ਈਥੀਲੀਨ ਆਕਸਾਈਡ ਦੀ ਮੌਜੂਦਗੀ ਕਾਰਨ ਕੁਆਲਿਟੀ ਦੀਆਂ ਚਿੰਤਾਵਾਂ ਕਾਰਨ ਸਿੰਗਾਪੁਰ ਅਤੇ ਹਾਂਗਕਾਂਗ ’ਚ ਕੁੱਝ ਪ੍ਰਸਿੱਧ ਭਾਰਤੀ ਬ੍ਰਾਂਡ ਦੇ ਮਸਾਲਿਆਂ ’ਤੇ ਪਾਬੰਦੀ ਲਗਾਈ ਗਈ
No country has banned the export of Indian food products due to carcinogenic ingredients: ਸਰਕਾਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਿਛਲੇ 10 ਸਾਲਾਂ ’ਚ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਕਾਰਸੀਨੋਜਨ ਦੀ ਮੌਜੂਦਗੀ ਕਾਰਨ ਕਿਸੇ ਵੀ ਦੇਸ਼ ਨੇ ਭਾਰਤੀ ਭੋਜਨ ਉਤਪਾਦਾਂ ਦੇ ਨਿਰਯਾਤ ’ਤੇ ਪਾਬੰਦੀ ਨਹੀਂ ਲਗਾਈ ਹੈ।
ਵਣਜ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਰਾਜ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਕਿਹਾ ਕਿ ਖੁਰਾਕ ਉਤਪਾਦਾਂ ਦੀ ਨਿਰਯਾਤ ਖੇਪਾਂ ਦੀ ਜਾਂਚ ਆਯਾਤ ਕਰਨ ਵਾਲੇ ਦੇਸ਼ਾਂ ਦੇ ਮਾਪਦੰਡਾਂ ਅਤੇ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਸਮਰੱਥ ਅਥਾਰਟੀਆਂ ਵਲੋਂ ਨਿਰਧਾਰਤ ਨਿਯਮਾਂ ਅਨੁਸਾਰ ਕੀਤੀ ਜਾਂਦੀ ਹੈ। ਭਾਰਤੀ ਭੋਜਨ ਸੁਰਖਿਆ ਅਤੇ ਮਾਨਕ ਅਥਾਰਟੀ ਮਿਆਰ ਅਤੇ ਸੁਰੱਖਿਆ ਲੋੜਾਂ ਦੀ ਪਾਲਣਾ ’ਚ ਜਾਂਚ ਅਤੇ ਤਸਦੀਕ ਲਈ ਭੋਜਨ ਉਤਪਾਦਾਂ ਦੀ ਨਿਯਮਤ ਤੌਰ ’ਤੇ ਨਿਗਰਾਨੀ ਅਤੇ ਜਾਂਚ ਕਰਦੀ ਹੈ।
ਉਨ੍ਹਾਂ ਕਿਹਾ, ‘‘ਪਿਛਲੇ 10 ਸਾਲਾਂ ਦੌਰਾਨ ਕਿਸੇ ਵੀ ਦੇਸ਼ ਨੇ ਗਰੁੱਪ-1 ਕਾਰਸੀਨੋਜਨ ਦੀ ਮੌਜੂਦਗੀ ਕਾਰਨ ਭੋਜਨ ਉਤਪਾਦਾਂ ਦੇ ਨਿਰਯਾਤ ’ਤੇ ਪਾਬੰਦੀ ਨਹੀਂ ਲਗਾਈ ਹੈ।’’ ਹਾਲ ਹੀ ’ਚ, ਈਥੀਲੀਨ ਆਕਸਾਈਡ ਦੀ ਮੌਜੂਦਗੀ ਕਾਰਨ ਕੁਆਲਿਟੀ ਦੀਆਂ ਚਿੰਤਾਵਾਂ ਕਾਰਨ ਸਿੰਗਾਪੁਰ ਅਤੇ ਹਾਂਗਕਾਂਗ ’ਚ ਕੁੱਝ ਪ੍ਰਸਿੱਧ ਭਾਰਤੀ ਬ੍ਰਾਂਡ ਦੇ ਮਸਾਲਿਆਂ ’ਤੇ ਪਾਬੰਦੀ ਲਗਾਈ ਗਈ ਸੀ। ਪ੍ਰਸਾਦ ਨੇ ਕਿਹਾ, ‘‘ਅਜਿਹੇ ਮਾਮਲਿਆਂ ’ਚ ਜਿੱਥੇ ਬ੍ਰਾਂਡ ਝੂਠਾ, ਗੁਮਰਾਹਕੁੰਨ ਹੈ, ਭੋਜਨ ਦੇ ਨਮੂਨੇ ਘਟੀਆ ਜਾਂ ਅਸੁਰੱਖਿਅਤ ਪਾਏ ਜਾਂਦੇ ਹਨ, ਜਿਸ ’ਚ ਸੰਭਾਵਤ ਕਾਰਸਿਨੋਜੈਨਿਕ ਜਾਂ ਮਿਲਾਵਟੀ ਸ਼ਾਮਲ ਹਨ, ਗਲਤ ਭੋਜਨ ਕਾਰੋਬਾਰ ਸੰਚਾਲਕਾਂ ਵਿਰੁਧ ਉਚਿਤ ਪ੍ਰਬੰਧਾਂ ਅਨੁਸਾਰ ਦੰਡਾਤਮਕ ਕਾਰਵਾਈ ਕੀਤੀ ਜਾਂਦੀ ਹੈ।’’ (ਪੀਟੀਆਈ)