ਇੰਨਾਂ ਤਰੀਕਿਆਂ ਨਾਲ ਚਮਕਾਉ ਅਪਣੀ ਅਲਮਾਰੀ
Published : Jun 11, 2018, 5:10 pm IST
Updated : Jul 10, 2018, 10:20 am IST
SHARE ARTICLE
wardrobe
wardrobe

ਦਫ਼ਤਰ ਵਿਚ ਹੋਣ ਵਾਲੀ ਸਪੈਸ਼ਲ ਮੀਟਿੰਗ ਲਈ ਆਪਣੇ ਕੁੱਝ ਕੱਪੜੇ ਵੱਖਰੇ ਰੱਖੋ। ਅਪਣੀ ਖਾਸ ਪਸੰਦ ਦੀ ਖੁਸ਼ਬੂ ਦਾ ....

ਆਪਣੀ ਸਿਹਤ ਅਤੇ ਫਿਟਨੈਸ ਦਾ ਧਿਆਨ ਰੱਖ ਕੇ ਤੁਸੀ 40 ਸਾਲ ਤੋਂ ਬਾਅਦ ਵੀ ਆਕਰਸ਼ਕ ਅਤੇ ਖੂਬਸੂਰਤ ਦਿਖ ਸਕਦੇ ਹੋ। ਹੁਣ ਵਾਰੀ ਆਉਂਦੀ ਹੈ ਇਸ ਖੂਬਸੂਰਤੀ ਵਿਚ ਚਾਰ ਚੰਨ ਲਗਾਉਣ ਦੀ, ਜਿਸ ਲਈ ਜ਼ਰੂਰਤ ਹੈ ਆਪਣੇ ਆਪ ਨੂੰ ਨਵੇਂ ਟਰੈਂਡ ਦੇ ਅਨੁਸਾਰ ਅਪਡੇਟ ਕਰਨ ਦੀ। ਅਪਣੀ ਸਿਹਤ ਅਤੇ ਫਿਟਨੈਸ ਦਾ ਧਿਆਨ ਰੱਖ ਕੇ ਤੁਸੀਂ 40 ਸਾਲ ਤੋਂ ਬਾਅਦ ਵੀ ਆਕਰਸ਼ਕ ਅਤੇ ਖੂਬਸੂਰਤ ਰਹਿ ਸਕਦੇ ਹੋ। ਜੇਕਰ ਤੁਸੀਂ ਕੰਮਕਾਜੀ ਮਹਿਲਾ ਹੋ ਤਾਂ ਆਪਣੇ ਦਫ਼ਤਰ ਦੇ ਅਨੁਸਾਰ ਆਉਟਫਿਟ ਰੱਖੋ। ਪਰ ਕੱਪੜੇ ਸਾਫ-ਸੁਥਰੇ ਅਤੇ ਚਮਕਦਾਰ ਰਹਿਣ, ਸਿਰਫ ਕੱਪੜੇ ਹੀ ਨਹੀਂ, ਤੁਹਾਡੀਆਂ ਜੁੱਤੀਆਂ ਵੀ ਕੱਪੜਿਆ ਦੇ ਸਮਾਨ ਹੋਣ।

wardrobewardrobeਘਰੇਲੂ ਔਰਤਾਂ ਵੀ ਅਪਣੇ ਆਪ ਨੂੰ ਕਿਸੇ ਨਾਲੋ ਘੱਟ ਨਹੀਂ ਸਮਝਦੀਆਂ। ਅਪਣਾ ਰਹਿਣ ਸਹਿਣ ਚੰਗਾ ਰੱਖੋ ਅਤੇ ਆਪਣੀ ਅਲਮਾਰੀ ਨੂੰ ਸਾਫ-ਸੁਥਰਾ ਰੱਖੋ। ਇਸ ਲਈ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ। ਇਕ ਨਿਸ਼ਚਿਤ ਸਮੇਂ ਤੋਂ ਬਾਅਦ ਤੁਸੀਂ ਨਵੇਂ ਕੱਪੜੇ ਖਰੀਦੋਗੇ। ਕਿਉਂਕਿ ਰੋਜ ਪਹਿਨਣ ਵਾਲੇ ਕੱਪੜਿਆਂ ਦਾ ਰੰਗ ਉੱਡਣ ਲੱਗਦਾ ਹੈ ਅਤੇ ਕੁੱਝ ਸਮਾਂ ਬਾਅਦ ਉਨ੍ਹਾਂ ਦਾ ਫ਼ੈਸ਼ਨ ਆਉਟ ਹੋਣ ਲੱਗਦਾ ਹੈ। ਦਫ਼ਤਰ ਵਿਚ ਹੋਣ ਵਾਲੀ ਸਪੈਸ਼ਲ ਮੀਟਿੰਗ ਲਈ ਆਪਣੇ ਕੁੱਝ ਕੱਪੜੇ ਵੱਖਰੇ ਰੱਖੋ। ਅਪਣੀ ਖਾਸ ਪਸੰਦ ਦੀ ਖੁਸ਼ਬੂ ਦਾ ਪਰਫਿਊਮ ਲਾਉਣਾ ਨਾ ਭੁੱਲੋ।

wardrobewardrobeਸਿਰਫ ਇਕ ਹੀ ਤਰ੍ਹਾਂ ਦਾ ਨਹੀਂ, ਦੋ-ਤਿੰਨ ਤਰ੍ਹਾਂ ਦੇ ਪਰਫਿਊਮ ਰੱਖੋ ਤਾਂਕਿ ਬਦਲ ਬਦਲ ਕੇ ਇਸਤੇਮਾਲ ਹੋ ਸਕਣ ਅਤੇ ਨਵਾਂਪਣ ਮਹਿਸੂਸ ਹੋ ਸਕੇ। ਜਦੋਂ ਵੀ ਨਵੀਂ ਡਰੈਸ ਲਉ, ਉਸ ਦੀ ਮੈਚਿੰਗ ਐਸੈਸਰੀਜ ਲੈਣਾ ਨਾ ਭੁੱਲੋ ਅਤੇ ਸਾਰੇ ਗਹਿਣੇ ਤਰੀਕੇ ਨਾਲ ਅਲਮਾਰੀ ਵਿਚ ਰੱਖੋ ਤਾਂਕਿ ਬਾਹਰ ਜਾਂਦੇ ਸਮੇਂ ਤੁਹਾਨੂੰ ਸੋਚਣਾ ਨਾ ਪਏ ਕਿ ਕਿਹੜੀ ਮੈਚਿੰਗ ਕਿਥੇ ਰੱਖੀ ਹੈ। ਸਾਰੇ ਕੱਪੜੇ ਪ੍ਰੈਸ ਕੀਤੇ ਹੋਏ ਹੈਂਗਰ ਵਿਚ ਰੱਖੋ। ਆਪਣੇ ਜਿਮ ਲਈ ਟ੍ਰੈਕ ਪੈਂਟਸ ਅਤੇ ਟੀਸ਼ਰਟਸ ਵੱਖਰੇ ਰੱਖੋ, ਉਨ੍ਹਾਂ ਨੂੰ ਘਰ ਵਿਚ ਨਾ ਪਹਿਨੋ। 

wardrobewardrobeਰਾਤ ਨੂੰ ਸੋਣ ਲਈ ਆਪਣੀ ਪਸੰਦ ਦੀ ਨਾਇਟੀ ਵੱਖਰੀ ਰੱਖੋ। ਆਪਣੀ ਪਸੰਦ ਦੇ ਲਿਪਸਟਿਕ ਸ਼ੇਡਸ ਤਾਂ ਰੱਖੋ ਹੀ, ਜਿਨ੍ਹਾਂ ਨੂੰ ਫ਼ੈਸ਼ਨ ਦੇ ਹਿਸਾਬ ਨਾਲ ਬਦਲਦੇ ਰਹੋ ਪਰ ਰੋਜ ਲਈ ਚਿਹਰੇ ਅਤੇ ਬੁੱਲਾਂ ਨੂੰ ਸੂਟ ਕਰਦਾ ਇਕ ਨੈਚੁਰਲ ਸ਼ੇਡ ਵੀ ਰੱਖੋ ਜਿਸ ਨੂੰ ਬਾਹਰ ਜਾਂਦੇ ਸਮੇਂ ਇਸਤੇਮਾਲ ਕਰੋ। ਧੁੱਪ ਵਿਚ ਜਾਂਦੇ ਸਮੇਂ ਸਨਸਕਰੀਨ ਦਾ ਇਸਤੇਮਾਲ ਕਰਨਾ ਨਾ ਭੁੱਲੋ, ਇਹ ਅਲਟਰਾਵਾਇਲੇਟ ਕਿਰਨਾਂ ਤੋਂ ਚਮੜੀ ਦਾ ਬਚਾਅ ਕਰਦਾ ਹੈ। ਆਪਣੇ ਅਲਮਾਰੀ ਨੂੰ ਸਾਫ਼ ਕਰਕੇ ਪੇਪਰ ਬਦਲਦੇ ਰਹੋ ਨਹੀਂ ਤਾਂ ਉਸ ਵਿਚ ਮਿੱਟੀ ਜਮਾਂ ਹੋ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement