ਜਾਣੋ ਕਿਵੇਂ ਘਰ ਦੀ ਕੰਧਾਂ ਨੂੰ ਚਮਕਾਉਂਦੈ ਵਿਨੇਗਰ
Published : Jun 14, 2018, 11:21 am IST
Updated : Jul 10, 2018, 10:31 am IST
SHARE ARTICLE
Viniger
Viniger

ਘਰ ਦੀ ਕੰਧਾਂ ਸਾਫ਼ ਅਤੇ ਸੁੰਦਰ ਹੋਣ ਤਾਂ ਮਹਿਮਾਨਾਂ 'ਤੇ ਵਧੀਆ ਪ੍ਰਭਾਵ ਪੈਂਦਾ ਹੈ ਪਰ ਜੇਕਰ ਘਰ ਵਿਚ ਬੱਚੇ ਹੋਣ ਤਾਂ ਘਰ ਦੀਆਂ ਕੰਧਾਂ  ਨੂੰ ਸਾਫ਼ ਰੱਖ ਪਾਉਣਾ ....

ਘਰ ਦੀ ਕੰਧਾਂ ਸਾਫ਼ ਅਤੇ ਸੁੰਦਰ ਹੋਣ ਤਾਂ ਮਹਿਮਾਨਾਂ 'ਤੇ ਵਧੀਆ ਪ੍ਰਭਾਵ ਪੈਂਦਾ ਹੈ ਪਰ ਜੇਕਰ ਘਰ ਵਿਚ ਬੱਚੇ ਹੋਣ ਤਾਂ ਘਰ ਦੀਆਂ ਕੰਧਾਂ ਨੂੰ ਸਾਫ਼ ਰੱਖ ਪਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿਚ ਕੰਧਾਂ ਉਤੇ ਪੈਂਸਿਲ ਦੇ ਨਿਸ਼ਾਨ ਮਿਲਣਾ, ਕ੍ਰਿਯੋਨ ਕਲਰਜ਼, ਕ੍ਰਾਫ਼ਟ ਪੇਂਟਸ ਅਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਤੋਂ ਬੱਚੇ ਕੰਧਾਂ 'ਤੇ ਚਿੱਤਰਕਾਰੀ ਕਰ ਦਿੰਦੇ ਹਨ। ਕਮਰਾ ਜ਼ਿਆਦਾ ਹਵਾਦਾਰ ਹੋਵੇ ਤਾਂ ਵੀ ਕੰਧਾਂ ਦੇ ਜਲ‍ਦੀ ਗੰਦਾ ਹੋਣ ਦਾ ਖ਼ਤਰਾ ਰਹਿੰਦਾ ਹੈ। ਸਮੋਕ ਅਤੇ ਧੁਏਂ ਕਾਰਨ ਰਸੋਈ ਦੀਆਂ ਕੰਧਾਂ ਤਾਂ ਕੁੱਝ ਜ਼ਿਆਦਾ ਹੀ ਗੰਦੀ ਹੋ ਜਾਂਦੀਆਂ ਹਨ। 

VinigerViniger

ਗੰਦੇ ਹੱਥਾਂ ਦੇ ਨਿਸ਼ਾਨ ਕੰਧਾਂ ਤੋਂ ਹਟਾਉਣਾ ਔਰਤਾਂ ਲਈ ਕਿਸੇ ਸਖ਼ਤ ਚੁਣੋਤੀ ਤੋਂ ਘੱਟ ਨਹੀਂ ਹੁੰਦੀ ਹੈ। ਜੇਕਰ ਤੁਸੀਂ ਵੀ ਕੰਧਾਂ ਨੂੰ ਸਾਫ਼ ਕਰਨ ਦੇ ਸੁਝਾਅ ਖੋਜ ਰਹੇ ਹੋ ਤਾਂ ਇਹ ਆਰਟਿਕਲ ਤੁਹਾਡੇ ਲਈ ਹੀ ਹੈ। ਵਿਨੇਗਰ ਦੀ ਮਦਦ ਨਾਲ ਤੁਸੀਂ ਬਹੁਤ ਅਸਾਨੀ ਨਾਲ ਅਤੇ ਪ੍ਰਭਾਵੀ ਤਰੀਕੇ ਨਾਲ ਕੰਧਾਂ ਉਤੇ ਲਗੇ ਨਿਸ਼ਾਨਾਂ ਨੂੰ ਹਟਾ ਸਕਦੇ ਹੋ। ਇਸ ਨਾਲ ਤੁਸੀਂ ਜ਼ਹਰੀਰੇ ਰਸਾਇਣਾਂ ਤੋਂ ਵੀ ਬੱਚ ਸਕਦੇ ਹੋ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਵਿਨੇਗਰ ਦਾ ਇਸ‍ਤੇਮਾਲ ਬੱਚੇ ਅਤੇ ਪਰਵਾਰ ਲਈ ਸੁਰੱਖਿਅਤ ਰਹਿੰਦਾ ਹੈ।

