OnePlus 6 ਦਾ ਆ ਰਿਹਾ ਹੈ ਇਹ ਨਵਾਂ ਸਮਾਰਟਫ਼ੋਨ
Published : Apr 1, 2018, 1:39 pm IST
Updated : Apr 1, 2018, 1:39 pm IST
SHARE ARTICLE
OnePlus
OnePlus

ਨੈਕਸਟ ਜਨਰੇਸ਼ਨ ਵਨਪਲਸ ਸਮਾਰਟਫ਼ੋਨ ਕੁੱਝ ਹੀ ਮਹੀਨਿਆਂ 'ਚ ਲਾਂਚ ਹੋ ਜਾਵੇਗਾ। ਇਸ ਦੇ ਕੁੱਝ ਫੀਚਰਜ਼ ਆਨਲਾਈਨ ਲੀਕ ਵੀ ਹੋਏ ਹਨ। ਆਉ ਲਾਂਚ ਤੋਂ ਪਹਿਲਾਂ ਇਸ ਸਮਾਰਟਫ਼ੋਨ..

ਨੈਕਸਟ ਜਨਰੇਸ਼ਨ ਵਨਪਲਸ ਸਮਾਰਟਫ਼ੋਨ ਕੁੱਝ ਹੀ ਮਹੀਨਿਆਂ 'ਚ ਲਾਂਚ ਹੋ ਜਾਵੇਗਾ। ਇਸ ਦੇ ਕੁੱਝ ਫੀਚਰਜ਼ ਆਨਲਾਈਨ ਲੀਕ ਵੀ ਹੋਏ ਹਨ। ਆਉ ਲਾਂਚ ਤੋਂ ਪਹਿਲਾਂ ਇਸ ਸਮਾਰਟਫ਼ੋਨ 'ਤੇ ਇਕ ਨਜ਼ਰ .  .  . 

OnePlusOnePlus

ਵਨਪਲਸ 6 ਸਮਾਰਟਫ਼ੋਨ ਦੀ ਪਹਿਲੀ ਆਫਿਸ਼ਅਲ ਤਸਵੀਰ ਜਾਰੀ
ਵਨਪਲਸ ਨੇ ਹਾਲ ਹੀ ਵਨਪਲਸ 6 ਸਮਾਰਟਫ਼ੋਨ ਦੀ ਪਹਿਲੀ ਆਫਿਸ਼ਅਲ ਤਸਵੀਰ ਜਾਰੀ ਕੀਤੀ। ਆਨਲਾਈਨ ਲੀਕ ਹੋਈ ਇਸ ਦੀ ਇਕ ਤਸਵੀਰ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਸ 'ਚ ਆਈਫ਼ੋਨ ਵਾਲਾ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। 

OnePlusOnePlus

ਰੈਜ਼ੋਲਿਊਸ਼ਨ OnePlus 5T ਵਰਗਾ, ਯਾਨੀ ਫੁੱਲ ਐੱਚਡੀ ਹੋਵੇਗਾ
OnePlus ਦੇ ਇਸ ਨਵੇਂ ਸਮਾਰਟਫ਼ੋਨ ਦਾ ਰੈਜ਼ੋਲਿਊਸ਼ਨ OnePlus 5T ਵਰਗਾ ਹੀ ਯਾਨੀ ਫੁੱਲ ਐੱਚਡੀ ਹੋਵੇਗਾ।  ਇਸ 'ਚ ਅਮੋਲਡ ਸਕਰੀਨ ਵੀ ਦਿਤੀ ਜਾ ਸਕਦੀ ਹੈ। 

OnePlusOnePlus

ਬੈਕ ਪੈਨਲ ਦਾ ਡਿਜ਼ਾਈਨ ਵੀ ਲੀਕ ਹੋਇਆ
ਹਾਲ ਹੀ ਇਸ ਸਮਾਰਟਫ਼ੋਨ ਦੇ ਬੈਕ ਪੈਨਲ ਦਾ ਡੀਜ਼ਾਇਨ ਵੀ ਲੀਕ ਹੋਇਆ। ਇਸ 'ਚ ਚੋਕੋਰ ਫਿੰਗਰਪ੍ਰਿੰਟ ਸੈਂਸਰ, ਵੁਡਨ ਫਰਨਿਸ਼ਡ ਡੀਜ਼ਾਇਨ ਅਤੇ ਡਿਊਲ ਰਿਅਰ ਕੈਮਰੇ ਸੈਂਟਰ 'ਚ ਦਿਤੇ ਗਏ ਹਨ। 

OnePlusOnePlus

ਵਨਪਲਸ ਇਸ ਨਵੇਂ ਸਮਾਰਟਫ਼ੋਨ ਨੂੰ ਜੂਨ ਤੋਂ ਪਹਿਲਾਂ ਲਾਂਚ ਕਰ ਸਕਦਾ ਹੈ
ਅਜਿਹੀ ਖ਼ਬਰਾਂ ਵੀ ਹਨ ਕਿ ਵਨਪਲਸ ਇਸ ਨਵੇਂ ਸਮਾਰਟਫ਼ੋਨ ਨੂੰ ਜੂਨ ਤੋਂ ਪਹਿਲਾਂ ਲਾਂਚ ਕਰ ਸਕਦਾ ਹੈ। ਹਾਲਾਂਕਿ,  ਹੁਲੇ ਇਸ ਬਾਰੇ ਆਫੀਸ਼ੀਅਲ ਕੰਫ਼ਰਮੇਸ਼ਨ ਨਹੀਂ ਹੈ। 

OnePlusOnePlus

ਸਮਾਰਟਫ਼ੋਨ 'ਚ 3.5 ਐਮਐਮ ਦਾ ਹੈਡਫ਼ੋਨ ਜੈਕ ਦਿਤਾ ਜਾ ਸਕਦਾ ਹੈ। 
ਇਸ ਨਵੇਂ ਸਮਾਰਟਫ਼ੋਨ 'ਚ 3.5 ਐਮਐਮ ਦਾ ਹੈਡਫ਼ੋਨ ਜੈਕ ਦਿਤਾ ਜਾ ਸਕਦਾ ਹੈ। ਕੰਪਨੀ ਅਜਿਹਾ ਤੱਦ ਕਰ ਰਹੀ ਹੈ ਜਦੋਂ ਕਿ ਜ਼ਿਆਦਾਤਰ ਫਲੈਗਸ਼ਿਪ ਸਮਾਰਟਫ਼ੋਨਜ਼ ਹੈਡਫ਼ੋਨ ਜੈਕ ਨੂੰ ਪਤਲਾ ਬਣਾ ਰਹੇ ਹਨ। 

OnePlusOnePlus

ਕੀਮਤ 40,000 ਰੁਪਏ ਦੇ ਪਾਰ ਹੋਣ ਦੀ ਉਮੀਦ ਹੈ
ਵਨਪਲਸ 5ਟੀ ਦਾ ਸੱਭ ਤੋਂ ਮਹਿੰਗਾ ਵੈਰੀਐਂਟ 38,000 ਰੁਪਏ ਦੀ ਕੀਮਤ ਨੂੰ ਛੂਹਦਾ ਹੈ। ਅਜਿਹੇ 'ਚ ਵਨਪਲਸ 6 ਸਮਾਰਟਫ਼ੋਨ ਦੀ ਕੀਮਤ 40,000 ਰੁਪਏ  ਦੇ ਪਾਰ ਹੋਣ ਦੀ ਉਮੀਦ ਹੈ। ਇਹ ਕੰਪਨੀ ਦੇ ਸੱਭ ਤੋਂ ਮਹਿੰਗੇ ਸਮਾਰਟਫ਼ੋਨਜ਼ 'ਚੋਂ ਇਕ ਹੋ ਸਕਦਾ ਹੈ। 

OnePlusOnePlus

Qualcomm Snapdragon 845 ਪ੍ਰੋਸੈੱਸਰ
ਪਬਲਿਕ ਡਿਮਾਂਡ ਨੂੰ ਦੇਖਦੇ ਹੋਏ ਵਨਪਲਸ ਅਪਣੇ ਇਸ ਨਵੇਂ ਸਮਾਰਟਫ਼ੋਨ 'ਚ Qualcomm Snapdragon 845 ਪ੍ਰੋਸੈੱਸਰ ਦੇ ਸਕਦੇ ਹੈ। 

OnePlusOnePlus

ਵਨਪਲਸ 6 ਦੋ ਰੈਮ ਵੈਰੀਐਂਟਸ ਦੇ ਨਾਲ ਆ ਸਕਦਾ ਹੈ। ਇਹਨਾਂ 'ਚ 6 ਜੀਬੀ ਰੈਮ ਅਤੇ 8 ਜੀਬੀ ਰੈਮ ਸ਼ਾਮਲ ਹਨ।  ਜੇਕਰ ਇਸ ਦਾ 8 ਜੀਬੀ ਵੈਰੀਐਂਟ ਵੀ ਆਉਂਦਾ ਹੈ ਤਾਂ ਯਕੀਨਨ ਮਾਰਕੀਟ 'ਚ ਇਹ ਕੁੱਝ ਕਮਾਲ ਕਰ ਸਕਦਾ ਹੈ। 

OnePlusOnePlus

256 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਵੀ ਉਤਾਰਾ ਜਾ ਸਕਦਾ ਹੈ
ਵਨਪਲਸ 6 ਨੂੰ 256 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਵੀ ਉਤਾਰਿਆ ਜਾ ਸਕਦਾ ਹੈ। ਜੇਕਰ ਕੰਪਨੀ ਵਾਸਤਵ 'ਚ ਆਈਫ਼ੋਨ ਨਾਲ ਮੁਕਾਬਲਾ ਕਰਨਾ ਚਾਹੁੰਦੀ ਹੈ ਤਾਂ ਇੰਨਾ ਮੈਮਰੀ ਸਪੇਸ ਦੇ ਸਕਦੀ ਹੈ। 

OnePlusOnePlus

ਕੰਪਨੀ ਵਨਪਲਸ 6 ਦੇ ਪਿਕਸਲ ਕਾਊਂਟ ਨੂੰ ਬਿਹਤਰ ਕਰ ਸਕਦੀ ਹੈ। ਹੁਣ ਵਨਪਲਸ 5ਟੀ ਸਮਾਰਟਫ਼ੋਨ 'ਚ 16 ਮੈਗਾਪਿਕਸ ਦਾ ਫ਼ਰੰਟ ਕੈਮਰਾ ਆਉਂਦਾ ਹੈ ਜੋ ਕਿ f/2.0 ਅਪਰਚਰ ਨਾਲ ਲੈਸ ਹੈ। ਤਸਵੀਰ ਦੀ ਕਵਾਲਿਟੀ ਬਿਹਤਰ ਕਰਨ ਲਈ ਨਵੇਂ ਸਮਾਰਟਫ਼ੋਨ 'ਚ ਵਨਪਲਸ f/1.8 ਅਪਰਚਰ ਦੇ ਸਕਦੇ ਹਨ। 

OnePlusOnePlus

16 ਮੈਗਾਪਿਕਸਲ ਪਲਸ 20 ਮੈਗਾਪਿਕਸਲ ਦਾ ਡੀਊਲ ਕੈਮਰਾ ਸੈਟਅਪ
ਰਿਅਰ ਕੈਮਰਾ ਵਨਪਲਸ 5ਟੀ ਵਰਗਾ ਹੀ ਹੈ। ਇਸ 'ਚ ਵੀ 16 ਮੈਗਾਪਿਕਸਲ ਪਲਸ 20 ਮੈਗਾਪਿਕਸਲ ਦਾ ਡੀਊਲ ਕੈਮਰਾ ਸੈਟਅਪ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ, ਇਸ 'ਚ ਸੋਨੀ ਦਾ ਸੈਂਸਰ ਲਗਾਇਆ ਜਾ ਸਕਦਾ ਹੈ ਜਿਸ ਦੇ ਨਾਲ ਕਿ ਤਸਵੀਰ ਦੀ ਕਵਾਲਿਟੀ ਬਿਹਤਰ ਹੋਵੇਗੀ।

OnePlusOnePlus

ਵਨਪਲਸ 6 'ਚ 3300 ਐਮਏਐਚ ਬੈਟਰੀ ਦਿਤੀ ਜਾ ਸਕਦੀ ਹੈ, ਜੋ ਕਿ ਵਨਪਲਸ 5 ਅਤੇ ਵਨਪਲਸ 5ਟੀ ਤੋਂ ਜ਼ਿਆਦਾ ਪਾਵਰਫੁੱਲ ਹੈ। ਹਾਲਾਂਕਿ, ਕੁੱਝ ਖਬਰਾਂ 'ਚ ਅਜਿਹਾ ਵੀ ਕਿਹਾ ਗਿਆ ਹੈ ਕਿ ਇਸ 'ਚ 3,500 ਐਮਏਐਚ ਦੀ ਬੈਟਰੀ ਦਿਤੀ ਜਾ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement