
ਦਿੱਗਲ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਅਪਣੇ ਯੂਜਰਸ ਲਈ ਰੋਜ ਨਵੇਂ ਨਵੇਂ ਫੀਚਰਜ਼ ਪੇਸ਼ ਕਰਦੀ ਰਹਿੰਦੀ ਹੈ। ਇਸ ਵਾਰ ਫੇਸਬੁਕ......
ਦਿੱਗਲ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਅਪਣੇ ਯੂਜਰਸ ਲਈ ਰੋਜ ਨਵੇਂ ਨਵੇਂ ਫੀਚਰਜ਼ ਪੇਸ਼ ਕਰਦੀ ਰਹਿੰਦੀ ਹੈ। ਇਸ ਵਾਰ ਫੇਸਬੁਕ ਨੇ ਕੋਈ ਨਵਾਂ ਫੀਚਰ ਲਾਂਚ ਨਹੀਂ ਕੀਤਾ ਹੈ , ਸਗੋਂ ਆਪਣੇ ਪਲੇਟਫਾਰਮ ਤੋਂ ਇਕ ਪਾਪੂਲਰ ਫੀਚਰ ਹਟਾ ਲਿਆ ਹੈ। ਫੇਸਬੁਕ ਨੇ ਆਪਣੇ ਪਲੇਟਫਾਰਮ ਤੋਂ ਟਰੇਡਿੰਗ ਸੈਕਸ਼ਨ ਨੂੰ ਹਟਾ ਲਿਆ ਹੈ। ਕੰਪਨੀ ਨੇ ਇਸ ਫੀਚਰ ਨੂੰ ਹਟਾਉਣ ਦੇ ਪਿੱਛੇ ਇਹ ਵਜ੍ਹਾ ਦੱਸੀ ਕਿ ਯੂਜਰਜ਼ ਦੇ ਵਿਚ ਇਸ ਫੀਚਰ ਦੀ ਜ਼ਰੂਰਤ ਨਹੀਂ ਸੀ ਅਤੇ ਇਹ ਆਉਟ ਡੇਟੇਡ ਸੀ। ਇਸ ਲਈ ਕੰਪਨੀ ਨੇ ਇਸ ਨੂੰ ਹਟਾਉਣ ਦਾ ਫੈਸਲਾ ਕੀਤਾ। ਦੱਸ ਦੇਈਏ ਕਿ ਕਰੀਬ ਚਾਰ ਸਾਲ ਪਹਿਲਾਂ ਫੇਸਬੁਕ ਨੇ ਟਰੇਡਿੰਗ ਸੈਕਸ਼ਨ ਪੇਸ਼ ਕੀਤਾ ਸੀ।
Facebookਫੇਸਬੁਕ ਨੇ ਦੱਸਿਆ ਕਿ ਟਰੇਡਿੰਗ ਪਾਪੂਲਰ ਸਹੀ ਮਾਇਨਿਆਂ ਵਿਚ ਪਾਪੂਲਰ ਨਹੀਂ ਸੀ, ਸਗੋਂ ਕੰਪਨੀ ਨੂੰ ਇਸ ਫੀਚਰ ਦੇ ਕਾਰਨ ਕਈ ਪ੍ਰੇਸ਼ਾਨੀਆਂ ਦਾ ਵੀ ਸਾਹਮਣਾਂ ਕਰਨਾ ਪੈ ਰਿਹਾ ਸੀ। ਟਰੇਡਿਗ ਸੈਕਸ਼ਨ ਵਿਚ ਕਈ ਵਾਰ ਝੂਠੀਆਂ ਖ਼ਬਰਾਂ ਵੀ ਨਜ਼ਰ ਆਈਆਂ ਅਤੇ ਇਸ ਸੈਕਸ਼ਨ ਵਿਚ ਹੋਣ ਦੀ ਵਜ੍ਹਾ ਨਾਲ ਲੋਕਾਂ ਨੇ ਉਨ੍ਹਾਂ ਤੇ ਭਰੋਸਾ ਵੀ ਕੀਤਾ। ਫੇਸਬੁਕ ਨੇ ਇਸ ਫੀਚਰ ਨੂੰ ਟਵਿਟਰ ਨੂੰ ਮੁਕਾਬਲਾ ਦੇਣ ਲਈ ਪੇਸ਼ ਕੀਤਾ ਸੀ| ਟਵਿਟਰ ਉਤੇ ਟਰੇਡਿੰਗ ਫੀਚਰ ਹਾਟ ਡਿਮਾਂਡ ਵਿਚ ਹੈ। ਜੇਕਰ ਤੁਸੀਂ ਇਸ ਫੀਚਰ ਨੂੰ ਨੋਟਿਸ ਨਹੀਂ ਕੀਤਾ ਸੀ, ਤਾਂ ਦਸ ਦੇਈਏ ਕਿ ਇਹ ਤੁਹਾਡੇ ਫੇਸਬੁਕ ਅਕਾਉਂਟ ਦੇ ਮੇਨ ਖ਼ਬਰ ਫੀਡ ਵਿਚ ਹੈਡਲਾਇੰਸ ਦੇ ਨਾਲ ਮੌਜੂਦ ਸੀ।
