
ਫ਼ੇਸਬੁਕ ਡਾਟਾ ਲੀਕ ਮਾਮਲੇ ਤੋਂ ਬਾਅਦ ਕੰਪਨੀ ਨੇ ਕੁੱਝ ਕਦਮ ਚੁਕਣੇ ਸ਼ੁਰੂ ਕਰ ਦਿਤੇ ਹਨ। ਕੰਪਨੀ ਸੀਈਓ ਮਾਰਕ ਜ਼ੁਕਰਬਰਗ ਨੇ ਜਾਣਕਾਰੀ ਦਿਤੀ ਹੈ ਕਿ ਇਕ ਨਵਾਂ ਫ਼ੀਚਰ ਲਿਆਇਆ...
ਨਵੀਂ ਦਿੱਲੀ : ਫ਼ੇਸਬੁਕ ਡਾਟਾ ਲੀਕ ਮਾਮਲੇ ਤੋਂ ਬਾਅਦ ਕੰਪਨੀ ਨੇ ਕੁੱਝ ਕਦਮ ਚੁਕਣੇ ਸ਼ੁਰੂ ਕਰ ਦਿਤੇ ਹਨ। ਕੰਪਨੀ ਸੀਈਓ ਮਾਰਕ ਜ਼ੁਕਰਬਰਗ ਨੇ ਜਾਣਕਾਰੀ ਦਿਤੀ ਹੈ ਕਿ ਇਕ ਨਵਾਂ ਫ਼ੀਚਰ ਲਿਆਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਪਭੋਗਤਾ ਬਰਾਉਜ਼ਿੰਗ ਹਿਸਟਰੀ ਨੂੰ ਕਲੀਅਰ ਕਰ ਸਕਣਗੇ।
Mark Zuckerberg
ਇਸ ਫ਼ੀਚਰ ਬਾਰੇ ਜ਼ੁਕਰਬਰਗ ਫ਼ੇਸਬੁਕ ਦੀ ਸਾਲਾਨਾ ਐਫ਼ 8 ਕਾਨਫ਼ਰੈਂਸ 'ਚ ਚਰਚਾ ਕਰ ਸਕਦੇ ਹਨ। ਮਾਰਕ ਜ਼ੁਕਰਬਰਗ ਨੇ ਇਕ ਪੋਸਟ 'ਚ ਲਿਖਿਆ ਕਿ ਕਾਂਗਰਸ ਦੇ ਸਾਹਮਣੇ ਸਵਾਲਾਂ ਦੌਰਾਨ ਮੈਨੂੰ ਇਕ ਗਲ ਸਮਝ ਆਈ ਕਿ ਮੇਰੇ ਕੋਲ ਡਾਟਾ ਨੂੰ ਲੈ ਕੇ ਕੁਝ ਸਵਾਲਾਂ ਦੇ ਜਵਾਬ ਨਹੀਂ ਸਨ। ਫ਼ੇਸਬੁਕ ਦੀ ਸਾਲਾਨਾ ਐਫ਼ 8 ਕਾਨਫ਼ਰੈਂਸ ਕੈਲਿਫ਼ੋਰਨੀਆ ਦੇ ਸੈਨ ਜੋਸ 'ਚ ਕੀਤਾ ਜਾ ਰਿਹਾ ਹੈ।
Mark Zuckerberg
ਦਸ ਦਈਏ ਕਿ ਫ਼ੇਸਬੁਕ ਐਫ਼ 8 ਦਾ ਪ੍ਰਬੰਧ ਕੈਂਬਰਿਜ ਐਨਾਲਿਟਿਕਾ ਮਾਮਲੇ ਦੇ ਛੇ ਹਫ਼ਤੇ ਬਾਅਦ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮੈਸੇਜਿੰਗ ਐਪ Whatsapp ਦੇ ਸੀਈਓ ਅਤੇ ਕੋ - ਫਾਉਂਡਰ ਜੈਨ ਕਾਮ ਨੇ ਅਪਣੇ ਅਹੁਦੇ ਤੋਂ ਇਸਤੀਫ਼ਾ ਦੇ ਦਿਤਾ ਹੈ। ਕਈ ਖ਼ਬਰਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਡਾਟਾ ਲੀਕ ਮੁੱਦੇ 'ਤੇ ਜੈਨ ਕਾਮ ਅਤੇ ਫ਼ੇਸਬੁਕ ਦੇ ਵਿਚਾਰਾਂ 'ਚ ਅੰਤਰ ਸੀ ਅਤੇ ਇਸ ਵਜ੍ਹਾ ਨਾਲ ਹੀ ਉਨ੍ਹਾਂ ਨੇ ਅਪਣੇ ਅਹੁਦੇ ਤੋਂ ਇਸਤੀਫ਼ਾ ਦੇ ਦਿਤਾ।