Paytm Payments Bank fined: Paytm ਪੇਮੈਂਟਸ ਬੈਂਕ 'ਤੇ 5.49 ਕਰੋੜ ਰੁਪਏ ਦਾ ਜੁਰਮਾਨਾ ; ਮਨੀ ਲਾਂਡਰਿੰਗ ਮਾਮਲੇ ਤਹਿਤ ਹੋਈ ਕਾਰਵਾਈ
Published : Mar 1, 2024, 9:35 pm IST
Updated : Mar 1, 2024, 9:35 pm IST
SHARE ARTICLE
Paytm Payments Bank fined
Paytm Payments Bank fined

ਆਨਲਾਈਨ ਜੂਏ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਲੱਗੇ ਇਲਜ਼ਾਮ

Paytm Payments Bank fined:ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ-ਇੰਡੀਆ (FIU-IND) ਨੇ ਪੇ.ਟੀਐਮ. ਪੇਮੈਂਟਸ ਬੈਂਕ ਲਿਮਟਿਡ 'ਤੇ 5.49 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਗਈ ਹੈ। FIU-IND ਨੇ ਇਹ ਫੈਸਲਾ ਰਿਜ਼ਰਵ ਬੈਂਕ ਸਮੇਤ ਹੋਰ ਏਜੰਸੀਆਂ ਦੀਆਂ ਕਾਰਵਾਈਆਂ ਦੀ ਸਮੀਖਿਆ ਕਰਨ ਤੋਂ ਬਾਅਦ ਲਿਆ ਹੈ।

FIU-IND ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਸੂਚਨਾ ਮਿਲਣ ਤੋਂ ਬਾਅਦ ਪੇ.ਟੀਐਮ.  ਪੇਮੈਂਟ ਬੈਂਕ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦੀਆਂ ਕੁੱਝ ਸੰਸਥਾਵਾਂ ਅਤੇ ਵਪਾਰਕ ਨੈੱਟਵਰਕ ਆਨਲਾਈਨ ਜੂਏ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਲੱਗੇ ਹੋਏ ਸਨ।

ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਪੈਦਾ ਹੋਏ ਫੰਡਾਂ ਨੂੰ ਕੁੱਝ ਸੰਸਥਾਵਾਂ ਦੁਆਰਾ ਪੇ.ਟੀਐਮ. ਪੇਮੈਂਟਸ ਬੈਂਕ ਰਾਹੀਂ ਭੇਜਿਆ ਗਿਆ ਸੀ, ਜਿਸ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀ ਉਲੰਘਣਾ ਕੀਤੀ ਸੀ। ਦੂਜੇ ਪਾਸੇ ਪੇ.ਟੀਐਮ. ਪੇਮੈਂਟਸ ਬੈਂਕ ਦੇ ਬੁਲਾਰੇ ਨੇ ਕਿਹਾ ਕਿ ਜਿਸ ਕਾਰੋਬਾਰੀ ਹਿੱਸੇ 'ਤੇ ਇਹ ਜੁਰਮਾਨਾ ਲਗਾਇਆ ਗਿਆ ਹੈ, ਉਹ ਦੋ ਸਾਲ ਪਹਿਲਾਂ ਬੰਦ ਹੋ ਗਿਆ ਸੀ।

ਪੇ.ਟੀਐਮ. ਨੇ ਪੇ.ਟੀਐਮ. ਪੇਮੈਂਟਸ ਬੈਂਕ ਨਾਲ ਅੰਤਰ-ਕੰਪਨੀ ਸਮਝੌਤੇ ਖਤਮ ਕੀਤੇ

ਪੇ.ਟੀਐਮ. ਦਾ ਸੰਚਾਲਨ ਕਰਨ ਵਾਲੀ ਕੰਪਨੀ ਵਨ97 ਕਮਿਊਨੀਕੇਸ਼ਨਜ਼ ਦੇ ਬੋਰਡ ਨੇ ਅਪਣੀ ਸਹਾਇਕ ਕੰਪਨੀ ਪੇ.ਟੀਐਮ. ਪੇਮੈਂਟਸ ਬੈਂਕ ਵਿਰੁਧ ਆਰ.ਬੀ.ਆਈ. ਦੀ ਕਾਰਵਾਈ ਦੇ ਵਿਚਕਾਰ ਦੋਹਾਂ ਕੰਪਨੀਆਂ ਵਿਚਾਲੇ ਅੰਤਰ-ਕੰਪਨੀ ਸਮਝੌਤੇ ਨੂੰ ਖਤਮ ਕਰਨ ਨੂੰ ਮਨਜ਼ੂਰੀ ਦੇ ਦਿਤੀ ਹੈ।

ਸ਼ੁਕਰਵਾਰ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਵਨ97 ਕਮਿਊਨੀਕੇਸ਼ਨਜ਼ ਨੇ ਕਿਹਾ ਕਿ ਦੋਹਾਂ ਕੰਪਨੀਆਂ ਵਿਚਾਲੇ ਇਕ-ਦੂਜੇ ’ਤੇ ਨਿਰਭਰਤਾ ਘਟਾਉਣ ਲਈ ਇਹ ਕਦਮ ਚੁਕਿਆ ਗਿਆ ਹੈ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ 1 ਮਾਰਚ, 2024 ਨੂੰ ਇਨ੍ਹਾਂ ਸਮਝੌਤਿਆਂ ਨੂੰ ਖਤਮ ਕਰਨ ਅਤੇ ਸ਼ੇਅਰਧਾਰਕ ਸਮਝੌਤਿਆਂ ’ਚ ਸੋਧਾਂ ਨੂੰ ਮਨਜ਼ੂਰੀ ਦੇ ਦਿਤੀ। ਦਰਅਸਲ ਪੇ.ਟੀਐਮ. ਪੇਮੈਂਟਸ ਬੈਂਕ ਲਿਮਟਿਡ (ਪੀ.ਪੀ.ਬੀ.ਐਲ.) ਨੂੰ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਆਰ.ਬੀ.ਆਈ. ਨੇ ਪੀ.ਪੀ.ਬੀ.ਐਲ. ਨੂੰ 15 ਮਾਰਚ ਤੋਂ ਬਾਅਦ ਗਾਹਕ ਖਾਤਿਆਂ, ਵਾਲੇਟ, ਫਾਸਟੈਗ ਅਤੇ ਹੋਰ ਸਾਧਨਾਂ ’ਚ ਤਾਜ਼ਾ ਜਮ੍ਹਾਂ ਜਾਂ ਟਾਪ-ਅੱਪ ਮਨਜ਼ੂਰ ਕਰਨ ਤੋਂ ਰੋਕ ਦਿਤਾ ਹੈ। ਵਨ97 ਕਮਿਊਨੀਕੇਸ਼ਨਜ਼ ਨੇ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਕੰਪਨੀ ਅਤੇ ਇਸ ਦੀ ਸਹਾਇਕ ਕੰਪਨੀ ਪੀ.ਪੀ.ਬੀ.ਐਲ. ਨੇ ਪੀ.ਪੀ.ਬੀ.ਐਲ. ਦੇ ਸੁਤੰਤਰ ਸੰਚਾਲਨ ਪ੍ਰਤੀ ਅਪਣੀ ਪਹੁੰਚ ਨੂੰ ਮਜ਼ਬੂਤ ਕਰਨ ਲਈ ਵਾਧੂ ਕਦਮ ਚੁਕੇ ਹਨ।

ਬੀ.ਐਸ.ਈ. ਨੂੰ ਦਿਤੀ ਜਾਣਕਾਰੀ ’ਚ ਕਿਹਾ ਗਿਆ ਹੈ ਕਿ ਨਿਰਭਰਤਾ ਘਟਾਉਣ ਦੀ ਇਸ ਪ੍ਰਕਿਰਿਆ ’ਚ ਪੇ.ਟੀਐਮ. ਅਤੇ ਪੀ.ਪੀ.ਬੀ.ਐਲ. ਨੇ ਆਪਸੀ ਸਹਿਮਤੀ ਨਾਲ ਪੇ.ਟੀਐਮ. ਅਤੇ ਇਸ ਦੀਆਂ ਸਮੂਹ ਇਕਾਈਆਂ ਨਾਲ ਵੱਖ-ਵੱਖ ਅੰਤਰ-ਕੰਪਨੀ ਸਮਝੌਤਿਆਂ ਨੂੰ ਖਤਮ ਕਰਨ ’ਤੇ ਸਹਿਮਤੀ ਜਤਾਈ। ਇਸ ਤੋਂ ਇਲਾਵਾ, ਪੀ.ਪੀ.ਬੀ.ਐਲ. ਦੇ ਸ਼ੇਅਰਧਾਰਕ ਪੀ.ਪੀ.ਬੀ.ਐਲ. ਦੇ ਬਿਹਤਰ ਸ਼ਾਸਨ ਲਈ ਸ਼ੇਅਰਧਾਰਕ ਸਮਝੌਤੇ (ਐਸ.ਐਚ.ਏ.) ਨੂੰ ਸਰਲ ਬਣਾਉਣ ਲਈ ਵੀ ਸਹਿਮਤ ਹੋਏ ਹਨ। ਪੇ.ਟੀਐਮ. ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਹੋਰ ਬੈਂਕਾਂ ਨਾਲ ਨਵੀਂ ਭਾਈਵਾਲੀ ’ਤੇ ਦਸਤਖਤ ਕਰੇਗੀ ਅਤੇ ਅਪਣੇ ਗਾਹਕਾਂ ਅਤੇ ਵਪਾਰੀਆਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਲਈ ਕਦਮ ਚੁੱਕੇਗੀ।