VinigerViniger

ਕਈ ਕ‍ਲੀਨਰਸ ਵਾਲਪੇਪਰਜ਼ 'ਤੇ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਪਾਉਂਦੇ ਹਨ ਪਰ ਵਿਨੇਗਰ ਹਰ ਤਰ੍ਹਾਂ ਦੇ ਵਾਲਪੇਪਰ ਉਤੇ ਵਧੀਏ ਤਰ੍ਹਾਂ ਨਾਲ ਕੰਮ ਕਰਦਾ ਹੈ। ਤਾਂ ਆਓ ਜਾਣਦੇ ਹਨ ਕਿ ਕੰਧਾਂ ਨੂੰ ਕਿਸ ਤਰ੍ਹਾਂ ਹੋਮਮੇਡ ਫ਼ਾਰਮਿਯੂਲੇ ਵਿਨੇਗਰ ਤੋਂ ਸਾਫ਼ ਕੀਤਾ ਜਾ ਸਕਦਾ ਹੈ।  ਵਿਨੇਗਰ ਅਤੇ ਪਾਣੀ ਡਾਇਲੂਟਿਡ ਵਿਨੇਗਰ ਚਮੜੀ ਲਈ ਵਧੀਆ ਹੁੰਦਾ ਹੈ ਪਰ ਇਹ ਕੰਧਾਂ ਉਤੇ ਲੱਗੇ ਹਰ ਤਰ੍ਹਾਂ ਦੇ ਨਿਸ਼ਾਨ ਨੂੰ ਹਟਾ ਸਕਦਾ ਹੈ। ¼ ਕਪ ਸਫ਼ੇਦ ਸਿਰਕਾ ਲਵੋ ਅਤੇ ਇਸ ਵਿਚ 1 ਚੌਥਾਈ ਗੈਲਨ ਗਰਮ ਪਾਣੀ ਮਿਲਾਓ।

VinigerViniger

ਇਸ ਨੂੰ ਮਿਕ‍ਸ ਕਰ ਕੇ ਇਸ ਘੋਲ ਵਿਚ ਇਕ ਕੱਪੜਾ ਡੁਬੋ ਲਓ ਅਤੇ ਫਿਰ ਉਸ ਤੋਂ ਕੰਧਾਂ ਨੂੰ ਸਾਫ਼ ਕਰੋ। ਵਿਨੇਗਰ ਅਤੇ ਡਿਟਰਜੈਂਟ ਜੇਕਰ ਤੁਹਾਡੀ ਕੰਧਾਂ ਉਤੇ ਲੱਗੇ ਦਾਗ ਬਹੁਤ ਜ਼ਿੱਦੀ ਹਨ ਤਾਂ ਤੁਸੀਂ ਸਫ਼ੇਦ ਵਿਨੇਗਰ, ਪਾਣੀ ਦੇ ਨਾਲ ਡਿਟਰਜੈਂਟ ਨੂੰ ਵੀ ਮਿਲਾ ਸਕਦੇ ਹੋ। ਇਸ ਘੋਲ ਨੂੰ ਦਾਗ ਉਤੇ ਘੱਟ ਤੋਂ ਘੱਟ 10 ਮਿੰਟ ਤਕ ਲਈ ਛੱਡ ਦਿਓ। ਵਿਨੇਗਰ ਸ‍ਪਾਟ ਟਰੀਟਮੇਂਟ ਪਾਣੀ ਅਤੇ ਵਿਨੇਗਰ ਦਾ ਘੋਲ ਤਿਆਰ ਕਰੋ। ਇਸ ਨੂੰ ਸ‍ਪ੍ਰੇ ਬੋਤਲ ਵਿਚ ਪਾਓ। ਇਸ ਨੂੰ ਦੀਵਾਰਾਂ ਉਤੇ ਸ‍ਪ੍ਰੇ ਕਰੋ ਅਤੇ ਕੁੱਝ ਦੇਰ ਲਈ ਛੱਡ ਦਿਓ। ਹੁਣ ਕਪੜੇ ਤੋਂ ਕੰਧਾਂ ਨੂੰ ਸਾਫ਼ ਕਰੋ।

VinigerViniger

ਜੇਕਰ ਤੁਸੀਂ ਕੰਧਾਂ ਤੋਂ ਜ਼ਿੱਦੀ ਦਾਗਾਂ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਨੂੰ ਅਪਣਾ ਸਕਦੇ ਹੋ। ਵਿਨੇਗਰ ਅਤੇ ਬੇਕਿੰਗ ਸੋਡਾ ਦੋਹਾਂ ਨੂੰ ਹੀ ਕ‍ਲੀਂਜ਼ਿੰਗ ਏਜੰਟ  ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਨ੍ਹਾਂ ਦੋਹਾਂ ਨੂੰ ਮਿਲਾ ਕੇ ਕੰਧਾਂ ਉਤੇ ਲਗਾਉਣ ਨਾਲ ਤੁਹਾਡਾ ਕੰਮ ਆਸਾਨ ਹੋ ਜਾਵੇਗਾ। ਦੋ ਭਾਗ ਵਿਨੇਗਰ ਵਿਚ ਇਕ ਭਾਗ ਬੇਕਿੰਗ ਸੋਡਾ ਅਤੇ ਤਿੰਨ ਭਾਗ ਗਰਮ ਪਾਣੀ ਮਿਲਾਓ ਅਤੇ ਇਸ ਘੋਲ ਨਾਲ ਕੰਧਾਂ ਨੂੰ ਸਾਫ਼ ਕਰੋ। ਕਰਵ ਅਤੇ ਕਾਰਵਿੰਗ ਸ‍ਪ੍ਰੇ ਬਾਟਲ ਦੀ ਵਰਤੋਂ ਨਾਲ ਤੁਸੀਂ ਕੰਧਾਂ ਦੇ ਖੂੰਜਿਆਂ ਤਕ ਨੂੰ ਸਾਫ਼ ਕਰ ਸਕਦੇ ਹੋ। ਘੋਲ ਨੂੰ ਸ‍ਪ੍ਰੇ ਕਰਨ ਤੋਂ ਬਾਅਦ ਕੁੱਝ ਦੇਰ ਇਸ ਨੂੰ ਰਹਿਣ ਦਿਓ ਅਤੇ ਫਿਰ ਸਾਫ਼ ਕਪੜੇ ਨਾਲ ਇਸ ਨੂੰ ਸਾਫ਼ ਕਰ ਲਵੋ। ਜੇਕਰ ਜ਼ਰੂਰਤ ਹੋਵੇ ਤਾਂ ਤੁਸੀਂ ਝਾਡੂ ਜਾਂ ਪੋਛੇ ਦਾ ਵੀ ਇਸ‍ਤੇਮਾਲ ਕਰ ਸਕਦੇ ਹੋ। 

VinigerViniger

ਵੁਡਨ ਪੈਨਲ ਹੈ ਤਾਂ ਵਿਨੇਗਰ ਨਾਲ ਕਿਵੇਂ ਕੰਧਾਂ ਨੂੰ ਸਾਫ਼ ਕੀਤਾ ਜਾ ਸਕਦਾ ਹੈ ? ਵਿਨੇਗਰ ਨੂੰ ਤੁਸੀਂ ਇਸ ਕੰਮ ਵਿਚ ਵੀ ਇਸ‍ਤੇਮਾਲ ਕਰ ਸਕਦੇ ਹੋ। ਵਿਨੇਗਰ ਦੇ ਘੋਲ ਵਿਚ ਥੋੜ੍ਹਾ ਜਿਹਾ ਤੇਲ ਪਾ ਕੇ ਇਸ‍ਤੇਮਾਲ ਕਰੋ। ਇਸ ਨਾਲ ਲਕੜੀ ਉਤੇ ਮਿੱਟੀ ਵੀ ਨਹੀਂ ਜੰਮੇਗੀ ਅਤੇ ਉਹ ਚਮਕੇਗੀ ਵੀ। ਤੇਲ ਆਧਾਰਿਤ ਪੇਂਟਸ ਲਈ ਵਿਨੇਗਰ ਚੰਗੇਰ ਕ‍ਲੀਨਿੰਗ ਏਜੰਟ ਹੈ। ਟੈਕ‍ਸਚਰ ਪੇਂਟਿਡ ਕੰਧਾਂ ਉਤੇ ਜ਼ਿਆਦਾ ਧੂਲ ਅਤੇ ਗੰਦਗੀ ਜੰਮਦੀ ਹੈ। ਇਸ ਦੇ ਲਈ ਤੁਹਾਨੂੰ ਗਹਿਰਾਈ ਨਾਲ ਸਫ਼ਾਈ ਕਰਨ ਦੀ ਜ਼ਰੂਰਤ ਹੈ। ਜੇਕਰ ਤੁਸੀਂ ਵਿਨੇਗਰ ਨਾਲ ਕੰਧਾਂ ਨੂੰ ਸਾਫ਼ ਕਰਨ ਦੇ ਤਰੀਕੇ ਦੇ ਬਾਰੇ ਵਿਚ ਸੋਚ ਰਹੀ ਹੋ ਤਾਂ ਤੁਸੀਂ ਉਤੇ ਤੋਂ ਲੈ ਕੇ ਹੇਠਾਂ ਤਕ ਵਿਨੇਗਰ ਦੇ ਘੋਲ ਵਿਚ ਕੱਪੜਾ ਭਿਓਂ ਕੇ ਕੰਧਾਂ ਨੂੰ ਸਾਫ਼ ਕਰ ਸਕਦੇ ਹੋ। ਧੂਲ ਤੋਂ ਬਚਣ ਲਈ ਇਹ ਵਧੀਆ ਟਿਪ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement