
ਚਿਹਰੇ ਦਾ ਖ਼ਾਸ ਹਿੱਸਾ ਸਾਡੇ ਬੁੱਲ੍ਹ ਹੀ ਹਨ। ਸਰਦੀਆਂ ਵਿਚ ਅਕਸਰ ਬੁੱਲ੍ਹ ਫੱਟ ਜਾਂਦੇ ਹਨ। ਆਉ ਵੇਖੀਏ ਕਿ ਸਰਦੀਆਂ ਵਿਚ ਇਨ੍ਹਾਂ ਬੁੱਲ੍ਹਾਂ ਦੀ ਦੇਖਭਾਲ ਕਿਵੇਂ ਕਰੀਏ ...
ਚਿਹਰੇ ਦਾ ਖ਼ਾਸ ਹਿੱਸਾ ਸਾਡੇ ਬੁੱਲ੍ਹ ਹੀ ਹਨ। ਸਰਦੀਆਂ ਵਿਚ ਅਕਸਰ ਬੁੱਲ੍ਹ ਫੱਟ ਜਾਂਦੇ ਹਨ। ਆਉ ਵੇਖੀਏ ਕਿ ਸਰਦੀਆਂ ਵਿਚ ਇਨ੍ਹਾਂ ਬੁੱਲ੍ਹਾਂ ਦੀ ਦੇਖਭਾਲ ਕਿਵੇਂ ਕਰੀਏ ਜਿਸ ਨਾਲ ਇਹ ਕੋਮਲ ਬਣੇ ਰਹਿਣ ਅਤੇ ਇਨ੍ਹਾਂ ਦੀ ਰੰਗਤ ਗੁਲਾਬੀ ਬਣੀ ਰਹੇ। ਜੇਕਰ ਤੁਹਾਡੇ ਬੁੱਲ੍ਹ ਫਟਦੇ ਹਨ ਤਾਂ ਰਾਤ ਨੂੰ ਸੌਣ ਸਮੇਂ, ਧੁੰਨੀ 'ਤੇ ਥੋੜਾ ਜਿਹਾ ਤੇਲ ਜਾਂ ਦੇਸੀ ਘਿਉ ਦੀਆਂ ਬੂੰਦਾਂ ਲਗਾ ਲਵੋ। ਕੱਦੂਕਸ ਕੀਤੇ ਹੋਏ ਨਾਰੀਅਲ ਨੂੰ ਬੁੱਲ੍ਹਾਂ 'ਤੇ ਲਗਾਉ। ਇਸ ਨਾਲ ਬੁੱਲ੍ਹਾਂ ਦਾ ਗੁਲਾਬੀਪਨ ਅਤੇ ਕੋਮਲਤਾ ਕਾਇਮ ਰਹਿੰਦੀ ਹੈ। ਬੁੱਲ੍ਹਾਂ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਲਿਪਸਟਿਕ ਦਾ ਵੀ ਅਹਿਮ ਯੋਗਦਾਨ ਹੈ।
lip care
ਲਿਪਸਟਿਕ ਦੀ ਚੋਣ ਅਪਣੇ ਰੰਗ ਅਤੇ ਸਮੇਂ ਨੂੰ ਧਿਆਨ ਵਿਚ ਰੱਖ ਕੇ ਕਰਨੀ ਚਾਹੀਦੀ ਹੈ। ਸਾਂਵਲੀ (ਡਾਰਕ) ਚਮੜੀ 'ਤੇ ਲਾਲ, ਮੈਰੂਨ, ਗੋਰੇ ਰੰਗ 'ਤੇ ਚੈਰੀ ਜਾਂ ਕਣਕਵੰਨੇ 'ਤੇ ਲਾਲ, ਚੇਰੀ ਦੇ ਹਲਕੇ ਸ਼ੇਡਜ਼ ਚੰਗੇ ਲਗਦੇ ਹਨ। ਅਜਕਲ ਆੜੂ ਰੰਗੇ ਅਤੇ ਖ਼ਾਕੀ ਸ਼ੇਡਜ਼ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਇਹ ਕਿਸੇ ਵੀ ਤਰ੍ਹਾਂ ਦੀ ਰੰਗਤ 'ਤੇ ਫਬਦੇ ਜਾਂਦੇ ਹਨ। ਅਜ ਕਲ ਸਾਟਨ ਵਰਗੀ ਸਿਲ੍ਹੀ ਸਿਲ੍ਹੀ ਦਿੱਖ ਦਾ ਰਿਵਾਜ ਹੈ। ਇਸ ਲਈ ਲਿਪਸਟਿਕ ਦੀ ਚੋਣ ਵੀ ਇਸ ਨੂੰ ਧਿਆਨ ਵਿਚ ਰੱਖ ਕੇ ਕਰੋ। ਲਿਪਸਟਿਕ ਲਗਾਉਣ ਤੋਂ ਪਹਿਲਾਂ ਇਕ ਸ਼ੇਡ ਡਾਰਕ ਲਿਪ ਪੈਂਸਿਲ ਦਾ ਇਸਤੇਮਾਲ ਜ਼ਰੂਰ ਕਰੋ।
