
ਬਦਬੂ ਤੋਂ ਛੁਟਕਾਰਾ ਪਾਉਣ ਲਈ ਲੋਕ ਕਰਦੇ ਪਰਫ਼ਿਊਮ ਦੀ ਵਰਤੋਂ
ਮੁਹਾਲੀ: ਬਾਰਸ਼ ਦੇ ਮੌਸਮ ਵਿਚ ਜਿਥੇ ਇਕ ਪਾਸੇ ਰਾਹਤ ਮਿਲਦੀ ਹੈ ਉਥੇ ਹੀ ਸਿਹਤ ਅਤੇ ਚਮੜੀ ਸਬੰਧੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਬਾਰਸ਼ ਦੇ ਮੌਸਮ ਵਿਚ ਲੋਕਾਂ ਦੇ ਸਰੀਰ ਵਿਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ
Smell
ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ ਦੂਜਿਆਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਬਦਬੂ ਤੋਂ ਛੁਟਕਾਰਾ ਪਾਉਣ ਲਈ ਲੋਕ ਪਰਫ਼ਿਊਮ ਦੀ ਵਰਤੋਂ ਕਰਦੇ ਹਨ। ਸਰੀਰ ਦੀ ਬਦਬੂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
Smell
ਨਿੰਬੂ ਦਾ ਰਸ: ਨਿੰਬੂ ਚਮੜੀ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਨਹਾਉਣ ਤੋਂ 10 ਮਿੰਟ ਪਹਿਲਾਂ ਸਰੀਰ 'ਤੇ ਨਿੰਬੂ ਦਾ ਰਸ ਲਗਾਉ। ਇਸ ਨਾਲ ਬਦਬੂ ਦੂਰ ਹੋਵੇਗੀ।
Lemon
ਮਸੂਰ ਦੀ ਦਾਲ: ਮਸੂਰ ਦੀ ਦਾਲ ਨੂੰ ਪੀਸ ਕੇ ਪੇਸਟ ਤਿਆਰ ਕਰ ਲਉ। ਫਿਰ ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਸਰੀਰ 'ਤੇ ਲਗਾਓ। ਸੁੱਕਣ ਤੋਂ ਬਾਅਦ ਨਹਾ ਲਉ।
Tomato
ਟਮਾਟਰ ਦਾ ਰਸ: ਨਹਾਉਣ ਦੇ ਪਾਣੀ ਵਿਚ ਟਮਾਟਰ ਦਾ ਰਸ ਪਾ ਕੇ ਨਹਾਉ। ਧਿਆਨ ਰੱਖੋ ਕਿ ਟਮਾਟਰ ਦਾ ਰਸ ਛਾਣ ਕੇ ਪਾਣੀ ਵਿਚ ਪਾਉਣਾ ਹੈ।
ਫਟਕੜੀ: ਬਦਬੂ ਦੂਰ ਕਰਨ ਲਈ ਫਟਕੜੀ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਨਹਾਉਣ ਦੇ ਪਾਣੀ ਵਿੱਚ ਇੱਕ ਚੁਟਕੀ ਫਟਕੜੀ ਮਿਲਾ ਕੇ ਨਹਾਉ।