ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ‘ਗੌਡਫ਼ਾਦਰ' ਜੈਫ਼ਰੀ ਹਿੰਟਨ ਨੇ ਗੂਗਲ ਤੋਂ ਦਿਤਾ ਅਸਤੀਫ਼ਾ
Published : May 2, 2023, 1:50 pm IST
Updated : May 2, 2023, 5:54 pm IST
SHARE ARTICLE
The Godfather of A.I.’ Leaves Google and Warns of Danger Ahead
The Godfather of A.I.’ Leaves Google and Warns of Danger Ahead

ਕਿਹਾ: ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਕੀਤੇ ਅਪਣੇ ਕੰਮ ’ਤੇ ਅਫ਼ਸੋਸ ਹੋ ਰਿਹਾ ਹੈ

 

ਨਵੀਂ ਦਿੱਲੀ: ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਆਉਣ ਨਾਲ ਬਹੁਤ ਸਾਰੇ ਲੋਕਾਂ ਦਾ ਕੰਮ ਆਸਾਨ ਹੋ ਗਿਆ ਹੈ। ਹਾਲਾਂਕਿ, ਬਹੁਤ ਸਾਰੇ ਅਜਿਹੇ ਹਨ ਜੋ ਇਸ ਬਾਰੇ ਚਿੰਤਤ ਹਨ। ਜੈਫ਼ਰੀ ਹਿੰਟਨ ਉਨ੍ਹਾਂ ਵਿਚੋਂ ਇਕ ਹਨ। ਏਆਈ ਦੇ ਪਾਇਨੀਅਰ ਅਤੇ ਗੂਗਲ ਦੇ ਸਾਬਕਾ ਕਰਮਚਾਰੀ ਜਾਂ ਜਿਨ੍ਹਾਂ ਨੂੰ 'ਏਆਈ ਦੇ ਗੌਡਫ਼ਾਦਰ' ਵਜੋਂ ਜਾਣਿਆ ਜਾਂਦਾ ਹੈ, ਨੇ ਲੋਕਾਂ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖ਼ਤਰਿਆਂ ਬਾਰੇ ਚਿਤਾਵਨੀ ਦਿੰਦੇ ਹੋਏ ਤਕਨੀਕੀ ਕੰਪਨੀ ਛੱਡ ਦਿਤੀ ਹੈ। ਇਸ ਮਗਰੋਂ ਹੀ ਪੂਰੀ ਦੁਨੀਆਂ 'ਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖ਼ਤਰਿਆਂ ਦੀ ਚਰਚਾ ਸ਼ੁਰੂ ਹੋ ਗਈ ਹੈ।  

ਇਹ ਵੀ ਪੜ੍ਹੋ: ਯੂਥ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ: ਚੰਡੀਗੜ੍ਹ ਦੀ ਸ਼ਿਰੀਨ ਨੇ ਏਸ਼ੀਅਨ ਐਥਲੈਟਿਕਸ 'ਚ ਜਿੱਤਿਆ ਸੋਨ ਤਗਮਾ

ਅਸਤੀਫ਼ਾ ਦਿੰਦੇ ਹੋਏ 75 ਸਾਲਾ ਹਿੰਟਨ ਨੇ ਦਸਿਆ ਕਿ ਉਹ ਹੁਣ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖੇਤਰ 'ਚ ਅਪਣੇ ਕੰਮ 'ਤੇ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਾਲੇ ਚੈਟਬੋਟ ਨਾਲ ਜੁੜੇ ਕੁੱਝ ਖ਼ਤਰੇ "ਬਹੁਤ ਡਰਾਉਣੇ" ਹਨ। ਹਿੰਟਨ ਨੇ ਕਿਹਾ, "ਫ਼ਿਲਹਾਲ ਇਹ ਮਨੁੱਖ ਤੋਂ ਜ਼ਿਆਦਾ ਬੁੱਧੀਮਾਨ ਨਹੀਂ ਹੈ, ਪਰ ਜਿਥੋਂ ਤੱਕ ਮੈਂ ਕਹਿ ਸਕਦਾ ਹਾਂ ਇਹ ਛੇਤੀ ਹੀ ਇਸ ਤੋਂ ਵੱਧ ਬੁੱਧੀਮਾਨ ਬਣ ਸਕਦਾ ਹੈ।"

ਇਹ ਵੀ ਪੜ੍ਹੋ: IPL 2023: ਵਿਰਾਟ ਕੋਹਲੀ ਤੇ ਗੌਤਮ ਗੰਭੀਰ 'ਚ ਹੋਏ ਵਿਵਾਦ 'ਤੇ BCCI ਦਾ ਸਖ਼ਤ ਐਕਸ਼ਨ, ਦੋਹਾਂ ਨੂੰ ਲਗਾਇਆ ਮੈਚ ਫ਼ੀਸ ਦਾ 100 ਫ਼ੀ ਸਦੀ ਜੁਰਮਾਨਾ

