਰਤੋਂ ਕਰ ਸਕਦੇ ਹੋ। ਸਲਾਦ ਬਣਾਉਣ ਲਈ ਆਲਿਵ ਆਇਲ ਅਤੇ ਨਿੰਬੂ ਦੇ ਰਸ ਨਾਲ ਡਰੈਸਿੰਗ ਕਰੋ।

ਫਲਾਂ ਅਤੇ ਸਬਜ਼ੀਆਂ ਦੀ ਮਿਕਸ ਸਲਾਦ

ਸੇਬ, ਫਲੀਆਂ (ਬੀਨਜ਼) ਦਾ ਸਲਾਦ ਵੀ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਵਿਟਾਮਿਨ ਏ, ਸੀ, ਆਇਰਨ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ। ਤੁਸੀ ਅਪਣੇ ਮਨਪਸੰਦ ਫਲਾਂ ਅਤੇ ਸਬਜ਼ੀਆਂ ਨੂੰ ਇਸ ਵਿਚ ਸ਼ਾਮਲ ਕਰ ਸਕਦੇ ਹੋ।

ਸਮੱਗਰੀ : ਸੇਬ-1, ਸਟਰਾਬੇਰੀ-1 ਕੱਪ, ਪੱਤਾਗੋਭੀ-1/2, ਗਾਜਰ-1/4, ਸ਼ਿਮਲਾ ਮਿਰਚ-1/4 (ਲਾਲ ਅਤੇ ਪੀਲੀ), ਫਲੀਆਂ-1/2, ਹਰੇ ਅੰਗੂਰ-1/4 ਕੱਪ, ਆਲਿਵ-1 ਕੱਪ, ਮੇਵੇ-1/2।

ਡਰੈਸਿੰਗ ਲਈ : ਆਲਿਵ ਆਇਲ- 2 ਚਮਚ, ਨਿੰਬੂ ਦਾ ਰਸ, ਧਨੀਆ-1/4, ਨਮਕ ਸੁਆਦ ਅਨੁਸਾਰ।
ਵਿਧੀ : ਇਕ ਕੌਲੀ ਵਿਚ ਸਾਰੀ ਕੱਟੀ ਹੋਈ ਸਬਜ਼ੀ ਅਤੇ ਫਲਾਂ ਨੂੰ ਪਾ ਦਿਉ। ਫਿਰ ਡਰੈਸਿੰਗ ਦਾ ਸਾਰਾ ਸਮਾਨ ਉਸ ਉਤੇ ਪਾਉ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਇਸ ਨੂੰ ਧਨੀਏ ਨਾਲ ਸਜਾਉ। ਤੁਹਾਡਾ ਫ਼ਰੂਟ ਪਲੱਸ ਵੈਜੀ ਸਲਾਦ ਖਾਣ ਲਈ ਤਿਆਰ ਹੈ।  


 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement