Auto Refresh
Advertisement

ਜੀਵਨ ਜਾਚ, ਜੀਵਨਸ਼ੈਲੀ

ਤੇਲ ਵਾਲੀ ਚਮੜੀ ਲਈ ਕੁੱਝ ਖ਼ਾਸ ਗੱਲਾਂ

Published Mar 12, 2021, 7:56 am IST | Updated Mar 12, 2021, 7:56 am IST

ਤਣਾਅ ਮੁਕਤ ਰਹਿਣ ਲਈ ਤੁਸੀ ਯੋਗਾ ਅਤੇ ਮੈਡੀਟੇਸ਼ਨ ਕਰ ਸਕਦੇ ਹੋ।

skin care tips
skin care tips

ਮੁਹਾਲੀ: ਗਰਮੀਆਂ ਵਿਚ ਸਰੀਰ ਨੂੰ ਨਿੱਘ ਦੇਣ ਵਾਲੀ ਧੁੱਪ ਵਿਚ ਹੁਣ ਨਿਕਲਣ ਨੂੰ ਵੀ ਦਿਲ ਨਹੀਂ ਕਰਦਾ। ਇਹ ਧੁੱਪ ਕਿਤੇ ਤੁਹਾਡੀ ਖ਼ੂਬਸੂਰਤੀ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਕਿਉਂਕਿ ਗਰਮੀਆਂ ਵਿਚ ਤੇਲ ਵਾਲੀਆਂ ਗ੍ਰੰਥੀਆਂ ਵੱਧ ਸਰਗਰਮ ਹੋਣ ਅਤੇ ਪਸੀਨਾ ਆਉਣ ਦੀ ਸਮੱਸਿਆ ਵੱਧ ਜਾਂਦੀ ਹੈ।

Skin careSkin care

ਤੇਲ ਅਤੇ ਪਸੀਨਾ ਚਮੜੀ ’ਤੇ ਜਮ੍ਹਾਂ ਹੋ ਕੇ ਇਸ ਨੂੰ ਤੇਲ ਵਾਲੀ ਬਣਾ ਦੇਂਦੇ ਹਨ। ਤੇਲ ਵਾਲੀ ਚਮੜੀ ’ਤੇ ਮਿੱਟੀ ਆਦਿ ਜਮ੍ਹਾਂ ਹੋਣ ਕਾਰਨ ਚਮੜੀ ਸਬੰਧੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਮੌਸਮ ਵਿਚ ਤੇਲ ਵਾਲੀ ਚਮੜੀ ਸੱਭ ਤੋਂ ਵੱਧ ਪ੍ਰਭਾਵਤ ਹੁੰਦੀ ਹੈ। ਜੇ ਤੁਹਾਡੀ ਚਮੜੀ ਇਸੇ ਤਰ੍ਹਾਂ ਦੀ ਹੈ ਤਾਂ ਤੁਸੀ ਉਸ ਦੀ ਦੇਖਭਾਲ ਕਿਵੇਂ ਕਰੋਗੇ? ਇਸ ਬਾਰੇ ਵਿਸਥਾਰ ਸਹਿਤ ਨੁਕਤੇ ਇਸ ਪ੍ਰਕਾਰ ਹਨ :

Skin careSkin care

ਚਮੜੀ ਤੇਲ ਮੁਕਤ (ਆਇਲ ਫ਼੍ਰੀ) ਰਹੇ, ਇਸ ਲਈ ਕੁਦਰਤੀ ਗੁਣਾਂ ਨਾਲ ਭਰੇ ਹੋਏ ਫ਼ੇਸ ਵਾਸ਼ ਨਾਲ ਬਾਕਾਇਦਗੀ ਨਾਲ ਸਫ਼ਾਈ ਕਰੋ। ਕਦੇ ਵੀ ਗਲੈਸਰੀਨ ਵਾਲੇ ਸਾਬਣ ਦੀ ਵਰਤੋਂ ਨਾ ਕਰੋ। ਤੇਲ ਵਾਲੀ ਚਮੜੀ ਦੀ ਕਲੀਨਜ਼ਿੰਗ ਅਹਿਮ ਹੁੰਦੀ ਹੈ। ਕਲੀਨਜ਼ਿੰਗ ਨਾਲ ਚਮੜੀ ’ਤੇ ਜੰਮੀ ਹੋਈ ਮਿੱਟੀ, ਮੇਕਅਪ ਆਦਿ ਹੱਟ ਜਾਂਦੇ ਹਨ ਅਤੇ ਚਮੜੀ ਦੇ ਸੁਰਾਖ਼ ਸਾਫ਼ ਹੋ ਜਾਂਦੇ ਹਨ। ਇਸ ਤਰ੍ਹਾਂ ਤੁਸੀ ਬਲੈਕ ਹੈੱਡਜ਼ ਜਹੀ ਸਮੱਸਿਆ ਤੋਂ ਬਚੇ ਰਹਿ ਸਕਦੇ ਹੋ। ਹਫ਼ਤੇ ਵਿਚ ਇਕ ਵਾਰ ਹਲਕੇ ਸਕ੍ਰੱਬ ਦੀ ਵਰਤੋਂ ਕਰੋ।

MakeupMakeup

ਚਾਵਲ ਦੇ ਆਟੇ ਵਿਚ ਪੁਦੀਨੇ ਦਾ ਅਰਕ ਅਤੇ ਗੁਲਾਬ ਜਲ ਮਿਲਾ ਕੇ ਚਿਹਰੇ ’ਤੇ 10 ਮਿੰਟ ਤਕ ਲਗਾਉ। ਇਸ ਨੂੰ ਹਲਕੇ ਹੱਥਾਂ ਨਾਲ ਗੋਲ ਗੋਲ ਘੁਮਾਉਂਦੇ ਹੋਏ ਚਿਹਰੇ ’ਤੇ ਲਗਾਉ। ਫਿਰ ਧੋ ਲਉ। ਅਪਣੇ ਪਰਸ ਵਿਚ ਗੁਲਾਬ ਅਤੇ ਲੈਵੇਂਡਰ ਬੇਸ ਵਾਲਾ ਸਕਿਨ ਟਾਨਿਕ ਰੱਖੋ। ਇਸ ਤੋਂ ਇਲਾਵਾ ਗਿੱਲਾ ਟਿਸ਼ੂ ਵੀ ਰੱਖੋ ਤਾਕਿ ਚਿਹਰੇ ਉਤੇ ਜੰਮੀ ਹੋਈ ਧੂੜ ਮਿੱਟੀ ਨੂੰ ਹਟਾ ਸਕੋ।

skin careskin care

ਰਾਤ ਨੂੰ ਸੌਣ ਤੋਂ ਪਹਿਲਾਂ ਚਮੜੀ ਸਾਫ਼ ਕਰਨਾ ਨਾ ਭੁੱਲੋ। ਇਸ ਨਾਲ ਚਮੜੀ ’ਤੇ ਫੋੜੇ ਫਿਨਸੀਆਂ ਅਤੇ ਕਾਲੇ ਧੱਬੇ ਨਹੀਂ ਬਣਨਗੇ। ਅਜਿਹੀ ਚਮੜੀ ਵਾਲਿਆਂ ਨੂੰ ਤਣਾਅ ਮੁਕਤ ਰਹਿਣਾ ਚਾਹੀਦਾ ਹੈ ਕਿਉਂਕਿ ਤਣਾਅ ਤੇਲ ਵਾਲੀ ਚਮੜੀ ਨੂੰ ਪ੍ਰਭਾਵਤ ਕਰਦਾ ਹੈ। ਤਣਾਅ ਮੁਕਤ ਰਹਿਣ ਲਈ ਤੁਸੀ ਯੋਗਾ ਅਤੇ ਮੈਡੀਟੇਸ਼ਨ ਕਰ ਸਕਦੇ ਹੋ।

skin care tipsskin care tips

ਚਮੜੀ ਦੇ ਸੀਬਮ ਆਇਲ ਨੂੰ ਕਾਬੂ ਹੇਠ ਕਰਨ ਲਈ ਵੱਧ ਤੇਲ-ਮਸਾਲੇ ਵਾਲਾ ਖਾਣਾ ਖਾਣ ਤੋਂ ਪਰਹੇਜ਼ ਕਰੋ। ਤੇਲ ਵਾਲੀਆਂ ਗ੍ਰੰਥੀਆਂ ਨੂੰ ਰੋਕਣ ਲਈ ਫ਼ਾਈਬਰ ਵਾਲਾ ਖਾਣਾ ਖਾਉ। ਸਵੇਰੇ-ਸ਼ਾਮ ਪਲੇਟ ਸਲਾਦ ਜ਼ਰੂਰ ਖਾਉ।ਖਾਣੇ ਵਿਚ ਵਿਟਾਮਿਨ ਸੀ ਦੀ ਮਾਤਰਾ ਵਧਾਉ ਜਿਵੇਂ ਨਿੰਬੂ, ਸੰਤਰਾ ਅਤੇ ਆਂਵਲਾ ਆਦਿ ਖਾਉ।
ਚਾਹ, ਕੌਫੀ ਨਾ ਹੀ ਪੀਉ ਕਿਉਂਕਿ ਇਹ ਚੀਜ਼ਾਂ ਸੈਂਟਰਲ ਨਰਵਸ ਸਿਸਟਮ ਨੂੰ ਵੀ ਪ੍ਰਭਾਵਤ ਕਰਦੀਆਂ ਹਨ।

ਸਪੋਕਸਮੈਨ ਸਮਾਚਾਰ ਸੇਵਾ

Location: India, Punjab

Advertisement

 

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement