
ਦਫ਼ਤਰ 'ਚ ਜ਼ਿਆਦਾਤਰ ਸਮਾਂ ਡੈਸਕ 'ਤੇ ਜਾਂ ਘਰ 'ਚ ਵੀ ਘੰਟਿਆਂ ਬੈਠੇ ਰਹਿਣਾ ਸਿਹਤ ਦੇ ਨਾਲ - ਨਾਲ ਦਿਮਾਗ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਨਵੀਂ ਦਿੱਲੀ: ਦਫ਼ਤਰ 'ਚ ਜ਼ਿਆਦਾਤਰ ਸਮਾਂ ਡੈਸਕ 'ਤੇ ਜਾਂ ਘਰ 'ਚ ਵੀ ਘੰਟਿਆਂ ਬੈਠੇ ਰਹਿਣਾ ਸਿਹਤ ਦੇ ਨਾਲ - ਨਾਲ ਦਿਮਾਗ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਆਲਸ ਹੋਵੇ ਜਾਂ ਮਜ਼ਬੂਰੀ, ਘੰਟਿਆਂ ਬੈਠੇ ਰਹਿਣ ਨਾਲ ਦਿਮਾਗ ਸੁੰਗੜਨ ਲਗਦਾ ਹੈ, ਜਿਸ ਨਾਲ ਭਵਿੱਖ 'ਚ ਅਲਜ਼ਾਈਮਰਜ਼ ਦੇ ਰੋਗ ਦਾ ਖ਼ਤਰਾ ਵੱਧ ਜਾਂਦਾ ਹੈ।
sitting for hours
ਮਾਹਰਾਂ ਦਾ ਕਹਿਣਾ ਹੈ ਜ਼ਿਆਦਾਤਰ ਸਮਾਂ ਬੈਠ ਕੇ ਗੁਜ਼ਾਰਨਾ ਸਾਨੂੰ ਦਿਮਾਗੀ ਤੌਰ 'ਤੇ ਕਮਜ਼ੋਰ ਬਣਾ ਸਕਦਾ ਹੈ। ਯੂਨੀਵਰਸਿਟੀ ਆਫ਼ ਕੈਲਿਫੋਰਨਿਆ ਦੇ ਖੋਜਕਾਰਾਂ ਨੇ ਅਧਿਐਨ 'ਚ ਦੇਖਿਆ ਕਿ ਅਰਾਮਦਾਇਕ ਜ਼ਿੰਦਗੀ ਜੀਉਣ ਵਾਲਿਆਂ ਦਾ ਦਿਮਾਗ ਸੁੰਗੜ ਜਾਂਦਾ ਹੈ। ਅਤੀਤ 'ਚ ਹੋਏ ਅਧਿਐਨ 'ਚ ਵੀ ਕਿਹਾ ਗਿਆ ਹੈ ਕਿ ਨੇਮੀ ਰੂਪ ਤੋਂ ਲੰਮੇ ਸਮੇਂ ਤਕ ਬੈਠੇ ਰਹਿਣ ਨਾਲ ਦਿਲ ਦੀਆਂ ਬੀਮਾਰੀਆਂ, ਸੂਗਰ ਅਤੇ ਕਈ ਤਰ੍ਹਾਂ ਦੇ ਕੈਂਸਰ ਦਾ ਖ਼ਤਰਾ ਹੁੰਦਾ ਹੈ।
Sitting for hours
ਅਧਿਐਨ ਦੇ ਦੌਰਾਨ ਮਾਹਰਾਂ ਨੇ ਦੇਖਿਆ ਕਿ ਆਰਾਮਦਾਇਕ ਜ਼ਿੰਦਗੀ ਨਾਲ ਦਿਮਾਗ ਦੇ ਉਹ ਹਿੱਸੇ ਪ੍ਰਭਾਵਤ ਹੁੰਦੇ ਹਨ ਜਿੱਥੇ ਮੈਮੋਰੀ ਹੁੰਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਦੇ ਦਿਮਾਗ ਦੇ ਮੀਡੀਅਲ ਟੈਂਪੋਰਲ ਲੋਬ (ਐਮਟੀਐਲ) 'ਚ ਗ੍ਰੇ ਮੈਟਰ ਕਾਫ਼ੀ ਘੱਟ ਮਾਤਰਾ 'ਚ ਹੁੰਦਾ ਹੈ। ਇਸ ਖ਼ੇਤਰ 'ਚ ਗਿਰਾਵਟ ਨਾਲ ਭਵਿੱਖ 'ਚ ਡਿਮੈਂਸ਼ਿਆ ਅਤੇ ਅਲਜ਼ਾਈਮਰਸ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ।
Sitting for hours
ਮਾਹਰਾਂ ਨੇ ਇਸ ਨਤੀਜੇ 'ਤੇ ਪੁੱਜਣ ਲਈ 45 ਤੋਂ 75 ਸਾਲ ਦੇ ਵਿਅਕਤੀਆਂ ਦੀ ਜੀਵਨਸ਼ੈਲੀ ਸਬੰਧੀ ਅੰਕੜਿਆਂ ਦਾ ਅਧਿਐਨ ਕੀਤਾ। ਖੋਜਕਾਰਾਂ ਨੇ ਅਧਿਐਨ 'ਚ ਸ਼ਾਮਲ ਸਾਰੇ ਵਲੰਟਿਅਰ ਦਾ ਐਮਆਰਆਈ ਸਕੈਨ ਕੀਤਾ, ਜਿਸ 'ਚ ਐਮਟੀਐਲ ਦਾ ਵਿਸਤ੍ਰਿਤ ਵੇਰਵਾ ਸੀ। ਦਿਮਾਗ ਦੇ ਇਸ ਹਿੱਸੇ 'ਚ ਹਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਗੱਲ ਦਰਜ ਹੁੰਦੀ ਹੈ।
ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