75 ਸਾਲਾ ਜੈਫ਼ਰੀ ਹਿੰਟਨ ਨੂੰ ਟੋਰਾਂਟੋ ਯੂਨੀਵਰਸਿਟੀ ਵਿਚ ਡੀਪ ਲਰਨਿੰਗ ਅਤੇ ਨਿਊਰਲ ਨੈਟਵਰਕ ਵਿਚ ਅਪਣੇ ਕੰਮ ਲਈ ਜਾਣਿਆ ਜਾਂਦਾ ਹੈ। ਜੈਫ਼ਰੀ ਨੇ ਹੁਣ ਕੰਪਨੀਆਂ ਵਿਚਕਾਰ ਏਆਈ ਦੌੜ ਦੇ ਖ਼ਤਰਿਆਂ ਅਤੇ ਸਖ਼ਤ ਨਿਯਮਾਂ ਦੀ ਘਾਟ ਬਾਰੇ ਜਨਤਾ ਨੂੰ ਚਿਤਾਵਨੀ ਦੇਣ ਲਈ ਗੂਗਲ ਨੂੰ ਛੱਡ ਦਿਤਾ ਹੈ। ਜੈਫ਼ਰੀ ਨੇ ਇਹ ਕਹਿੰਦੇ ਹੋਏ ਕੰਪਨੀ ਛੱਡ ਦਿਤੀ ਕਿ ਉਹ ਏਆਈ-ਜਨਰੇਟਿਡ ਮੀਡੀਆ ਬਾਰੇ ਸੱਭ ਤੋਂ ਵੱਧ ਚਿੰਤਤ ਹਨ।

ਇਹ ਵੀ ਪੜ੍ਹੋ: ਮਹਾਰਾਜਾ ਚਾਰਲਸ ਤੀਜੇ ਦੀ ਤਾਜਪੋਸ਼ੀ ਮੌਕੇ ਸਿੱਖ, ਮੁਸਲਿਮ ਅਤੇ ਹਿੰਦੂਆਂ ਨੂੰ ਦਰਸਾਉਂਦੀ ਡਾਕ ਟਿਕਟ ਜਾਰੀ

ਇਸ ਦਾ ਕਾਰਨ ਇਹ ਹੈ ਕਿ ਇਸ ਦੇ ਆਉਣ ਨਾਲ ਇੰਟਰਨੈਟ ਉਪਭੋਗਤਾ ਨੂੰ ਆਸਾਨੀ ਨਾਲ ਮੂਰਖ ਬਣਾਇਆ ਜਾ ਸਕਦਾ ਹੈ ਕਿਉਂਕਿ ਉਹ ਅਸਲੀ ਅਤੇ ਨਕਲੀ ਦੀ ਪਛਾਣ ਨਹੀਂ ਕਰ ਸਕਣਗੇ।ਇਸ ਤੋਂ ਇਲਾਵਾ ਜੈਫ਼ਰੀ ਨੂੰ ਇਹ ਵੀ ਚਿੰਤਾ ਹੈ ਕਿ ਏਆਈ ਤਕਨਾਲੋਜੀ ਦੀ ਸ਼ੁਰੂਆਤ ਨਾਲ ਰੁਜ਼ਗਾਰ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਡਾ. ਜੈਫ਼ਰੀ ਦਾ ਕਹਿਣਾ ਹੈ ਕਿ ਏਆਈ ਤਕਨਾਲੋਜੀ ਨੂੰ ਸੰਭਾਲਣਾ ਗੂਗਲ ਦੀ ਜ਼ਿੰਮੇਵਾਰੀ ਸੀ, ਪਰ ਗੂਗਲ ਨੇ ਪਹਿਲਾਂ ਹੀ ਅਪਣੀ ਏਆਈ ਸਮੱਗਰੀ ਜਾਰੀ ਕਰ ਦਿਤੀ ਹੈ।

ਇਹ ਵੀ ਪੜ੍ਹੋ: ਦਿੱਲੀ ਹਾਈਕੋਰਟ ਦਾ ਅਹਿਮ ਫੈਸਲਾ, ਬੱਚੇ ਦੇ ਪਾਸਪੋਰਟ ਤੋਂ ਹਟਾਇਆ ਜਾ ਸਕਦਾ ਹੈ ਪਿਤਾ ਦਾ ਨਾਮ

ਕੌਣ ਹਨ ਜੈਫ਼ਰੀ ਹਿੰਟਨ?