ਪੇ.ਟੀਐਮ. ਨੇ ਦੁਹਰਾਇਆ ਕਿ ਪੇ.ਟੀਐਮ. ਐਪ, ਪੇ.ਟੀਐਮ. ਕਿਊ.ਆਰ., ਪੇ.ਟੀਐਮ. ਸਾਊਂਡਬਾਕਸ ਅਤੇ ਪੇ.ਟੀਐਮ. ਕਾਰਡ ਮਸ਼ੀਨਾਂ ਨਿਰਵਿਘਨ ਕੰਮ ਕਰਨਾ ਜਾਰੀ ਰੱਖਣਗੀਆਂ। ਆਰ.ਬੀ.ਆਈ. ਨੇ ਪੀ.ਪੀ.ਬੀ.ਐਲ. ਨੂੰ 29 ਫ਼ਰਵਰੀ ਤੋਂ ਬਾਅਦ ਗਾਹਕ ਖਾਤਿਆਂ, ਵਾਲੇਟ, ਫਾਸਟੈਗ ਅਤੇ ਹੋਰ ਸਾਧਨਾਂ ’ਚ ਤਾਜ਼ਾ ਜਮ੍ਹਾਂ ਜਾਂ ਟਾਪ-ਅੱਪ ਮਨਜ਼ੂਰ ਕਰਨ ਤੋਂ ਰੋਕ ਦਿਤਾ ਸੀ। ਬਾਅਦ ’ਚ ਇਹ ਸਮਾਂ ਸੀਮਾ ਵਧਾ ਕੇ 15 ਮਾਰਚ ਕਰ ਦਿਤੀ ਗਈ ਸੀ। ਪੇ.ਟੀਐਮ. ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਪੀ.ਪੀ.ਬੀ.ਐਲ. ਦੇ ਪਾਰਟ-ਟਾਈਮ ਨਾਨ-ਐਗਜ਼ੀਕਿਊਟਿਵ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ ਅਤੇ ਬੋਰਡ ਆਫ ਡਾਇਰੈਕਟਰਜ਼ ਦਾ ਵੀ ਪੁਨਰਗਠਨ ਕੀਤਾ ਗਿਆ ਹੈ।

(For more Punjabi news apart from Paytm Payments Bank fined 5.49 crore for money laundering, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update: ਅਚਾਨਕ ਬਦਲਿਆ ਮੌਸਮ, ਪੈਣ ਲੱਗਾ ਮੀਂਹ, ਲੋਕਾਂ ਦੇ ਖਿੜੇ ਚਿਹਰੇ, ਵੇਖੋ ਦਿਲਾਂ ਨੂੰ ਠੰਢਕ .

20 Jun 2024 2:02 PM

Akali Dal 'ਤੇ Charanjit Brar ਦਾ ਮੁੜ ਵਾਰ, ਕੱਲੇ ਕੱਲੇ ਦਾ ਨਾਂਅ ਲੈ ਕੇ ਸਾਧਿਆ ਨਿਸ਼ਾਨਾ, ਵੇਖੋ LIVE

20 Jun 2024 1:36 PM

Amritsar Weather Update : Temperature 46 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ.. ਗਰਮੀ ਦਾ ਟੂਰਿਜ਼ਮ ’ਤੇ ਵੀ..

20 Jun 2024 1:02 PM

ਅੱਤ ਦੀ ਗਰਮੀ 'ਚ ਲੋਕਾਂ ਨੂੰ ਰੋਕ-ਰੋਕ ਪਾਣੀ ਪਿਆਉਂਦੇ Sub-Inspector ਦੀ ਸੇਵਾ ਦੇਖ ਤੁਸੀਂ ਵੀ ਕਰੋਗੇ ਦਿਲੋਂ ਸਲਾਮ

20 Jun 2024 11:46 AM

Bathinda News: ਇਹ ਪਿੰਡ ਬਣਿਆ ਮਿਸਾਲ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ

20 Jun 2024 10:16 AM
Advertisement