
ਫ਼ੇਸਬੁਕ ਤੋਂ ਹੋ ਰਹੇ ਡੇਟਾ ਚੋਰੀ ਨੂੰ ਲੈ ਕੇ ਕਾਫ਼ੀ ਬਵਾਲ ਚੱਲ ਰਿਹਾ ਹੈ। ਅਜਿਹੇ ਵਿਚ ਫ਼ੇਸਬੁਕ ਯੂਜ਼ਰਜ਼ ਸੋਚ ਰਹੇ ਹੋਣਗੇ ਕਿ ਅਪਣੇ ਫ਼ੇਸਬੁਕ ਅਕਾਉਂਟ ਦੀ ਅਜਿਹੀ ਕਿਹੜੀ...
ਫ਼ੇਸਬੁਕ ਤੋਂ ਹੋ ਰਹੇ ਡੇਟਾ ਚੋਰੀ ਨੂੰ ਲੈ ਕੇ ਕਾਫ਼ੀ ਬਵਾਲ ਚੱਲ ਰਿਹਾ ਹੈ। ਅਜਿਹੇ ਵਿਚ ਫ਼ੇਸਬੁਕ ਯੂਜ਼ਰਜ਼ ਸੋਚ ਰਹੇ ਹੋਣਗੇ ਕਿ ਅਪਣੇ ਫ਼ੇਸਬੁਕ ਅਕਾਉਂਟ ਦੀ ਅਜਿਹੀ ਕਿਹੜੀ ਸੈਟਿੰਗਜ਼ ਚੇਂਜ ਕੀਤੀ ਜਾਵੇ ਜਿਸ ਦੇ ਨਾਲ ਉਹ ਸਿਕਯੋਰ ਰਹਿਣਗੇ। ਇਸ ਗੱਲ ਤੋਂ ਜੇਕਰ ਤੁਸੀਂ ਚਿੰਤਤ ਹੋ ਤਾਂ ਜ਼ਰੂਰ ਬਦਲ ਲਵੋ ਪ੍ਰਾਇਵੇਸੀ ਸੈਟਿੰਗਸ। ਕਦੇ ਤੁਸੀਂ ਕਿਸੇ ਸਿਸਟਮ 'ਤੇ ਲਾਗਇਨ ਕੀਤਾ ਹੋ ਅਤੇ ਲਾਗਆਉਟ ਕਰਨਾ ਭੁੱਲ ਗਏ ਹੋ ਤਾਂ ਤੁਹਾਡੇ ਅਕਾਉਂਟ ਦਾ ਕੋਈ ਗਲਤ ਤਰੀਕੇ ਤੋਂ ਇਸਤੇਮਾਲ ਕਰ ਸਕਦਾ ਹੈ।
Facebook
ਕਦੇ ਅਜਿਹੀ ਕੰਡੀਸ਼ਨ ਆ ਜਾਂਦੀ ਹੈ ਤਾਂ ਤੁਸੀਂ ਪਰੇਸ਼ਾਨ ਹੋਣ ਦੀ ਬਜਾਏ ਫ਼ੇਸਬੁਕ 'ਤੇ ਸੈਟਿੰਗਜ਼ ਵਿਚ ਜਾ ਕੇ ਸਿਕਯੋਰਿਟੀ ਸੈਟਿੰਗਜ਼ 'ਤੇ ਜਾਓ। ਉਸ ਤੋਂ ਬਾਅਦ ਵੇਇਰ ਯੂ ਹੈਵ ਲਾਗਡ ਇਨ 'ਤੇ ਜਾ ਕੇ ਐਂਡ ਐਕਟਿਵਿਟੀ ਉਤੇ ਕਲਿਕ ਕਰੋਗੇ ਤਾਂ ਜਿਥੇ ਵੀ ਤੁਸੀਂ ਲਾਗਇਨ ਕਰ ਕੇ ਭੁੱਲ ਗਏ ਹੋਵੋਗੇ ਉਥੇ ਤੋਂ ਲਾਗਆਉਟ ਹੋ ਜਾਵੇਗਾ। ਅਪਣੇ ਫ਼ੇਸਬੁਕ ਅਕਾਉਂਟ ਦੇ ਹੋਮਪੇਜ 'ਤੇ ਜਾ ਕੇ ਸੱਜੇ ਪਾਸੇ ਬਣੇ ਆਇਕਨ 'ਤੇ ਕਲਿਕ ਕਰੋ। ਇਸ ਵਿਚ ਤੁਹਾਨੂੰ ਸੀ ਮੋਰ ਸੈਟਿੰਗਜ਼ ਲਿਖਿਆ ਦਿਖੇਗਾ। ਇਸ 'ਤੇ ਕਲਿਕ ਕਰਨ ਤੋਂ ਬਾਅਦ ਤੁਹਾਨੂੰ ਪ੍ਰਾਇਵੇਸੀ ਸੈਟਿੰਗਜ਼ ਐਂਡ ਟੂਲਜ਼ ਦਾ ਆਪਸ਼ਨ ਨਜ਼ਰ ਆਵੇਗਾ।
Facebook
ਇਸ 'ਤੇ ਕਲਿਕ ਕਰੋਗੇ ਤਾਂ ਹੂ ਕੈਨ ਸੀ ਮਾਈ ਫਿਊਚਰ ਪੋਸਟਸ ਦਾ ਆਪਸ਼ਨ ਦਿਖਾਈ ਦੇਵੇਗਾ। ਉਸ 'ਤੇ ਕਲਿਕ ਕਰ ਕੇ ਓਨਲੀ ਮੀ ਦਾ ਵਿਕਲਪ ਚੁਣ ਲਵੋ। ਫ਼ੇਸਬੁਕ ਤੁਹਾਡੀ ਪੋਸਟ ਨੂੰ ਤੁਹਾਡੇ ਫਾਲੋਅਰਸ ਨੂੰ ਵੀ ਦੇਖਣ ਦੀ ਮਨਜ਼ੂਰੀ ਦੇ ਦਿੰਦੇ ਹਨ। ਤੁਸੀਂ ਇਸ ਸੈਟਿੰਗਜ਼ ਨੂੰ ਵੀ ਚੇਂਜ ਕਰੋ। ਅਜਿਹਾ ਕਰਨ ਲਈ ਸੈਟਿੰਗਜ਼ ਵਿਚ ਜਾ ਕੇ ਫਾਲੋਵਰਜ਼ ਦਾ ਆਪਸ਼ਨ ਆਵੇਗਾ। ਇਸ ਤੋਂ ਬਾਅਦ ਹੂ ਕੈਨ ਫਾਲੋ ਮੀ ਦੇ ਆਪਸ਼ਨ 'ਤੇ ਕਲਿਕ ਕਰ ਕੇ ਐਵਰੀਬਡੀ ਤੋਂ ਫ੍ਰੈਂਡਜ਼ ਕਰ ਦਿਓ।
Facebook
ਛੇਤੀ ਹੀ ਅਪਣੇ ਫ਼ੇਸਬੁਕ ਅਕਾਉਂਟ ਦੇ ਲਾਗਇਨ ਅਲਰਟ ਨੂੰ ਆਨ ਕਰ ਲਵੋ। ਇਸ ਤੋਂ ਜੇਕਰ ਕੋਈ ਵੀ ਤੁਹਾਡੇ ਅਕਾਉਂਟ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰੇਗਾ ਤਾਂ ਤੁਹਾਡੇ ਕੋਲ ਮੇਲ ਅਤੇ ਐਸਐਮਐਸ ਆ ਜਾਵੇਗਾ। ਇਸ ਦੇ ਲਈ ਤੁਸੀਂ ਸੈਟਿੰਗਜ਼ 'ਤੇ ਜਾ ਕੇ ਸਿਕਓਰਿਟੀਜ਼ ਸੈਟਿੰਗਜ਼ 'ਤੇ ਜਾਓ। ਫਿਰ ਲਾਗਇਨ ਅਲਰਟ ਨੂੰ ਆਨ ਕਰ ਲਵੋ।
Facebook
ਹਮੇਸ਼ਾ https:// 'ਤੇ ਜ਼ਰੂਰ ਧਿਆਨ ਦਿਓ। ਕੇਵਲ ਉਨ੍ਹਾਂ ਬ੍ਰਾਉਜ਼ਰ ਤੋਂ ਲਾਗਇਨ ਕਰੋ। ਵੈਬ ਐਡਰੈਸ ਵਿਚ https:// ਜ਼ਰੂਰ ਆਉਂਦਾ ਹੈ। ਫ਼ੇਸਬੁਕ ਅਕਾਉਂਟ 'ਤੇ ਜ਼ਰੂਰ ਸਿਕਓਰਿਟੀ ਕੋਡ ਜਨਰੇਟ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਅਪਣੇ ਅਕਾਉਂਟ ਨਾਲ ਜੁਡ਼ੀਆਂ ਸਾਰੀਆਂ ਜਾਣਕਾਰੀ ਮਿਲਦੀਆਂ ਰਹਿਣਗੀਆਂ। ਇਹ ਸੈਟਿੰਗਜ਼ ਸਮਾਰਟਫੋਨ ਯੂਜ਼ਰਜ਼ ਲਈ ਹੈ।
Facebook
ਜੇਕਰ ਇਸ ਨੂੰ ਐਕਟਿਵ ਕਰਨਾ ਹੈ ਤਾਂ ਸੈਟਿੰਗਜ਼ 'ਤੇ ਜਾ ਕੇ ਸਿਕਓਰਿਟੀ ਸੈਟਿੰਗਜ਼ 'ਤੇ ਜਾਓ ਅਤੇ ਫਿਰ ਕੋਡ ਜਨਰੇਟਰ ਤੋਂ ਇਕ ਨੰਬਰ ਮਿਲਦਾ ਹੈ। ਇਸ ਨੂੰ 30 ਸੈਕਿੰਡ ਦੇ ਅੰਦਰ ਹੀ ਐਂਟਰ ਕਰਨਾ ਹੁੰਦਾ ਹੈ। ਇਸ ਤੋਂ ਤੁਹਾਨੂੰ ਫ਼ਾਇਦਾ ਹੋਵੇਗਾ ਕਿਉਂਕਿ ਜੇਕਰ ਕੋਈ ਵੀ ਤੁਹਾਡੇ ਅਕਾਉਂਟ ਤੋਂ ਲਾਗਇਨ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਤੁਹਾਡੇ ਮੋਬਾਇਲ ਨੰਬਰ ਦੀ ਜ਼ਰੂਰਤ ਪਵੇਗੀ।