lip care
ਉਸ ਤੋਂ ਬਾਅਦ ਲਿਪਸਟਿਕ ਨਾਲ ਬੁੱਲ੍ਹਾਂ ਨੂੰ ਭਰੋ। ਜੇਕਰ ਤੁਸੀ ਬੁੱਲ੍ਹਾਂ ਨੂੰ ਪਤਲਾ ਵਿਖਾਉਣਾ ਚਾਹੁੰਦੇ ਹੋ ਤਾਂ ਆਊਟ-ਲਾਈਨ ਬੁੱਲ੍ਹਾਂ ਦੇ ਅੰਦਰ ਵਲ ਨੂੰ ਕਰੋ ਤੇ ਜੇਕਰ ਮੋਟਾ ਵਿਖਾਉਣਾ ਚਾਹੁੰਦੇ ਹੋ ਤਾਂ ਥੋੜਾ ਬਾਹਰ ਵਲ ਨੂੰ ਆਊਟ-ਲਾਈਨ ਲਗਾਉ। ਹੁਣ ਲਿਪ-ਬੁਰਸ਼ ਦੀ ਮਦਦ ਨਾਲ ਆਊਟ-ਲਾਈਨ ਦੇ ਅੰਦਰ ਲਿਪਸਟਿਕ ਲਗਾਉ। ਜੇਕਰ ਤੁਸੀ ਬੁੱਲ੍ਹਾਂ ਨੂੰ ਚਮਦਕਾਰ ਵਿਖਾਉਣਾ ਚਾਹੁੰਦੇ ਹੋ ਤਾਂ ਲਿਪ-ਗਲਾਸ ਦੀ ਵਰਤੋਂ ਕਰੋ। ਇਹ ਬੁੱਲ੍ਹਾਂ ਨੂੰ ਨਰਮ ਅਤੇ ਮੁਲਾਇਮ ਬਨਾਉਣ ਵਿਚ ਮਦਦਗਾਰ ਹੁੰਦਾ ਹੈ। ਸਰਦੀਆਂ ਵਿਚ ਲਿਪਸਟਿਕ ਲਗਾਉਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਮਾਇਸ਼ਚਰਾਈਜ਼ਰ ਦੀ ਵਰਤੋਂ ਕਰੋ।
lip care
ਪਤਲੇ ਬੁੱਲ੍ਹਾਂ 'ਤੇ ਲਾਈਟ ਜਾਂ ਕੁਦਰਤੀ ਸ਼ੇਡਜ਼ ਦੀ ਵਰਤੋਂ ਕਰੋ। ਲਿਪਸਟਿਕ ਲਗਾਉਣ ਤੋਂ ਬਾਅਦ ਉਸ 'ਤੇ ਸ਼ਿਮਰ ਗਲਾਸ ਲਗਾਉਣਾ ਨਾ ਭੁੱਲੋ। ਜੇਕਰ ਤੁਸੀ ਚਾਹੁੰਦੇ ਹੋ ਕਿ ਲਿਪਸਟਿਕ ਜ਼ਿਆਦਾ ਸਮੇਂ ਤਕ ਟਿਕੀ ਰਹੇ ਤਾਂ ਲਿਪਸਟਿਕ ਲਗਾਉਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਪਾਊਡਰ ਜਾਂ ਫ਼ਾਊਂਡੇਸ਼ਨ ਦੀ ਪਤਲੀ ਪਰਤ ਲਗਾ ਲਉ। ਫਿਰ ਲਿਪਸਟਿਕ ਲਗਾਉ ਜਿਹੜੀ ਜ਼ਿਆਦਾ ਦੇਰ ਤਕ ਬੁੱਲ੍ਹਾਂ 'ਤੇ ਟਿਕੀ ਰਹੇਗੀ। ਜੇਕਰ ਤੁਸੀ ਬੁੱਲ੍ਹਾਂ ਨੂੰ ਹਾਈ-ਲਾਈਟ ਕਰਨਾ ਚਾਹੁੰਦੇ ਹੋ ਤਾਂ ਲਿਪ ਕਲਰ ਡਾਰਕ ਅਤੇ ਅੱਖਾਂ ਦਾ ਮੇਕਅੱਪ ਘੱਟੋ ਘੱਟ ਕਰੋ। ਵਿਟਾਮਿਨ ਈ ਵਾਲੇ ਕਲਰ ਰਿਚ ਸੈਟਿਨ ਉਹ, ਬੁੱਲ੍ਹਾਂ ਨੂੰ ਨਰਮ ਬਨਾਉਣ ਦੇ ਨਾਲ ਨਾਲ ਚਮਕ ਵੀ ਪ੍ਰਦਾਨ ਕਰਦੀ ਹੈ। ਜੇਕਰ ਤੁਸੀ ਜ਼ਿਆਦਾ ਚਮਕ ਚਾਹੁੰਦੇ ਹੋ ਤਾਂ ਉਪਰ ਲਿਪ ਲੈਕਰ ਦਾ ਪ੍ਰਯੋਗ ਕਰੋ।