
ਫੋਟੋਗ੍ਰਾਫ਼ੀ ਵੀ ਹੋਈ ਬੈਨ
ਲਖਨਊ: ਲਖਨਊ ਦੇ ਇਮਾਮਬਾੜਿਆਂ ਵਿਚ ਹੁਣ ਸਾਦੇ ਕੱਪੜੇ ਹੀ ਪਾ ਕੇ ਜਾਣ ਦੀ ਆਗਿਆ ਹੈ। ਲਖਨਊ ਦੇ ਜ਼ਿਲ੍ਹਾ ਅਧਿਕਾਰੀ ਕੌਸ਼ਲ ਰਾਜ ਸ਼ਰਮਾ ਅਤੇ ਸ਼ੀਆ ਭਾਈਚਾਰੇ ਵਿਚਕਾਰ ਹੋਈ ਬੈਠਕ ਵਿਚ ਇਹ ਸਹਿਮਤੀ ਜਤਾਈ ਗਈ ਹੈ ਕਿ ਛੋਟੀ ਸਕਰਟ ਅਤੇ ਟਾਪ ਜਾਂ ਹੋਰ ਸ਼ਰੀਰ ਦਿਖਾਉਣ ਵਾਲੇ ਕੱਪੜੇ ਪਾਉਣ ਵਾਲੀਆਂ ਔਰਤਾਂ ਨੂੰ ਇਮਾਮਬਾੜਿਆਂ ਵਿਚ ਨਹੀਂ ਜਾਣ ਦਿੱਤਾ ਜਾਵੇਗਾ।
Imambaras
ਡੀਐਮ ਕੌਸ਼ਲ ਰਾਜ ਸ਼ਰਮਾ ਨੇ ਕਿਹਾ ਕਿ ਛੋਟੇ ਅਤੇ ਵੱਡੇ ਇਮਾਮਬਾੜਿਆਂ ਵਿਚ ਛੋਟੀ ਸਕਰਟ ਅਤੇ ਟਾਪ ਪਾ ਕੇ ਆਉਣ ਦੀ ਆਗਿਆ ਹੁਣ ਨਹੀਂ ਦਿੱਤੀ ਜਾਵੇਗੀ। ਦੋ ਸਦੀਆਂ ਪੁਰਾਣੇ ਇਸ ਪਵਿੱਤਰ ਅਸਥਾਨ ਨੂੰ ਧਿਆਨ ਵਿਚ ਰੱਖ ਕੇ ਅਜਿਹੇ ਕੱਪੜੇ ਪਾਉਣ ਦੀ ਮਨਾਹੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪੇਸ਼ੇਵਾਰ ਫੋਟੋਗ੍ਰਾਫ਼ੀ ਅਤੇ ਵੀਡੀਉ ਸ਼ੂਟਿੰਗ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
Imambaras
ਡੀਐਮ ਨੇ ਕਿਹਾ ਕਿ ਸੁਰੱਖਿਆ ਕਰਮੀਆਂ ਅਤੇ ਗਾਈਡਾਂ ਨੂੰ ਵੀ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਗ਼ਲਤ ਕੱਪੜੇ ਪਾ ਕੇ ਆਉਣ ਵਾਲੇ ਲੋਕਾਂ ਨੂੰ ਰੋਕ ਦਿੱਤਾ ਜਾਵੇ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਗ਼ਲਤ ਗਤੀਵਿਧੀਆਂ 'ਤੇ ਲਗਾਮ ਕੱਸਣ ਲਈ ਸਖ਼ਤ ਨਜ਼ਰ ਰੱਖੀ ਜਾਵੇ। ਇਮਾਮਬਾੜਿਆਂ ਸ਼ੀਆ ਲਈ ਧਾਰਮਿਕ ਮਹੱਤਤਾ ਰੱਖਦਾ ਹੈ ਅਤੇ ਉਹ ਇਸ ਨਾਲ ਖਿਲਵਾੜ ਹੁੰਦਾ ਨਹੀਂ ਦੇਖ ਸਕਦੇ।
ਬੈਠਕ ਵਿਚ ਹੁਸੈਨਾਬਾਦ ਏਲਾਈਡ ਟ੍ਰਸਟ ਅਤੇ ਭਾਰਤੀ ਪੁਰਾਤਨਤਾ ਸਰਵੇਖਣ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਇਹ ਟ੍ਰਸਟ ਏਐਮਆਈ ਦੁਆਰਾ ਸੁਰੱਖਿਅਤ ਸਮਾਰਕਾਂ ਦੇ ਰੂਪ ਵਿਚ ਐਲਾਨੀਆਂ ਦੋਵੇਂ ਇਮਾਰਤਾਂ ਦਾ ਪ੍ਰਬੰਧ ਕਰਦਾ ਹੈ।