
ਨਾਲ ਹੀ ਛਿੱਕ ਰੋਕਣ ਨਾਲ ਬਲਗ਼ਮ ਵੀ ਸਰੀਰ ਵਿਚ ਹੀ ਜੰਮਣ ਲਗਦੀ ਹੈ ਅਤੇ ਤੁਹਾਨੂੰ ਨਜ਼ਲਾ ਜ਼ੁਕਾਮ ਵਰਗੀਆਂ ਬੀਮਾਰੀਆਂ ਵੀ ਘੇਰ ਲੈਂਦੀਆਂ ਹਨ।
Even a mistakenly suppressed sneeze can be life-threatening Health News: ਹਸਣਾ, ਛਿੱਕ ਆਉਣਾ ਅਤੇ ਰੋਣਾ, ਇਹ ਕੁੱਝ ਅਜਿਹੇ ਮਨੁੱਖ ਵਿਹਾਰਾਂ ਵਿਚੋਂ ਹੈ ਜੋ ਸਿਹਤ ਲਈ ਕਿਤੇ ਨਾ ਕਿਤੇ ਬਹੁਤ ਮਹੱਤਵ ਰਖਦੇ ਹਨ ਪਰ ਕਈ ਵਾਰ ਹੁੰਦਾ ਹੈ ਕਿ ਲੋਕ ਜਨਤਕ ਥਾਂ ਵਿਚ ਛਿੱਕਣ ਅਤੇ ਜ਼ੋਰ ਨਾਲ ਹੱਸਣ ਤੋਂ ਘਬਰਾਉਂਦੇ ਹਨ ਜਾਂ ਅਪਣੇ ਹਾਸੇ ਅਤੇ ਛਿੱਕ ਨੂੰ ਕਾਬੂ ਕਰ ਲੈਂਦੇ ਹਨ। ਉਂਝ ਤਾਂ ਇਹ ਸੱਭ ਆਮ ਕਿਰਿਆਵਾਂ ਹਨ ਪਰ ਲੋਕ ਸ਼ਰਮ ਕਾਰਨ ਫਿਰ ਵੀ ਛਿੱਕਣ ਅਤੇ ਹੱਸਣ ਤੋਂ ਬਚਦੇ ਹਨ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਜਿਹਾ ਕਰਨਾ ਗ਼ਲਤ ਹੁੰਦਾ ਹੈ ਕਿਉਂਕਿ ਛਿੱਕ ਆਉਣਾ ਇਕ ਤੰਦਰੁਸਤ ਮੱਨੁਖ ਦੀ ਪਹਿਚਾਣ ਹੁੰਦੀ ਹੈ ਅਤੇ ਜੇਕਰ ਇਸ ਨੂੰ ਰੋਕਿਆ ਜਾਂਦਾ ਹੈ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਜਦ ਵੀ ਕੋਈ ਬਾਹਰੀ ਤੱਤ ਸਾਹ ਰਾਹੀਂ ਸਾਡੇ ਸਰੀਰ ਵਿਚ ਅੰਦਰ ਜਾ ਰਿਹਾ ਹੁੰਦਾ ਹੈ ਤਾਂ ਸਾਨੂੰ ਛਿੱਕ ਆਉਂਦੀ ਹੈ। ਅਜਿਹੇ ਵਿਚ ਸਰੀਰ ਨੂੰ ਨੁਕਸਾਨ ਪਹੁੰਚਾਣ ਵਾਲਾ ਉਹ ਤੱਤ ਸਰੀਰ ਦੇ ਬਾਹਰ ਹੀ ਰਹਿ ਜਾਂਦਾ ਹੈ।
ਜਦੋਂ ਵੀ ਅਸੀਂ ਛਿਕਦੇ ਹਾਂ ਤਾਂ ਤੁਹਾਡੇ ਸਰੀਰ ਤੋਂ 160 ਕਿਮੀ/ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਨਿਕਲਦੀ ਹੈ। ਅਜਿਹੇ ਵਿਚ ਜੇਕਰ ਛਿੱਕ ਰੋਕੀ ਜਾਂਦੀ ਹੈ ਤਾਂ ਇਹ ਰਫ਼ਤਾਰ ਵਾਪਸ ਅੰਦਰ ਜਾਂਦੀ ਹੈ ਅਤੇ ਅਜਿਹਾ ਵਾਰ-ਵਾਰ ਕਰਨ ਨਾਲ ਅੰਦਰੂਨੀ ਬੀਮਾਰੀਆਂ ਹੋ ਸਕਦੀਆਂ ਹਨ। ਕਦੇ-ਕਦੇ ਅਜਿਹੇ ’ਚ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਨਾਲ ਹੀ ਛਿੱਕ ਰੋਕਣ ਨਾਲ ਬਲਗ਼ਮ ਵੀ ਸਰੀਰ ਵਿਚ ਹੀ ਜੰਮਣ ਲਗਦੀ ਹੈ ਅਤੇ ਤੁਹਾਨੂੰ ਨਜ਼ਲਾ ਜ਼ੁਕਾਮ ਵਰਗੀਆਂ ਬੀਮਾਰੀਆਂ ਵੀ ਘੇਰ ਲੈਂਦੀਆਂ ਹਨ। ਅਜਿਹੇ ’ਚ ਛਿਕ ਨੂੰ ਜਬਰਨ ਰੋਕਣ ਨਾਲ ਨੱਕ ਦੀ ਕਾਰਟਿਲੇਜ ਵਿਚ ਫ਼ੈਕਚਰ ਹੋਣਾ, ਨੱਕ ਤੋਂ ਖ਼ੂਨ ਆਉਣ, ਕੰਨ ਦੇ ਪਰਦੇ ਫਟਣ, ਸੁਣਾਈ ਨਾ ਦੇਣ, ਚੱਕਰ ਆਉਣ, ਅੱਖਾਂ ’ਤੇ ਦਬਾਅ ਪੈਣ ਅਤੇ ਚਿਹਰੇ ’ਤੇ ਸੋਜ ਆਉਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਛਿੱਕ ਆਉਣ ’ਤੇ ਨੱਕ ਅਤੇ ਮੂੰਹ ਦੇ ਸਾਹਮਣੇ ਰੁਮਾਲ ਜਾਂ ਟਿਸ਼ੂ ਪੇਪਰ ਰੱਖ ਸਕਦੇ ਹੋ ਪਰ ਛਿੱਕ ਨੂੰ ਆਉਣ ਤੋਂ ਰੋਕਣ ਦੀ ਗ਼ਲਤੀ ਕਦੇ ਨਾ ਕਰੋ।
ਛਿੱਕ ਰੋਕਣ ਨਾਲ ਦਿਲ ’ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਅਜਿਹਾ ਕਰਨ ਨਾਲ ਤੁਹਾਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਇਸ ਲਈ ਛਿੱਕ ਨੂੰ ਕਦੇ ਵੀ ਨਾ ਰੋਕੋ। ਇਸ ਨੂੰ ਰੋਕਣ ਨਾਲ ਸਾਡੇ ਸਰੀਰ ’ਤੇ ਜੋ ਦਬਾਅ ਪੈਂਦਾ ਹੈ ਉਸ ਨਾਲ ਸਾਡੀ ਜਾਨ ਵੀ ਜਾ ਸਕਦੀ ਹੈ। ਛਿਕਣਾ ਸਾਡੇ ਦਿਲ ਲਈ ਕਾਫ਼ੀ ਲਾਭਦਾਇਕ ਵੀ ਮੰਨਿਆ ਜਾਂਦਾ ਹੈ।
(For more news apart from “Even a mistakenly suppressed sneeze can be life-threatening Health News, ” stay tuned to Rozana Spokesman.)