
ਐਕਜ਼ਿਮਾ ਚਮੜੀ ਦੀ ਸੱਭ ਤੋਂ ਖ਼ਤਰਨਾਕ ਬਿਮਾਰੀ ਹੈ। ਇਸ ਤੋਂ ਜੂਝ ਵਿਅਕਤੀ ਲਗਾਤਰ ਖ਼ੁਰਕ ਅਤੇ ਜਲਨ ਤੋਂ ਪਰੇਸ਼ਾਨ ਹੋ ਜਾਂਦਾ ਹੈ। ਕਈ ਵਾਰ ਤਾਂ ਗੰਭੀਰ ਜ਼ਖ਼ਮ ਵੀ ਹੋ ਜਾਂਦੇ...
ਐਕਜ਼ਿਮਾ ਚਮੜੀ ਦੀ ਸੱਭ ਤੋਂ ਖ਼ਤਰਨਾਕ ਬਿਮਾਰੀ ਹੈ। ਇਸ ਤੋਂ ਜੂਝ ਵਿਅਕਤੀ ਲਗਾਤਰ ਖ਼ੁਰਕ ਅਤੇ ਜਲਨ ਤੋਂ ਪਰੇਸ਼ਾਨ ਹੋ ਜਾਂਦਾ ਹੈ। ਕਈ ਵਾਰ ਤਾਂ ਗੰਭੀਰ ਜ਼ਖ਼ਮ ਵੀ ਹੋ ਜਾਂਦੇ ਹਨ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਐਕਜ਼ਿਮਾ ਦੇ ਕਾਰਗਰ ਘਰੇਲੂ ਇਲਾਜ।
Aelo Vera
ਐਲੋਵੇਰਾ : ਐਲੋਵੇਰਾ ਚਮੜੀ ਨੂੰ ਤਾਜ਼ਗੀ ਦੇਣ ਦਾ ਸੱਭ ਤੋਂ ਵਧੀਆ ਜ਼ਰੀਆ ਹੈ। ਐਕਜ਼ਿਮਾ ਕਾਰਨ ਹੋ ਰਹੇ ਚਮੜੀ ਦੇ ਖੁਸ਼ਕਤਾ ਨੂੰ ਕਾਬੂ ਕਰਨ 'ਚ ਅਨੌਖਾ ਕੰਮ ਕਰਦਾ ਹੈ। ਵਿਟਾਮਿਨ ਈ ਦੇ ਤੇਲ ਨਾਲ ਐਲੋਵੇਰਾ ਮਿਲਾ ਕੇ ਲਗਾਉਣ ਨਾਲ ਖ਼ੁਰਕ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਇਹ ਚਮੜੀ ਨੂੰ ਪੋਸਣ ਅਤੇ ਇਕ ਹੀ ਸਮੇਂ 'ਚ ਸੋਜ ਨੂੰ ਘੱਟ ਕਰਨ 'ਚ ਸਹਾਇਤਾ ਕਰੇਗਾ। ਇਸ ਲਈ ਤੁਸੀਂ ਐਲੋਵੇਰਾ ਦੀਆਂ ਪੱਤੀਆਂ ਤੋਂ ਜੈਲ ਕੱਢ ਲਉ ਅਤੇ ਉਸ 'ਚ ਕੈਪਸੂਲ ਤੋਂ ਵਿਟਾਮਿਨ ਈ ਦੇ ਤੇਲ ਨੂੰ ਕੱਢ ਕੇ ਚੰਗੀ ਤਰ੍ਹਾਂ ਮਿਲਾ ਲਉ। ਫਿਰ ਇਸ ਨੂੰ ਐਕਜ਼ਿਮਾ ਵਾਲੀ ਥਾਂ 'ਤੇ ਲਗਾਉ ਅਤੇ ਠੰਢਕ ਦੇ ਨਾਲ ਫ਼ਾਇਦੇ ਤੁਸੀਂ ਖ਼ਦ ਹੀ ਮਹਿਸੂਸ ਕਰੋਗੇ।
Neem Oil
ਨਿੰਮ ਤੇਲ : ਨਿੰਮ ਅਤੇ ਨਮੋਲੀਆਂ ਦੇ ਤੇਲ 'ਚ ਦੋ ਮੁੱਖ ਐਂਟੀ - ਇੰਫ਼ਲੇਮੈਂਟਰੀ ਕੰਪਾਊਂਡ ਹੁੰਦੇ ਹਨ। ਨਿੰਮ ਦਾ ਤੇਲ ਚਮੜੀ ਨੂੰ ਨਮੀ ਦਿੰਦਾ ਹੈ, ਕਿਸੇ ਵੀ ਦਰਦ ਨੂੰ ਘੱਟ ਕਰਦਾ ਹੈ ਅਤੇ ਸੰਕਰਮਣ ਵਿਰੁਧ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਦੇ ਲਈ ਤੁਸੀਂ ਇਕ ਚੌਥਾਈ ਜੈਤੂਨ ਦਾ ਤੇਲ ਲਉ ਅਤੇ ਉਸ 'ਚ 10 ਤੋਂ 12 ਨਿੰਮ ਤੇਲ ਦਿਆਂ ਬੂੰਦਾਂ ਮਿਲਾਉ ਅਤੇ ਪ੍ਰਭਾਵਤ ਜਗ੍ਹਾ 'ਤੇ ਲਗਾਉ। ਚਮੜੀ 'ਤੇ ਕੰਬਨ ਹੋਵੇਗੀ ਪਰ ਇਹ ਫ਼ਾਇਦਾ ਕਰੇਗਾ।
Honey With Cinnamon
ਸ਼ਹਿਦ ਅਤੇ ਦਾਲਚੀਨੀ : ਇਸ ਦੇ ਲਈ ਤੁਸੀਂ 2 ਚੱਮਚ ਸ਼ਹਿਦ ਅਤੇ 2 ਚੱਮਚ ਦਾਲਚੀਨੀ ਧੂੜਾ ਲਉ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਉਸ ਦਾ ਪੇਸਟ ਬਣਾ ਲਉ। ਐਕਜ਼ਿਮਾ ਪ੍ਰਭਾਵਿਤ ਥਾਂ ਨੂੰ ਧੋ ਲਵੋ ਫਿਰ ਇਸ ਪੇਸਟ ਨੂੰ ਲਗਾਉ। ਸੁਕਣ ਤੋਂ ਬਾਅਦ ਪਾਣੀ ਨਾਲ ਧੋ ਲਵੋ। ਸ਼ਹਿਦ ਚਮੜੀ ਦੀ ਜਲਨ ਨੂੰ ਸ਼ਾਂਤ ਕਰਦਾ ਹੈ, ਸੋਜ ਨੂੰ ਘੱਟ ਕਰਦਾ ਹੈ ਅਤੇ ਇਲਾਜ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ। ਦਾਲਚੀਨੀ ਵੀ ਐਂਟੀਮਾਇਕ੍ਰੋਬਾਇਲ ਏਜੰਟ ਹੈ। ਇਹ ਐਂਟੀਆਕਸੀਡੈਂਟ ਨਾਲ ਭਰਪੂਰ ਹੈ ਅਤੇ ਇਸ 'ਚ ਐਂਟੀ - ਇੰਫ਼ਲਾਮੈਂਟਰੀ ਗੁਣ ਵੀ ਹੁੰਦੇ ਹਨ।