ਜੈਫ਼ਰੀ ਹਿੰਟਨ ਨੂੰ ਏਆਈ ਦਾ ‘ਗੌਡਫ਼ਾਦਰ’ ਕਿਹਾ ਜਾਂਦਾ ਹੈ। ਉਨ੍ਹਾਂ ਨੇ 1970 ਵਿਚ ਕੈਮਬ੍ਰਿਜ ਤੋਂ ਪ੍ਰਯੋਗਾਤਮਕ ਮਨੋਵਿਗਿਆਨ ਵਿਚ ਬੀਏ ਅਤੇ 1978 ਵਿਚ ਐਡਿਨਬਰਗ ਤੋਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਿਚ ਪੀਐਚਡੀ ਕੀਤੀ। ਉਨ੍ਹਾਂ ਨੇ ਸਸੇਕਸ ਯੂਨੀਵਰਸਿਟੀ ਅਤੇ ਕੈਲੀਫ਼ੋਰਨੀਆ ਯੂਨੀਵਰਸਿਟੀ ਸੈਨ ਡਿਏਗੋ ਵਿਚ ਪੋਸਟ-ਡਾਕਟੋਰਲ ਕੰਮ ਕੀਤਾ, ਅਤੇ ਫਿਰ ਕਾਰਨੇਗੀ-ਮੇਲਨ ਯੂਨੀਵਰਸਿਟੀ ਵਿਚ ਕੰਪਿਊਟਰ ਵਿਗਿਆਨ ਵਿਚ ਇਕ ਫ਼ੈਕਲਟੀ ਮੈਂਬਰ ਵਜੋਂ ਪੰਜ ਸਾਲ ਕੰਮ ਕੀਤਾ। ਫਿਰ ਉਹ ਕੈਨੇਡੀਅਨ ਇੰਸਟੀਚਿਊਟ ਫ਼ਾਰ ਐਡਵਾਂਸਡ ਰਿਸਰਚ ਦੇ ਫ਼ੈਲੋ ਬਣ ਗਏ ਅਤੇ ਟੋਰਾਂਟੋ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿਚ ਚਲੇ ਗਏ।

ਇਹ ਵੀ ਪੜ੍ਹੋ: ਥਾਣੇ ’ਚ ਜਵਾਈ ਨਾਲ ਹੋਈ ਤਲਖੀ ਕਾਰਨ ਸਹੁਰੇ ਨੂੰ ਪਿਆ ਦਿਲ ਦਾ ਦੌਰਾ, ਮੌਤ 

ਜੈਫ਼ਰੀ ਨੇ ਇਸ ਤੋਂ ਬਾਅਦ 1998 ਤੋਂ 2001 ਤਕ ਯੂਨੀਵਰਸਿਟੀ ਕਾਲਜ ਲੰਡਨ ਵਿਚ ਗ਼ੈਟਸਬੀ ਕੰਪਿਊਟੇਸ਼ਨਲ ਨਿਊਰੋਸਾਇੰਸ ਯੂਨਿਟ ਦੀ ਸਥਾਪਨਾ ਕਰਨ ਵਿਚ ਤਿੰਨ ਸਾਲ ਬਿਤਾਏ, ਅਤੇ ਫਿਰ ਟੋਰਾਂਟੋ ਯੂਨੀਵਰਸਿਟੀ ਵਿਚ ਵਾਪਸ ਪਰਤੇ, ਜਿਥੇ ਉਹ ਹੁਣ ਇਕ ਪ੍ਰੋਫੈਸਰ ਹਨ। 2013 ਤੋਂ, ਉਹ ਮਾਉਂਟੇਨ ਵਿਊ ਅਤੇ ਟੋਰਾਂਟੋ ਵਿਚ ਗੂਗਲ ਲਈ ਕੰਮ ਕਰ ਰਹੇ ਹਨ।

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਗੌਡਫ਼ਾਦਰ ਦੇ ਪੁਰਸਕਾਰਾਂ ਦੀ ਸੂਚੀ ਵੀ ਛੋਟੀ ਨਹੀਂ ਹੈ। ਉਨ੍ਹਾਂ ਨੂੰ ਪਹਿਲਾਂ 2001 ਵਿਚ ਡੇਵਿਡ ਈ. ਰੁਮੇਲਹਾਰਟ ਇਨਾਮ, 2005 ਵਿਚ ਆਈਜੇਸੀਏਆਈ ਇਨਾਮ, 2012 ਵਿਚ ਇੰਜਨੀਅਰਿੰਗ ਲਈ ਕੀਲਮ ਇਨਾਮ, 2016 ਵਿਚ ਆਈਈਈਈ ਜੇਮਸ ਕਲਰਕ ਮੈਕਸਵੈੱਲ ਗੋਲਡ ਮੈਡਲ, ਅਤੇ ਐਨਐਸਈਆਰਸੀ ਹਰਜ਼ਬਰਗ ਗ਼ੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ। ਇਹ ਵਿਗਿਆਨ ਅਤੇ ਇੰਜਨੀਅਰਿੰਗ ਵਿਚ ਕੈਨੇਡਾ ਦਾ ਚੋਟੀ ਦਾ ਪੁਰਸਕਾਰ ਹੈ।
 

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement