ਡੇਰਾ ਪ੍ਰੇਮੀ ਦੇ ਘਰੋਂ ਇਤਰਾਜ਼ਯੋਗ ਹਾਲਤ 'ਚ ਮਿਲੀ ਜਨਮਸਾਖੀ 
Published : Jun 14, 2018, 1:15 am IST
Updated : Jun 14, 2018, 1:15 am IST
SHARE ARTICLE
Police giving information to Media
Police giving information to Media

 ਸੌਦਾ ਸਾਧ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਮਨਚੰਦਾ ਦੇ ਸਥਾਨਕ ਗ੍ਰਹਿ ਵਿਖੇ ਵਿਸ਼ੇਸ਼ ਜਾਂਚ ਟੀਮ ਨੇ ਡੀਆਈਜੀ ਰਣਬੀਰ ਸਿੰਘ ਖਟੜਾ ਦੀ ...

ਕੋਟਕਪੂਰਾ,  ਸੌਦਾ ਸਾਧ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਮਨਚੰਦਾ ਦੇ ਸਥਾਨਕ ਗ੍ਰਹਿ ਵਿਖੇ ਵਿਸ਼ੇਸ਼ ਜਾਂਚ ਟੀਮ ਨੇ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਅਚਾਨਕ ਛਾਪਾਮਾਰੀ ਕੀਤੀ ਤਾਂ ਉਥੋਂ ਇਤਰਾਜ਼ਯੋਗ ਹਾਲਤ 'ਚ ਮਿਲੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਅਤੇ 32 ਬੋਰ ਦੇ 28 ਖਾਲੀ ਰੌਂਦ ਮਿਲਣ ਨਾਲ ਸਥਾਨਕ ਸਿਟੀ ਥਾਣੇ ਵਿਖੇ ਉਸ ਵਿਰੁਧ ਇਕ ਹੋਰ ਮਾਮਲਾ ਦਰਜ ਕੀਤਾ ਗਿਆ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਬੀਰ ਸਿੰਘ ਖਟੜਾ ਨੇ ਦਸਿਆ ਕਿ ਅੱਜ ਸਥਾਨਕ ਮੁਕਤਸਰ ਸੜਕ 'ਤੇ ਸਥਿੱਤ ਇਕ ਡੇਰਾ ਪ੍ਰੇਮੀ ਜਗਜੀਤ ਸਿੰਘ ਕੰਡਾ ਦੇ ਘਰ ਛਾਪਾਮਾਰੀ ਕਰਦਿਆਂ 'ਸ਼ਬਦਾਰਥ' ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਪੋਥੀ ਪਹਿਲੀ) ਅਤੇ ਕੁੱਝ ਹੋਰ ਧਾਰਮਕ ਪੁਸਤਕਾਂ ਬਰਾਮਦ ਹੋਈਆਂ। ਧਾਰਮਕ ਗ੍ਰੰਥ ਜਾਂ ਪੁਸਤਕਾਂ ਨੂੰ ਨੇੜਲੇ ਗੁਰਦਵਾਰਿਆਂ ਦੇ ਗ੍ਰੰਥੀਆਂ ਨੂੰ ਬੁਲਾ ਕੇ ਸਤਿਕਾਰ ਨਾਲ ਗੁਰਦਵਾਰਾ ਸਾਹਿਬ ਵਿਖੇ ਪਹੁੰਚਾਇਆ ਗਿਆ।

ਇਕ ਸਵਾਲ ਦੇ ਜਵਾਬ 'ਚ ਖਟੜਾ ਨੇ ਦਸਿਆ ਕਿ ਡੇਰਾ ਪ੍ਰੇਮੀ ਜਗਜੀਤ ਸਿੰਘ ਕੰਡਾ ਦੇ ਲਾਇਸੰਸੀ 32 ਬੋਰ ਰਿਵਾਲਵਰ ਤੇ 12 ਬੋਰ ਦੀ ਰਾਇਫ਼ਲ ਨੂੰ ਕਬਜ਼ੇ 'ਚ ਲਿਆ ਗਿਆ ਹੈ ਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੱਤਰਕਾਰਾਂ ਦੇ ਕਈ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਦਸਿਆ ਕਿ ਬਹੁਤ ਸਾਰੀਆਂ ਗੱਲਾਂ ਅਜੇ ਪੜਤਾਲ ਅਧੀਨ ਹਨ ਤੇ ਦੱਸਣ ਨਾਲ ਜਾਂਚ 'ਤੇ ਮਾੜਾ ਅਸਰ ਪੈ ਸਕਦਾ ਹੈ, ਇਸ ਲਈ ਜਾਂਚ ਟੀਮ ਵਲੋਂ ਕੋਈ ਵੀ oਅਜਿਹੀ ਗੱਲ ਦੱਸਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਜਿਸ ਨਾਲ ਵਿਵਾਦ ਖੜਾ ਹੋਵੇ ਤੇ ਜਾਂ ਜਾਂਚ ਦਾ ਦਾਇਰਾ ਪ੍ਰਭਾਵਤ ਹੋਵੇ। 

ਉਨਾ ਦਸਿਆ ਕਿ ਸੌਦਾ ਸਾਧ ਦੇ ਡੇਰੇ ਦੀ ਸਥਾਨਕ ਬਰਾਂਚ ਦੀ ਵੀ ਤਲਾਸ਼ੀ ਲਈ ਗਈ ਪਰ ਉਥੋਂ ਕੁੱਝ ਵੀ ਬਰਾਮਦ ਨਹੀਂ ਹੋਇਆ। ਨੇੜਲੇ ਪਿੰਡ ਡੱਗੋਰੋਮਾਣਾ ਤੋਂ ਪਾਵਨ ਸਰੂਪ ਦੇ ਪੰਨੇ ਮਿਲਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਉਕਤ ਦਾਅਵੇ 'ਚ ਕੋਈ ਸਚਾਈ ਨਹੀਂ। ਉਨ੍ਹਾਂ ਮੰਨਿਆ ਕਿ ਪਾਵਨ ਸਰੂਪ ਦੇ ਮਿਲਣ ਤਕ ਜਾਂਚ ਨੂੰ ਅਧੂਰਾ ਮੰਨਿਆ ਜਾ ਰਿਹਾ ਹੈ ਤੇ ਅਜੇ ਤਕ ਹਿਰਾਸਤ 'ਚ ਲਏ ਡੇਰਾ ਪ੍ਰੇਮੀਆਂ ਕੋਲੋਂ ਪਾਵਨ ਸਰੂਪ ਬਰਾਮਦ ਨਹੀਂ ਹੋ ਸਕਿਆ।

ਪੱਤਰਕਾਰਾਂ ਨੇ ਜਦ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਸੌਦਾ ਸਾਧ ਦੇ ਕਹਿਣ 'ਤੇ ਬੇਅਦਬੀ ਕਾਂਡ ਨੂੰ ਅੰਜਾਮ ਦਿਤਾ ਗਿਆ ਤਾਂ ਇਸ ਦਾ ਜਵਾਬ ਦੇਣ ਤੋਂ ਰਣਬੀਰ ਸਿੰਘ ਖਟੜਾ ਨੇ ਇਨਕਾਰ ਕਰਦਿਆਂ ਕਿਹਾ ਕਿ ਇਸ ਬਾਰੇ ਕਹਿਣਾ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੋਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement