
ਅਕਸਰ ਅਸੀਂ ਨਵੇਂ ਕੱਪੜੇ ਖਰੀਦ ਕੇ ਉਹਨਾਂ ਨੂੰ ਪਾਉਣ ਲਈ ਇੰਨੇ ਜ਼ਿਆਦਾ ਐਕਸਾਈਟਡ ਹੋ ਜਾਂਦੇ ਹਾਂ ਕਿ ਅਸੀਂ ਅਪਣੀ ਚਮੜੀ ਦੀ ਸੰਭਾਲ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ।
ਅਕਸਰ ਅਸੀਂ ਨਵੇਂ ਕੱਪੜੇ ਖਰੀਦ ਕੇ ਉਹਨਾਂ ਨੂੰ ਪਾਉਣ ਲਈ ਇੰਨੇ ਜ਼ਿਆਦਾ ਐਕਸਾਈਟਡ ਹੋ ਜਾਂਦੇ ਹਾਂ ਕਿ ਅਸੀਂ ਅਪਣੀ ਚਮੜੀ ਦੀ ਸੰਭਾਲ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਇਸ ਦੇ ਕਾਰਨ ਅਸੀਂ ਅਪਣੀ ਚਮੜੀ ਦਾ ਨੁਕਸਾਨ ਕਰ ਲੈਂਦੇ ਹਾਂ। ਨਵੇਂ ਕੱਪੜੇ ਅਪਣੇ ਲਈ ਲਵੋ ਜਾਂ ਬੱਚਿਆਂ ਦੇ ਲਈ, ਕਦੇ ਵੀ ਇਨ੍ਹਾਂ ਨੂੰ ਬਿਨਾਂ ਧੋਏ ਨਾ ਪਾਓ। ਅਜਿਹਾ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀ ਚਮੜੀ ਸਬੰਧੀ ਬਿਮਾਰੀਆਂ ਦਾ ਸਾਹਮਣਾ ਕਰਨ ਤੋਂ ਬਚ ਜਾਓਗੇ। ਕਈ ਵਾਰ ਕੱਪੜੀਆਂ ਨਾਲ ਚਮੜੀ 'ਤੇ ਕੈਮੀਕਲ ਰਿਐਕਸ਼ਨ ਹੋ ਜਾਂਦਾ ਹੈ ਤਾਂ ਕਦੇ ਕੋਈ ਇਨਫੈਕਸ਼ਨ ਹੋ ਸਕਦੀ ਹੈ।
Shopping
ਜਾਣੋ ਅਜਿਹਾ ਕਿਉਂ ਹੁੰਦਾ ਹੈ . . .
ਧਾਗਾ ਬਣਾਉਣ ਤੋਂ ਲੈ ਕੇ ਕੱਪੜਾ ਬਣਤ ਤਕ ਕਈ ਕੈਮੀਕਲਜ਼ ਦਾ ਪ੍ਰਯੋਗ ਕੀਤਾ ਜਾਂਦਾ ਹੈ। ਹਾਲਾਂਕਿ ਪੈਕਿੰਗ ਤੋਂ ਪਹਿਲਾਂ ਕੱਪੜੀਆਂ ਨੂੰ ਧੋਤਾ ਜਾਂਦਾ ਹੈ ਪਰ ਇਹ ਧੁਲਾਈ ਬਸ ਇਨ੍ਹਾਂ ਦੀ ਲੁੱਕ ਲਈ ਹੁੰਦੀ ਹੈ। ਕੈਮੀਕਲ ਤੁਹਾਡੀ ਚਮੜੀ ਨੂੰ ਨੁਕਸਾਨ ਨਾ ਪਹੁੰਚਾਵੇ ਇਸ ਦੇ ਲਈ ਨਵੇਂ ਕੱਪੜੀਆਂ ਨੂੰ ਜ਼ਰੂਰ ਧੋਵੋ।
Thread making
ਸ਼ੋਅਰੂਮ ਤਕ ਆਉਣ ਤੋਂ ਪਹਿਲਾਂ ਕੱਪੜੇ ਕਈ ਪ੍ਰਕਿਰਿਆਵਾਂ ਤੋਂ ਹੋ ਕੇ ਗੁਜ਼ਰਦੇ ਹਨ ਜਿਸ ਨਾਲ ਇਹਨਾਂ 'ਚ ਗੰਦਗੀ ਲੱਗ ਜਾਂਦੀ ਹੈ। ਸ਼ੋਅਰੂਮ 'ਚ ਤੁਹਾਡੇ ਤੋਂ ਪਹਿਲਾਂ ਵੀ ਕਿਸੇ ਨੇ ਇਸ ਡਰੈਸ ਨੂੰ ਟਰਾਈ ਕੀਤਾ ਹੋਵੇਗਾ। ਇਸ ਲਈ ਕਿਸੇ ਵੀ ਤਰ੍ਹਾਂ ਦੀ ਚਮੜੀ ਸਬੰਧੀ ਰੋਗ ਤੋਂ ਬਚਣ ਲਈ ਨਵੇਂ ਕੱਪੜੇ ਨੂੰ ਧੋ ਕੇ ਹੀ ਪਾਓ।