
ਲਹਿਰ ਦੀ ਲਪੇਟ ਵਿਚ ਆਇਆ ਜਹਾਜ਼ ਤਬਾਹ ਹੋ ਗਿਆ।
ਨਵੀਂ ਦਿੱਲੀ: ਤੁਹਾਨੂੰ ਲਿਓਨਾਰਡੋ ਡਿਕੈਪ੍ਰਓ ਅਤੇ ਕੇਟ ਵਿੰਸਲੇਟ ਦੀ ਮਸ਼ਹੂਰ ਫਿਲਮ ਟਾਈਟੈਨਿਕ ਫਿਲਿਮ ਯਾਦ ਹੈ? ਇਸ ਫਿਲਮ ਵਿਚ ਜਿਸ ਤਰ੍ਹਾਂ ਚੱਟਾਨ ਦੀ ਚਪੇਟ ਵਿਚ ਆ ਕੇ ਖਰਾਬ ਹੋ ਜਾਂਦਾ ਹੈ ਅਤੇ ਅਖੀਰ ਦੋ ਟੁਕੜੇ ਹੋ ਜਾਂਦੇ ਹਨ। ਕੁਝ ਇਸ ਤਰ੍ਹਾਂ ਲਹਿਰ ਦੀ ਲਪੇਟ ਵਿਚ ਆਇਆ ਜਹਾਜ਼ ਤਬਾਹ ਹੋ ਗਿਆ।
Still waiting for evacuation. #VikingSky #Mayday pic.twitter.com/6EvcAjf5D2
— Alexus Sheppard ?️? (@alexus309) 23 March 2019
ਸਮੁੰਦਰ ਦੀ ਭਿਆਨਕ ਲਹਿਰ ਦੀ ਲਪੇਟ ਵਿਚ ਆਏ ਇਸ ਜਹਾਜ਼ ਵਿਚ ਹਫੜਾ ਦਫੜੀ ਮਚ ਗਈ। ਅੰਦਰ ਬੈਠੇ ਲੋਕ ਆਰਾਮ ਕਰ ਰਹੇ ਸੀ ਪਰ ਅਚਾਨਕ ਇਕ ਵੱਡੀ ਲਹਿਰ ਆਉਂਦੀ ਹੈ ਅਤੇ ਜਹਾਜ਼ ਦੇ ਅੰਦਰ ਮੌਜੂਦ ਸਾਮਾਨ ਇਕ ਪਾਸੇ ਤੋਂ ਦੂਜੀ ਪਾਸੇ ਤੇਜ਼ੀ ਨਾਲ ਖਿਸਕਦਾ ਹੈ। ਲੋਕਾਂ ਦੇ ਸਿਰ ਦੇ ਉਪਰ ਜਹਾਜ਼ ਦੇ ਅੰਦਰ ਦਾ ਫਰਨੀਚਰ ਵੀ ਡਿੱਗ ਜਾਂਦਾ ਹੈ।
#vikingsky #hustadvika heavy sea pic.twitter.com/hoiAkYnVI9
— Ludviken (@Ludvikeen) 23 March 2019
ਵਾਇਕਿੰਗ ਸਕਾਈ ਨਾਮ ਦਾ ਇਹ ਕਰੂਜ਼ ਜਹਾਜ਼ ਨੋਰਵ ਦੇ ਪੱਛਮ ਤੱਟ ਤੋਂ ਦੂਰ ਇੰਜਨ ਵਿਚ ਆਈ ਖਰਾਬੀ ਦੀ ਵਜ੍ਹ ਨਾਲ ਸਮੁੰਦਰ ਵਿਚ ਫਸ ਗਿਆ। ਸਥਿਤੀ ਨੂੰ ਕਾਬੂ ਕਰਨ ਵਿਚ ਸਮਾਂ ਲੱਗਿਆ। ਉਸ ਸਮੇਂ ਜਹਾਜ਼ ਪਾਣੀ ਤੇ ਹੀ ਜੋਰ ਨਾਲ ਹਿੱਲਣ ਲੱਗਿਆ। ਲੋਕ ਇਸ ਘਟਨਾ ਤੋਂ ਬਹੁਤ ਘਬਰਾ ਗਏ। ਇਸ ਜਹਾਜ਼ ਵਿਚ ਮੌਜੂਦ 1373 ਯਾਤਰੀਆਂ ਵਿਚੋਂ ਕਰੀਬ 500 ਨੂੰ ਹੈਲੀਕਾਪਟਰ ਦੇ ਜ਼ਰੀਏ ਸੁਰੱਖਿਆ ਜਗ੍ਹ ਤੇ ਪਹੁੰਚਾਇਆ ਗਿਆ। ਅਖੀਰ ਜਹਾਜ਼ ਦੇ ਇੰਜਨ ਨੂੰ ਸਮੇਂ ਤੇ ਠੀਕ ਕੀਤਾ ਗਿਆ ਅਤੇ ਹੁਣ ਸਾਰੇ ਯਾਤਰੀ ਸੁਰੱਖਿਅਤ ਹਨ।