
ਸਿਹਤਮੰਦ ਅਤੇ ਪੌਸ਼ਟਿਕ ਭੋਜਨ: ਸਿਹਤਮੰਦ ਅਤੇ ਪੌਸ਼ਟਿਕ ਭੋਜਨ ਕੱਦ ਵਧਾਉਣ ਲਈ ਬਹੁਤ
1. ਸਿਹਤਮੰਦ ਅਤੇ ਪੌਸ਼ਟਿਕ ਭੋਜਨ: ਸਿਹਤਮੰਦ ਅਤੇ ਪੌਸ਼ਟਿਕ ਭੋਜਨ ਕੱਦ ਵਧਾਉਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਪ੍ਰੋਟੀਨ ਨਾਲ ਭਰਪੂਰ ਭੋਜਨ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਜ਼ਿਆਦਾ ਫਲਾਂ ਤੇ ਸਬਜ਼ੀਆਂ ਨਾਲ ਸਰੀਰ ਨੂੰ ਵਿਟਾਮਿਨ ਅਤੇ ਖਣਿਜ ਮਿਲਦੇ ਹਨ, ਜਿਸ ਨਾਲ ਹੱਡੀਆਂ ਦਾ ਵਿਕਾਸ ਹੁੰਦਾ ਹੈ। 18 ਸਾਲ ਦੇ ਮੁੰਡਿਆਂ ਅਤੇ ਕੁੜੀਆਂ ਨੂੰ 1800 ਤੋਂ 3200 ਕੈਲੋਰੀਆਂ ਤਕ ਹਰ ਦਿਨ 'ਚ ਖਾਣੀਆਂ ਚਾਹੀਦੀਆਂ ਹਨ। ਇਹ ਵੀ ਧਿਆਨ ਦੇਣ ਦੀ ਗੱਲ ਹੈ ਕਿ ਖਾਣਾ ਹਮੇਸ਼ਾ ਨਾ ਖਾਂਦੇ ਰਹੀਏ।
File photo
2. ਖੇਡ ਅਤੇ ਕਸਰਤ: ਕਈ ਤਰ੍ਹਾਂ ਦੀ ਕਸਰਤ ਅਤੇ ਖੇਡਾਂ ਹਨ ਜਿਨ੍ਹਾਂ ਨਾਲ ਕੱਦ ਵਧਾਉਣ 'ਚ ਮਦਦ ਮਿਲ ਸਕਦੀ ਹੈ। ਕਸਰਤ ਨਾਲ ਤੁਸੀ ਔਸਤ ਕੱਦ ਤੋਂ 1 ਜਾਂ 2 ਇੰਚ ਲੰਮੇ ਤਾਂ ਹੋ ਹੀ ਸਕਦੇ ਹੋ। ਜਿੰਨੀ ਜ਼ਿਆਦਾ ਕਸਰਤ ਕਰੋਗੇ, ਓਨਾ ਹੀ ਜ਼ਿਆਦਾ ਕੱਦ ਵਧੇਗਾ। ਕਿਉਂਕਿ ਜ਼ਿਆਦਾ ਕਸਰਤ ਨਾਲ ਸਰੀਰ ਨੂੰ ਜ਼ਿਆਦਾ ਕੈਲੋਰੀਜ਼ ਅਤੇ ਪੋਸ਼ਕ ਤੱਤਾਂ ਦੀ ਜ਼ਰੂਰਤ ਪੈਂਦੀ ਹੈ ਅਤੇ ਜਦੋਂ ਕੋਈ ਵਿਅਕਤੀ ਪੋਸ਼ਕ ਚੀਜ਼ਾਂ ਖਾਂਦਾ ਹੈ ਤਾਂ ਵਿਕਾਸ ਤਾਂ ਹੋਵੇਗਾ ਹੀ।
File photo
3. ਚੰਗੀ ਨੀਂਦ: ਕਸਰਤ ਅਤੇ ਖੇਡਣ ਨਾਲ ਚੰਗੀ ਨੀਂਦ ਸੌਣਾ ਵੀ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਖੋਜੀਆਂ ਨੇ ਵੇਖਿਆ ਹੈ ਕਿ 7-8 ਘੰਟੇ ਪ੍ਰਤੀ ਦਿਨ ਰਾਤ ਨੂੰ ਸੌਣ ਨਾਲ ਸਰੀਰ ਦਾ ਵਿਕਾਸ ਚੰਗਾ ਹੁੰਦਾ ਹੈ ਕਿਉਂਕਿ ਮਨੁੱਖ ਦੇ ਸਰੀਰ ਦਾ ਵਿਕਾਸ ਉਦੋਂ ਹੀ ਹੁੰਦਾ ਹੈ ਜਦੋਂ ਉਹ ਆਰਾਮ ਕਰਦਾ ਹੈ।
File photo
4. ਕੈਲਸ਼ੀਅਮ, ਵਿਟਾਮਿਨ ਡੀ ਅਤੇ ਜ਼ਿੰਕ: ਕੈਲਸ਼ੀਅਮ ਹੱਡੀਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਨਾਲ ਹੱਡੀਆਂ ਦਾ ਵਿਕਾਸ ਹੁੰਦਾ ਹੈ। ਮੱਖਣ, ਸੋਇਆਬੀਨ, ਹਰੀਆਂ ਸਬਜ਼ੀਆਂ, ਦੁੱਧ ਨਾਲ ਬਣੇ ਉਤਪਾਦ ਅਤੇ ਦਾਲਾਂ ਨਾਲ ਸਰੀਰ ਨੂੰ ਕੈਲਸ਼ੀਅਮ ਮਿਲਦਾ ਹੈ। ਵਿਟਾਮਿਨ ਡੀ ਵੀ ਕੈਲਸ਼ੀਅਮ ਵਾਂਗ ਹੀ ਹੱਡੀਆਂ ਦੇ ਵਿਕਾਸ 'ਚ ਬਹੁਤ ਲਾਭਦਾਇਕ ਹੁੰਦਾ ਹੈ। ਮੱਛੀ, ਮਸ਼ਰੂਮ, ਦੁੱਧ ਨਾਲ ਬਣੇ ਉਤਪਾਦ, ਅੰਡਿਆਂ ਆਦਿ ਨਾਲ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ। ਜ਼ਿੰਕ ਵੀ ਸਰੀਰ ਦੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਮਟਰ, ਅੰਡਾ, ਚਾਕਲੇਟ ਆਦਿ ਚੀਜ਼ਾਂ ਨਾਲ ਸਰੀਰ ਨੂੰ ਜ਼ਿੰਕ ਮਿਲਦਾ ਹੈ।