
ਕਈ ਲੋਕਾਂ ਦੀ ਸਵੇਰ ਬਿਨਾਂ ਚਾਹ ਦੇ ਨਹੀਂ ਹੁੰਦੀ। ਭਾਰਤ ਵਿਚ ਜ਼ਿਆਦਾਤਰ ਬੈੱਡ ਟੀ ਦਾ ਰੁਝਾਨ ਹੈ ਪਰ ਇਹ ਸਿਹਤ ਲਈ ਸਹੀ ਨਹੀਂ ਹੈ।
Drinking Tea On An Empty Stomach: ਕਈ ਲੋਕਾਂ ਦੀ ਸਵੇਰ ਬਿਨਾਂ ਚਾਹ ਦੇ ਨਹੀਂ ਹੁੰਦੀ। ਭਾਰਤ ਵਿਚ ਜ਼ਿਆਦਾਤਰ ਬੈੱਡ ਟੀ ਦਾ ਰੁਝਾਨ ਹੈ ਪਰ ਇਹ ਸਿਹਤ ਲਈ ਸਹੀ ਨਹੀਂ ਹੈ। ਖਾਲੀ ਪੇਟ ਚਾਹ ਵਰਗੇ ਕੈਫੀਨ ਵਾਲੇ ਡਰਿੰਕ ਪੀਣ ਨਾਲ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ। ਕੈਫੀਨ ਪੇਟ ਦੇ ਐਸਿਡ ਨੂੰ ਵਧਾ ਸਕਦੀ ਹੈ, ਜਿਸ ਨਾਲ ਦਿਲ ਵਿਚ ਜਲਣ ਅਤੇ ਫੁੱਲਣ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਵੇਰੇ ਸੱਭ ਤੋਂ ਪਹਿਲਾਂ ਬੈੱਡ ਟੀ ਪੀਣਾ ਜ਼ਿਆਦਾਤਰ ਲੋਕਾਂ ਲਈ ਆਮ ਗੱਲ ਹੈ।
ਸਿਹਤ ਦੀ ਗੱਲ ਕਰੀਏ ਤਾਂ ਚਾਹ ਨੂੰ ਸਿਹਤਮੰਦ ਡਰਿੰਕ ਨਹੀਂ ਮੰਨਿਆ ਜਾਂਦਾ ਹੈ, ਫਿਰ ਵੀ ਲੋਕ ਇਸ ਨੂੰ ਸਵੇਰ ਦੇ ਪੀਣ ਵਾਲੇ ਪਦਾਰਥਾਂ ਵਿਚ ਸ਼ਾਮਲ ਕਰਦੇ ਹਨ। ਸਵੇਰੇ ਚਾਹ ਪੀਣ ਨਾਲ ਸਰੀਰ 'ਚ ਕੋਰਟੀਸੋਲ ਪੈਦਾ ਹੋਣ ਲੱਗਦਾ ਹੈ। ਇਹ ਇਕ ਹਾਰਮੋਨ ਹੈ ਜੋ ਨੀਂਦ-ਜਾਗਣ ਦੇ ਚੱਕਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਅਤੇ ਦਿਨ ਭਰ ਊਰਜਾ ਪ੍ਰਦਾਨ ਕਰਦਾ ਹੈ। ਜਦੋਂ ਤੁਸੀਂ ਸਵੇਰੇ ਕੈਫੀਨ ਦਾ ਸੇਵਨ ਕਰਦੇ ਹੋ, ਤਾਂ ਇਹ ਸਰੀਰ ਦੇ ਕੋਰਟੀਸੋਲ ਪੱਧਰ ਨੂੰ ਵਿਗਾੜ ਸਕਦਾ ਹੈ। ਇਥੇ ਕੁੱਝ ਤੱਥ ਹਨ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਸਵੇਰੇ ਚਾਹ ਪੀਣ ਬਾਰੇ ਮੁੜ ਵਿਚਾਰ ਕਰ ਸਕਦੇ ਹੋ।
1. ਪੇਟ ਵਿਚ ਜਲਣ: ਖਾਲੀ ਢਿੱਡ ਚਾਹ ਪੀਣ ਦਾ ਸੱਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਚਾਹ ਪੀਣ ਤੋਂ ਬਾਅਦ ਐਸੀਡਿਟੀ ਦੀ ਸਮੱਸਿਆ ਵਧ ਜਾਂਦੀ ਹੈ। ਪੇਟ ਵਿਚ ਜਲਣ ਹੋਣ ਕਾਰਨ ਬੇਚੈਨੀ, ਬਲੋਟਿੰਗ ਆਦਿ ਦੀ ਸਮੱਸਿਆ ਹੋ ਸਕਦੀ ਹੈ।
2. ਡੀਹਾਈਡਰੇਸ਼ਨ: ਚਾਹ ਡੀਹਾਈਡਰੇਸ਼ਨ ਦਾ ਕਾਰਨ ਬਣ ਸਕਦੀ ਹੈ, ਖਾਸ ਤੌਰ 'ਤੇ ਸਵੇਰੇ ਜਦੋਂ ਤੁਹਾਡਾ ਸਰੀਰ ਪਹਿਲਾਂ ਹੀ ਕਈ ਘੰਟਿਆਂ ਤਕ ਪਾਣੀ ਨਾ ਮਿਲਣ ਕਾਰਨ ਡੀਹਾਈਡ੍ਰੇਟ ਹੁੰਦਾ ਹੈ।
3. ਪਾਚਨ ਤੰਤਰ ਕਮਜ਼ੋਰ: ਰੋਜ਼ਾਨਾ ਖਾਲੀ ਢਿੱਡ ਚਾਹ ਪੀਣ ਨਾਲ ਪਾਚਨ ਤੰਤਰ ਹੌਲੀ-ਹੌਲੀ ਕਮਜ਼ੋਰ ਹੋ ਜਾਂਦਾ ਹੈ। ਹਾਲਾਂਕਿ ਕਈ ਵਾਰ ਅਜਿਹਾ ਕਰਨ ਨਾਲ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਤੁਸੀਂ ਲੰਬੇ ਸਮੇਂ ਤੋਂ ਖਾਲੀ ਢਿੱਡ ਚਾਹ ਪੀ ਰਹੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
4. ਭੁੱਖ ਨਾ ਲੱਗਣਾ: ਰੋਜ਼ਾਨਾ ਖਾਲੀ ਢਿੱਡ ਚਾਹ ਪੀਣ ਨਾਲ ਭੁੱਖ ‘ਤੇ ਵੀ ਅਸਰ ਪੈਂਦਾ ਹੈ। ਜ਼ਿਆਦਾ ਚਾਹ ਪੀਣ ਨਾਲ ਭੁੱਖ ਮਰ ਜਾਂਦੀ ਹੈ। ਕੁੱਝ ਲੋਕ ਦਿਨ ‘ਚ ਕਈ ਵਾਰ ਚਾਹ ਪੀਂਦੇ ਹਨ, ਅਜਿਹੇ ਲੋਕਾਂ ਦੀ ਖੁਰਾਕ ਘਟਣ ਲੱਗ ਜਾਂਦੀ ਹੈ। ਇਸ ਕਾਰਨ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।
5. ਇਨਸੌਮਨੀਆ ਅਤੇ ਤਣਾਅ – ਖਾਲੀ ਢਿੱਡ ਚਾਹ ਪੀਣ ਨਾਲ ਨੀਂਦ ਘੱਟ ਆਉਂਦੀ ਹੈ। ਲੰਬੇ ਸਮੇਂ ਤਕ ਅਜਿਹਾ ਕਰਨ ਨਾਲ ਤਣਾਅ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਦੂਜੇ ਪਾਸੇ ਖਾਲੀ ਢਿੱਡ ਚਾਹ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਵਧਦਾ ਹੈ। ਇਸ ਲਈ ਤੁਹਾਨੂੰ ਖਾਲੀ ਢਿੱਡ ਚਾਹ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
(For more news apart from Drinking Tea On An Empty Stomach, stay tuned to Rozana Spokesman)