ਸਰਦੀਆਂ ’ਚ ਵੱਧ ਜਾਂਦੈ ਦਿਲ ਦੇ ਦੌਰੇ ਦਾ ਜ਼ਿਆਦਾ ਖ਼ਤਰਾ, ਇਸ ਤਰ੍ਹਾਂ ਕਰੋ ਬਚਾਅ
Published : Jan 19, 2023, 7:36 am IST
Updated : Jan 19, 2023, 7:57 am IST
SHARE ARTICLE
Risk of heart attack increases in winter
Risk of heart attack increases in winter

ਸਰਦੀਆਂ ਦੇ ਮੌਸਮ ’ਚ ਦਿਲ ਦੇ ਦੌਰੇ ਤੋਂ ਖ਼ੁਦ ਦਾ ਬਚਾਅ ਕਰਨ ਲਈ ਕੁੱਝ ਸਾਵਧਾਨੀਆਂ ਤੁਹਾਡੇ ਕੰਮ ਆ ਸਕਦੀਆਂ ਹਨ।

 

ਸਰਦੀਆਂ ਦੇ ਮੌਸਮ ’ਚ ਵਧਦੀ ਠੰਢ ਤੇ ਘਟਦਾ ਤਾਪਮਾਨ ਦਿਲ ਦੇ ਰੋਗੀਆਂ ਲਈ ਖ਼ਤਰਨਾਕ ਹੋ ਸਕਦਾ ਹੈ। ਇਹ ਮੌਸਮ ਦਿਲ ਦੇ ਦੌਰੇ ਦਾ ਖ਼ਤਰਾ ਵਧਾ ਦਿੰਦਾ ਹੈ ਕਿਉਂਕਿ ਹਵਾਵਾਂ ਸਰੀਰ ਦੇ ਆਲੇ-ਦੁਆਲੇ ਤੋਂ ਗਰਮਾਹਟ ਖੋਹ ਲੈਂਦੀਆਂ ਹਨ ਜਿਸ ਨਾਲ ਕੋਸ਼ਿਕਾਵਾਂ ਸੁੰਗੜਨ ਲਗਦੀਆਂ ਹਨ। ਇਸ ਦਾ ਅਸਰ ਦਿਲ ਨੂੰ ਖ਼ੂਨ ਸਪਲਾਈ ਕਰਨ ਵਾਲੀਆਂ ਧਮਨੀਆਂ ’ਤੇ ਵੀ ਪੈਂਦਾ ਹੈ। ਇਸ ਨਾਲ ਦਿਲ ਦੇ ਰੋਗੀਆਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।

ਮਾਹਰਾਂ ਮੁਤਾਬਕ ਸਰਦੀਆਂ ਦੇ ਸ਼ੁਰੂਆਤੀ ਦਿਨਾਂ ’ਚ ਧੁੰਦ ਆਮ ਗੱਲ ਹੈ ਜੋ ਸਿਰਫ਼ ਦਿਲ ਦਾ ਦੌਰਾ ਹੀ ਨਹੀਂ ਸਗੋਂ ਖੰਘ, ਗਲੇ ’ਚ ਜਲਣ, ਅੱਖਾਂ ਦੀ ਲਾਲਗੀ, ਅਸਥਮਾ, ਸਾਹ ਲੈਣ ’ਚ ਮੁਸ਼ਕਲ, ਫੇਫੜਿਆਂ ਦੀ ਬੀਮਾਰੀ ਦਾ ਖ਼ਤਰਾ ਵੀ ਵਧਾ ਦਿੰਦੀ ਹੈ, ਜਦਕਿ ਖ਼ੁਸ਼ਕ ਹਵਾ ਜਾਂ ਜਾਂਦੀ ਹੋਈ ਠੰਢ ’ਚ ਧੁੰਦ ਦਾ ਖ਼ਤਰਾ ਘੱਟ ਹੋ ਜਾਂਦਾ ਹੈ ਤੇ ਠੰਢੀਆਂ ਹਵਾਵਾਂ ਵੀ ਬੰਦ ਹੋ ਜਾਂਦੀਆਂ ਹਨ। ਠੰਢ ਦੇ ਮੌਸਮ ’ਚ ਪ੍ਰਦੂਸ਼ਣ ਜ਼ਮੀਨੀ ਪੱਧਰ ’ਤੇ ਘਿਰਿਆ ਰਹਿੰਦਾ ਹੈ, ਜੋ ਸਾਹ ਲੈਣ ਦੀ ਪ੍ਰੇਸ਼ਾਨੀ ਤੇ ਛਾਤੀ ਦੀ ਇਨਫ਼ੈਕਸ਼ਨ ਪੈਦਾ ਕਰਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ। ਸਰੀਰ ’ਚ ਵਿਟਾਮਿਨ ਡੀ ਦੀ ਕਮੀ, ਕੈਲੇਸਟਰੋਲ ਲੈਵਲ ਵਧਣ, ਖ਼ੂਨ ਦੀ ਸਪਲਾਈ, ਬਲੱਡ ਸਰਕੂਲੇਸ਼ਨ ਦੀ ਗੜਬੜੀ, ਪਸੀਨਾ ਨਾ ਆਉਣਾ ਤੇ ਫੇਫੜਿਆਂ ’ਚ ਪਾਣੀ ਦੇ ਜਮ੍ਹਾਂ ਹੋਣ ਨਾਲ ਦਿਲ ਦੇ ਦੌਰੇ ਦੇ ਮਾਮਲੇ ਜ਼ਿਆਦਾ ਹੁੰਦੇ ਹਨ।

ਖ਼ੁਦ ਦਾ ਬਚਾਅ ਰੱਖਣ ਲਈ ਇਸ ਦੇ ਸੰਕੇਤਾਂ ਵਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਛਾਤੀ ’ਚ ਜਲਣ, ਬੇਚੈਨੀ, ਲਗਾਤਾਰ ਬੀ. ਪੀ. ਹਾਈ ਰਹਿਣਾ, ਹੱਥ ’ਚ ਦਰਦ ਛਾਤੀ ਤਕ ਜਾਣਾ, ਜਬੜੇ ਤੋਂ ਦਰਦ ਸ਼ੁਰੂ ਹੋ ਕੇ ਛਾਤੀ ਤਕ ਜਾਣਾ ਆਦਿ ਇਸ ਦੇ ਸੰਕੇਤ ਹੋ ਸਕਦੇ ਹਨ। ਸਰਦੀਆਂ ਦੇ ਮੌਸਮ ’ਚ ਦਿਲ ਦੇ ਦੌਰੇ ਤੋਂ ਖ਼ੁਦ ਦਾ ਬਚਾਅ ਕਰਨ ਲਈ ਕੁੱਝ ਸਾਵਧਾਨੀਆਂ ਤੁਹਾਡੇ ਕੰਮ ਆ ਸਕਦੀਆਂ ਹਨ।

ਠੰਢ ਦੇ ਮੌਸਮ ’ਚ ਖ਼ੁਦ ਨੂੰ ਗਰਮ ਕਪੜਿਆਂ ਨਾਲ ਕਵਰ ਕਰ ਕੇ ਰੱਖੋ ਤਾਕਿ ਸਰੀਰ ’ਚ ਗਰਮਾਹਟ ਬਣੀ ਰਹੇ। ਹੱਥਾਂ-ਪੈਰਾਂ ਨੂੰ ਗਰਮ ਪਾਣੀ ਨਾਲ ਗਰਮ ਕਰਨ ਲਈ ਸਿਰ ’ਤੇ ਟੋਪੀ ਤੇ ਪੈਰਾਂ ’ਚ ਜ਼ੁਰਾਬਾਂ ਪਾ ਕੇ ਰੱਖੋ। ਸਵੇਰੇ-ਸਵੇਰੇ ਘਰ ’ਚੋਂ ਬਾਹਰ ਨਿਕਲਣਾ ਬੰਦ ਕਰ ਦਿਉ। ਠੰਢ ਤੇ ਪ੍ਰਦੂਸ਼ਿਤ ਹਵਾ ਸਾਹ ਦੇ ਜ਼ਰੀਏ ਸਰੀਰ ’ਚ ਜਾਣ ਦਾ ਖ਼ਤਰਾ ਘੱਟ ਰਹੇਗਾ। ਧੁੱਪ ਨਿਕਲਣ ’ਤੇ ਜਾਂ ਦੁਪਹਿਰ ਦੇ ਸਮੇਂ ਘਰ ’ਚੋਂ ਬਾਹਰ ਨਿਕਲੋ। ਇਸ ਮੌਸਮ ’ਚ ਬਜ਼ੁਰਗਾਂ ਤੇ ਬੱਚਿਆਂ ਨੂੰ ਜਿੰਨਾ ਹੋ ਸਕੇ ਪੈਦਲ ਚਲਣ ਤੋਂ ਬਚਣਾ ਚਾਹੀਦਾ ਹੈ। ਸਰਦੀਆਂ ’ਚ ਬਾਹਰ ਜਾਣ ’ਤੇ ਸ਼ਰਾਬ ਦਾ ਸੇਵਨ ਦਿਲ ਦੇ ਦੌਰੇ ਦਾ ਖ਼ਤਰਾ ਵਧਾ ਸਕਦਾ ਹੈ।

ਹਾਲਾਂਕਿ ਇਹ ਗਰਮੀ ਦਾ ਅਹਿਸਾਸ ਕਰਵਾਉਂਦੀ ਹੈ ਪਰ ਸਰੀਰ ਦੇ ਜ਼ਰੂਰੀ ਅੰਗਾਂ ਤੋਂ ਗਰਮੀ ਨੂੰ ਦੂਰ ਕਰ ਦਿੰਦੀ ਹੈ ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਲੋਕ ਤਲੀਆਂ ਹੋਈਆਂ ਚੀਜ਼ਾਂ, ਦੇਸੀ ਘਿਉ, ਹਾਈ ਪ੍ਰੋਟੀਨ ਵਾਲੇ ਪਦਾਰਥਾਂ ਦਾ ਸੇਵਨ ਇਸ ਮੌਸਮ ’ਚ ਜ਼ਿਆਦਾ ਕਰਦੇ ਹਨ। ਇਹ ਚੀਜ਼ਾਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਕਿਉਂਕਿ ਇਸ ਨੂੰ ਪਚਣ ’ਚ ਸਮਾਂ ਲਗਦਾ ਹੈ। ਜ਼ਿਆਦਾ ਸਰੀਰਕ ਮਿਹਨਤ ਨਾ ਕਰਨ ਕਾਰਨ ਪਾਚਨ ਕਿਰਿਆ ਵਿਗੜਣ ਲਗਦੀ ਹੈ ਤੇ ਕੈਲੇਸਟਰੋਲ ਵਧਣ ਦੇ ਚਾਂਸ ਵੀ ਵੱਧ ਜਾਂਦੇ ਹਨ। ਹਲਕਾ ਤੇ ਸੰਤੁਲਿਤ ਭੋਜਨ ਖਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement