
ਕਿਹਾ, ਸਿੱਖ ਕੌਮ ਅਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੁੜੀ ਗੁਰੂ ਬਖ਼ਸ਼ਿਸ਼ ਪੁਰਾਤਨ ਵਿਰਾਸਤੀ ਯੁੱਧ ਕਲਾਂ ਨਾਲ ਛੇੜ-ਛਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ
ਮੋਗਾ : ਬਾਣੀ ਅਤੇ ਬਾਣੇ ਆਧਾਰਤ ਸਿੱਖ ਸ਼ਸਤਰ ਕਲਾ ਗਤਕਾ ਨੂੰ ਦਿੱਲੀ ਦੀ ਇਕ ਫ਼ਰਮ ਵਲੋਂ ਸਿੱਖ ਸ਼ਸਤਰ ਵਿਦਿਆ ਅਤੇ ਗਤਕੇ ਦੇ ਨਾਂ ਨੂੰ ਟਰੇਡ ਮਾਰਕ ਕਰਵਾਉਣ ਤਹਿਤ ਪੇਟੈਟ ਕਰਵਾਉਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਮੋਗਾ ਦੇ ਪ੍ਰਧਾਨ ਨਹਿੰਗ ਸਿੰਘ ਭਾਈ ਬਰਜਿੰਦਰ ਸਿੰਘ ਖ਼ਾਲਸਾ ਨੇ ਸਬੰਧਤ ਫ਼ਰਮ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਿੱਖ ਕੌਮ ਅਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੁੜੀ ਗੁਰੂ ਬਖ਼ਸ਼ਿਸ਼ ਪੁਰਾਤਨ ਵਿਰਾਸਤੀ ਯੁੱਧ ਕਲਾਂ ਨਾਲ ਛੇੜ-ਛਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।
ਉਨ੍ਹਾਂ ਪ੍ਰੈਸ ਸਕੱਤਰ ਜਸਪ੍ਰੀਤ ਸਿੰਘ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਦੇ ਵਿਚਾਰ ਅਧੀਨ ਹੈ। ਇਸ ਸਾਰੀ ਗ਼ਲਤੀ ਲਈ ਕੌਣ-ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਸਬੰਧਤ ਫ਼ਰਮ ਨੂੰ ਤੁਰਤ ਅਪਣੀ ਗ਼ਲਤੀ ਲਈ ਸਿੱਖ ਕੌਮ ਪਾਸੋਂ ਮਾਫ਼ੀ ਮੰਗਣ ਲਈ ਕਿਹਾ। ਗਤਕਾ (ਖ਼ਾਲਸਾਈ ਖੇਡ) ਨੂੰ ਗੁਰੂ ਜੀ ਨੇ ਪੱਕੇ ਤੌਰ 'ਤੇ ਸਿੱਖਾਂ ਵਿਚ ਲਾਗੂ ਕੀਤੀ ਜੋ ਅੱਜ ਵੀ ਪ੍ਰਚਲਤ ਹੈ। ਇਹ ਪੇਟੈਟ ਕਰਵਾਉਣ ਦੀਆਂ ਅੱਜ ਜੋ ਗੱਲਾਂ ਕਰਦੇ ਨੇ ਉਹ ਵੀ ਅਕਾਲ ਤਖ਼ਤ ਸਾਹਿਬ ਉਪਰ।
ਅੱਜ ਤੋਂ ਲਗਭਗ 403 ਸਾਲ ਪਹਿਲਾਂ ਪੇਟੈਂਟ ਹੋ ਗਿਆ ਸੀ ਤੇ ਸਿੱਖ ਕੌਮ ਨੇ ਲੱਖਾਂ ਕੁਰਬਾਨੀਆਂ ਕਰਦੇ ਹੋਏ ਅੱਜ ਤਕ ਇਸ ਗਤਕੇ ਨੂੰ ਬਰਕਰਾਰ ਰਖਿਆ, ਹੁਣ ਕੋਈ ਵੀ ਉਠ ਕੇ ਗੁਰੂ ਸਾਹਿਬ ਦੀ ਇਸ ਵਿਦਿਆ ਨੂੰ ਅਪਣੇ ਨਾਮ ਕਰਵਾਉਣ ਦੀ ਸਾਜ਼ਸ਼ ਕਰ ਰਹੇ ਹਨ ਜੋ ਸਿੱਖ ਸੰਗਤਾਂ ਵਿਚ ਨਾ ਬਰਦਾਸ਼ਤ ਕਰਨ ਯੋਗ ਹਨ। ਪ੍ਰਧਾਨ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਾਸੋਂ ਸਖ਼ਤੀ ਨਾਲ ਇਹ ਪੁਛ ਰਹੇ ਹਨ ਕਿ ਤੁਹਾਨੂੰ ਸਿੱਖ ਕੌਮ ਨੇ ਬੜੀ ਹੀ ਚੜ੍ਹਦੀ ਕਲਾ ਨਾਲ ਅਕਾਲ ਤਖ਼ਤ ਸਾਹਿਬ ਦੀ ਸੇਵਾ ਦਿਤੀ ਹੈ ਤੇ ਤੁਸੀਂ ਅੱਜ ਕੌਮ ਨਾਲ ਧੋਖਾ ਕਿਉਂ ਕਰ ਰਹੇ ਹੋ? ਅੱਜ ਤੋਂ ਲਗਭਗ 403 ਸਾਲ ਪਹਿਲਾਂ ਗੁਰੂ ਹਰਗੋਬਿੰਦ ਸਿੰਘ ਜੀ ਇਥੇ ਹੀ ਇਸ ਸ਼ਸਤਰ ਵਿਦਿਆ ਭਾਵ ਆਭਾਸ ਕਿ ਗਤਕੇ ਨੂੰ ਸਾਡੀ ਜੀਵਨ ਦਾ ਅੰਗ ਬਣਾਉਂਦਿਆਂ ਤੇ ਤੁਸੀਂ ਅੱਜ ਕਿਸ ਮਜਬੂਰੀ ਹੇਠ ਚੁੱਪ ਬੈਠੇ ਹੋ?