Facebook ਦਸ ਦੇਈਏ ਕਿ ਫੇਸਬੁਕ ਟਰੇਡਿੰਗ ਟਾਪਿਕ ਦੀ ਜਗ੍ਹਾ ਬਰੇਕਿੰਗ ਨਿਊਜ ਫੀਚਰ ਲਿਆ ਰਹੀ ਹੈ, ਜਿਸ ਵਿਚ ਸਥਾਨਕ ਅਤੇ ਦੇਸ਼ ਦੁਨੀਆਂ ਦੀਆਂ ਤਾਜ਼ਾ ਖਬਰਾਂ ਦੇ ਬਾਰੇ ਵਿਚ ਜਾਣਕਾਰੀ ਮਿਲ ਸਕੇਗੀ। ਇਸ ਫੀਚਰ ਦਾ ਉਦੇਸ਼ ਅਸਲ ਅਤੇ ਸਥਾਨਕ ਖਬਰਾਂ ਨੂੰ ਯੂਜਰਸ ਤੱਕ ਪਹੁਚਾਉਣਾ ਹੋਵੇਗਾ। ਫਿਲਹਾਲ ਕੰਪਨੀ ਇਸ ਫੀਚਰ ਦੀ ਟੇਸਟਿੰਗ ਕਰ ਰਹੀ ਹੈ ਅਤੇ ਇਸ ਸਾਲ ਦੇ ਅਖੀਰ ਤੱਕ ਇਸ ਫੀਚਰ ਨੂੰ ਸਾਰੇ ਯੂਜਰਸ ਲਈ ਰੋਲ ਆਉਟ ਕਰ ਸਕਦੀ ਹੈ। ਫੇਸਬੁਕ ਦੇ ਨਿਊਜ ਪ੍ਰੋਡਕਟ ਹੇਡ ਐਲੇਕਸ ਹਾਰਡੀਮੈਨ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਖ਼ਬਰਾਂ ਨੂੰ ਜਾਣਨ ਦੇ ਲਈ ਮੋਬਾਇਲ ਦੀ ਵਰਤੋਂ ਕਰਦੇ ਹਨ ਅਤੇ ਜਿਸ ਤਰ੍ਹਾਂ ਖ਼ਬਰਾਂ ਵੀਡੀਓ ਦਾ ਟ੍ਰੇਂਡ ਵੱਧ ਰਿਹਾ ਹੈ।
Facebookਅਸੀਂ ਅਜਿਹੇ ਨਵੇਂ ਤਰੀਕਿਆਂ ਉਤੇ ਕੰਮ ਕਰ ਰਹੇ ਹਾਂ, ਜਿਸ ਦੇ ਨਾਲ ਲੋਕ ਬ੍ਰੇਕਿੰਗ ਨਿਊਜ ਦੇ ਬਾਰੇ ਵਿਚ ਸੁਚੇਤ ਰਹਿਣਗੇ। ਇਸ ਦੇ ਨਾਲ ਹੀ ਅਸੀਂ ਭਰੋਸੇਮੰਦ ਕਾਂਟੇਂਟ ਅਤੇ ਕਵਾਲਿਟੀ ਸੋਰਸ ਦਾ ਵੀ ਖਾਸ ਧਿਆਨ ਰੱਖਾਂਗੇ। ਐਲੇਕਸ ਨੇ ਇਹ ਵੀ ਕਿਹਾ ਕਿ ਫੇਸਬੁਕ ਨਿਊਜ ਫੀਡ ਦੀ ਪੋਸਟ ਵਿਚ ਬਰੇਕਿੰਗ ਨਿਊਜ ਇੰਡੀਕੇਟਰ ਲਈ ਫੇਸਬੁਕ 80 ਪਬਲਿਸ਼ਰਸ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਜਿਸ ਵਿਚ ਇੰਡੀਆ,ਆਸਟਰੇਲੀਆ ਅਤੇ ਯੂਰੋਪ ਵਰਗੇ ਦੇਸ਼ ਸ਼ਾਮਿਲ ਹਨ।