
ਸਰਦੀ, ਜ਼ੁਕਾਮ, ਵਾਇਰਲ, ਫਲੂ, ਇਨਫੈਕਸ਼ਨ ਤੋਂ ਬਚਾਉਣ ‘ਚ ਸਹਾਇਕ
ਅਦਰਕ ਸਾਡੀ ਰਸੋਈ ਦੇ ਜ਼ਰੂਰੀ ਮਸਾਲਿਆਂ ‘ਚੋਂ ਇਕ ਮੰਨਿਆ ਜਾਂਦਾ ਹੈ, ਜਿਸ ਦਾ ਇਸਤੇਮਾਲ ਸਿਰਫ਼ ਸਬਜ਼ੀ ਦਾ ਸੁਆਦ ਵਧਾਉਣ ਲਈ ਨਹੀਂ ਸਗੋਂ ਚਾਹ ਤੇ ਕਾੜ੍ਹੇ ‘ਚ ਵੀ ਕੀਤਾ ਜਾਂਦਾ ਹਾਂ। ਆਯੁਰਵੈਦਿਕ ਮਾਹਿਰ ਤਾਂ ਇਸ ਨੂੰ ਇਕ ਸ਼ਕਤੀਸ਼ਾਲੀ ਪਾਚਕ ਦੇ ਰੂਪ ‘ਚ ਲੈਣ ਦੀ ਸਲਾਹ ਦਿੰਦੇ ਹਨ। ਸੌਂਠ ਦੇ ਲੱਡੂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ,
Ginger Milk
ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਪਰ ਜੇ ਤੁਸੀਂ ਅਦਰਕ ਨੂੰ ਦੁੱਧ ‘ਚ ਮਿਲਾ ਕੇ ਪੀਓਗੇ ਤਾਂ ਇਹ ਵੀ ਸਿਹਤ ਲਈ ਗੁਣਕਾਰੀ ਹੈ। ਅਦਰਕ ਦਾ ਦੁੱਧ ਐਂਟੀਇੰਫਲਾਮੈਂਟਰੀ, ਐਂਟੀਬੈਕਟੀਰੀਆ ਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਦਰਕ ਵਾਲਾ ਦੁੱਧ ਪੌਸ਼ਟਿਕ ਖ਼ੁਰਾਕ ਦੇ ਨਾਲ ਇਕ ਦਵਾਈ ਵੀ ਹੈ, ਜੋ ਸਰਦੀ, ਜ਼ੁਕਾਮ, ਵਾਇਰਲ, ਫਲੂ, ਇਨਫੈਕਸ਼ਨ ਤੋਂ ਬਚਾਉਣ ‘ਚ ਸਹਾਇਕ ਹੈ।
Ginger Milk
ਕਿਵੇਂ ਬਣਾਈਏ ਅਦਰਕ ਵਾਲਾ ਦੁੱਧ: ਇਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈ ਕੇ ਉਸ ਨੂੰ ਬਾਰੀਕ ਜਿਹਾ ਕੁੱਟ ਲਵੋ ਤੇ ਇਕ ਗਲਾਸ ਦੁੱਧ ਨੂੰ ਹਲਕੇ ਸੇਕ ‘ਤੇ ਕੁਝ ਸਮਾਂ ਉਬਾਲੋ। ਫਿਰ ਛਾਣ ਕੇ ਸ਼ਹਿਦ ਮਿਲਾ ਕੇ ਪੀਓ।
Ginger Milk
ਅਦਰਕ ਵਾਲਾ ਦੁੱਧ ਪੀਣ ਦੇ ਫ਼ਾਇਦੇ
ਅਸਥਮਾ, ਖੰਘ, ਜ਼ੁਕਾਮ, ਕਫ, ਸਾਹ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ ਅਦਰਕ ਦਾ ਦੁੱਧ। ਅਸਥਮਾ ‘ਚ ਰੋਜ਼ਾਨਾ ਅਦਰਕ ਪੀਸ ਕੇ ਬਣਨ ਵਾਲੀ ਚਾਹ ਤੇ ਦੁੱਧ ਦੋਵੇਂ ਹੀ ਪੀਣਾ ਫ਼ਾਇਦੇਮੰਦ ਹੁੰਦੇ ਹਨ।
ਅਦਰਕ ਦਾ ਦੁੱਧ ਇਮਿਊਨ ਸਿਸਟਮ ਵਧਾਉਣ ‘ਚ ਸਹਾਇਕ ਹੈ। ਅਦਰਕ ਦਾ ਦੁੱਧ ਕਈ ਤਰ੍ਹਾਂ ਦੇ ਬੈਕਟੀਰੀਆ ਤੋਂ ਵੀ ਬਚਾਉਂਦਾ ਹੈ ਤੇ ਰੋਗਾਂ ਵਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।
Ginger Milk
ਪਾਚਨ ਸ਼ਕਤੀ ਵਧਾਉਣ ‘ਚ ਅਦਰਕ ਦਾ ਦੁੱਧ ਫ਼ਾਇਦੇਮੰਦ ਹੈ। ਐਸੀਡਿਟੀ, ਕਬਜ਼, ਪੇਟ ਦਰਦ, ਪਾਚਨ ਦੀ ਸਮੱਸਿਆ ‘ਚ ਰੋਜ਼ਾਨਾ ਸਵੇਰੇ-ਸ਼ਾਮ ਅਦਰਕ ਦੁੱਧ ਪੀਓ।
ਗਠੀਏ ਤੋਂ ਪਰੇਸ਼ਾਨ ਵਿਅਕਤੀ ਲਈ ਅਦਰਕ ਦਾ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਦਰਕ ਦਾ ਦੁੱਧ ਸਰੀਰ ‘ਚ ਕੈਲਸ਼ੀਅਮ ਤੇ ਪੋਟਾਸ਼ੀਅਮ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕਰ ਦਿੰਦਾ ਹੈ, ਜਿਸ ਨਾਲ ਹੱਡੀਆਂ ਤੇ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ।