ਬੱਚਿਆਂ ਦੇ ਤੋਤਲਾ ਬੋਲਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ
Published : Dec 8, 2024, 9:54 am IST
Updated : Dec 8, 2024, 9:54 am IST
SHARE ARTICLE
If you are troubled by the problem of stuttering in children
If you are troubled by the problem of stuttering in children

ਬੱਚੇ ਦੇ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਕਰਨ ਲਈ ਆਮਲੇ ਦੇ ਪਾਊਡਰ ਵਿਚ ਦੇਸੀ ਘਿਉ ਮਿਲਾ ਕੇ ਖਵਾਉਣ ਨਾਲ ਬੱਚੇ ਦੇ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਹੋ ਜਾਵੇਗੀ।

ਛੋਟੀ ਉਮਰ ਵਿਚ ਬੱਚਿਆਂ ਦਾ ਤੁਤਲਾ ਕੇ ਬੋਲਣਾ ਆਮ ਗੱਲ ਹੁੰਦੀ ਹੈ। ਪਰ ਕਈ ਵਾਰ ਬਚਪਨ ਵਿਚ ਬੱਚਿਆਂ ਦੇ ਤੁਤਲਾਉਣ ਦੀ ਆਦਤ ਵੱਡੇ ਹੋ ਕੇ ਵੀ ਨਹੀਂ ਜਾਂਦੀ । ਅਕਸਰ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਦੇ ਤੁਤਲਾ ਕੇ ਬੋਲਣ ਦੀ ਆਦਤ ਤੋਂ ਪ੍ਰੇਸ਼ਾਨ ਰਹਿੰਦੇ ਹਨ ।

ਉਹ ਬੱਚਿਆਂ ਦੀ ਇਸ ਆਦਤ ਨੂੰ ਦੂਰ ਕਰਨ ਲਈ ਕਈ ਕੋਸ਼ਿਸ਼ਾਂ ਕਰਦੇ ਹਨ। ਪਰ ਕੋਈ ਫ਼ਰਕ ਨਹੀਂ ਪੈਂਦਾ । ਜੇਕਰ ਛੋਟੀ ਉਮਰ ਵਿਚ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਬੱਚੇ ਦਾ ਤੁਤਲਾ ਕੇ ਬੋਲਣਾ ਜ਼ਿੰਦਗੀ ਭਰ ਨਹੀਂ ਜਾਂਦਾ। ਦਵਾਈਆਂ ਅਤੇ ਇਲਾਜ ਦੇ ਨਾਲ-ਨਾਲ ਇਸ ਸਮੱਸਿਆ ਨੂੰ ਘਰੇਲੂ ਨੁਸਖ਼ਿਆਂ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ। ਆਉ ਜਾਣਦੇ ਹਾਂ ਤੁਤਲਾ ਕੇ ਬੋਲਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਨੁਸਖ਼ਿਆਂ ਬਾਰੇ। ਬੱਚੇ ਦੇ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਕਰਨ ਲਈ ਆਮਲੇ ਦੇ ਪਾਊਡਰ ਵਿਚ ਦੇਸੀ ਘਿਉ ਮਿਲਾ ਕੇ ਖਵਾਉਣ ਨਾਲ ਬੱਚੇ ਦੇ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਹੋ ਜਾਵੇਗੀ।

ਰੋਜ਼ਾਨਾ ਰਾਤ ਨੂੰ ਦਸ ਬਦਾਮ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਸਵੇਰੇ ਛਿਲਕਾ ਉਤਾਰ ਕੇ ਪੀਸ ਕੇ ਮੱਖਣ ਮਿਲਾ ਕੇ ਬੱਚੇ ਨੂੰ ਖਵਾਉ। ਬੱਚੇ ਨੇ ਤੋਤਲਾ ਕੇ ਬੋਲਣ ਦੀ ਸਮੱਸਿਆ ਦੂਰ ਕਰਨ ਲਈ ਕਾਲੀਆਂ ਮਿਰਚਾਂ ਅਤੇ ਬਾਦਾਮ ਪੀਸ ਲਉ ਅਤੇ ਮਿਸ਼ਰੀ ਮਿਲਾ ਕੇ ਬੱਚੇ ਨੂੰ 10 ਦਿਨ ਤਕ ਦਿਉ।

ਰਾਤ ਨੂੰ ਬੱਚੇ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਵਿਚ 3-4 ਛੁਹਾਰੇ ਉਬਾਲ ਕੇ ਬੱਚੇ ਨੂੰ ਪਿਆਉ ਅਤੇ ਬੱਚੇ ਨੂੰ ਇਕ ਘੰਟੇ ਤਕ ਪਾਣੀ ਨਾ ਪੀਣ ਦਿਉ। ਕੁੱਝ ਦਿਨਾਂ ਵਿਚ ਹੀ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਹੋ ਜਾਵੇਗੀ। ਇਕ ਗਲਾਸ ਪਾਣੀ ਵਿਚ 5 ਗ੍ਰਾਮ ਸੌਂਫ ਨੂੰ ਕੁੱਟ ਕੇ ਕੁੱਝ ਸਮੇਂ ਲਈ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿਚ ਮਿਸ਼ਰੀ ਅਤੇ ਗਾਂ ਦਾ ਦੁੱਧ ਮਿਲਾ ਕੇ ਬੱਚੇ ਨੂੰ ਪਿਲਾਉ। ਤੁਤਲਾ ਕੇ ਬੋਲਣ ਦੀ ਸਮੱਸਿਆ ਠੀਕ ਹੋ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement