ਬਿਨਾਂ ਕੀਬੋਰਡ ਵੀ ਕਰ ਸਕਦੇ ਹੋ ਟਾਈਪਿੰਗ, ਇਹ ਹਨ ਅਸਾਨ ਟ੍ਰਿਕ
Published : Nov 2, 2018, 5:08 pm IST
Updated : Nov 2, 2018, 5:08 pm IST
SHARE ARTICLE
Virtual Keyboard
Virtual Keyboard

ਕਦੇ ਕਦੇ ਅਜਿਹਾ ਹੁੰਦਾ ਹੈ ਕਿ ਜਦੋਂ ਤੁਸੀਂ ਅਪਣੇ ਕੰਪਿਊਟਰ ਅਤੇ ਲੈਪਟਾਪ ਦੀ ਵਰਤੋਂ ਕਰ ਰਹੇ ਹੁੰਦੇ ਹੋ ਉਦੋਂ ਤੁਸੀਂ ਥਕਾਵਟ ਮਹਿਸੂਸ ਕਰ ਰਹੇ ਹੁੰਦੇ ਹੋ। ਤੁਹਾਡਾ...

ਨਵੀਂ ਦਿੱਲੀ : (ਭਾਸ਼ਾ) ਕਦੇ ਕਦੇ ਅਜਿਹਾ ਹੁੰਦਾ ਹੈ ਕਿ ਜਦੋਂ ਤੁਸੀਂ ਅਪਣੇ ਕੰਪਿਊਟਰ ਅਤੇ ਲੈਪਟਾਪ ਦੀ ਵਰਤੋਂ ਕਰ ਰਹੇ ਹੁੰਦੇ ਹੋ ਉਦੋਂ ਤੁਸੀਂ ਥਕਾਵਟ ਮਹਿਸੂਸ ਕਰ ਰਹੇ ਹੁੰਦੇ ਹੋ। ਤੁਹਾਡਾ ਕੰਮ ਵੀ ਰੁਕ ਜਾਂਦਾ ਹੈ, ਅਜਿਹੇ ਵਿਚ ਤੁਹਾਨੂੰ ਥੋੜ੍ਹੀ ਮੁਸ਼ਕਿਲ ਹੋ ਸਕਦੀ ਹੈ ਅਤੇ ਸ਼ਾਇਦ ਇਸ ਤੋਂ ਤੁਹਾਡਾ ਕੰਮ ਵੀ ਪ੍ਰਭਾਵਿਤ ਹੋ ਸਕਦਾ ਹੈ। ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਣ ਜਾ ਰਹੇ ਹੋ ਜਿਸ ਨੂੰ ਜਾਣਨ ਤੋਂ ਬਾਅਦ ਜੇਕਰ ਤੁਹਾਡਾ ਕੀਬੋਰਡ ਖ਼ਰਾਬ ਹੋ ਵੀ ਹੋ ਜਾਂਦਾ ਹੈ ਤਾਂ ਤੁਸੀਂ ਬਹੁਤ ਅਸਾਨੀ ਨਾਲ ਬਿਨਾਂ ਕੀਬੋਰਡ ਦੇ ਵੀ ਟਾਈਪਿੰਗ ਕਰ ਸਕਦੇ ਹੋ। 

Virtual KeyboardVirtual Keyboard

ਇਸ ਦੇ ਲਈ ਤੁਹਾਨੂੰ ਆਨਸਕਰੀਨ ਕੀਬੋਰਡ ਲੱਭਣਾ ਪਵੇਗਾ ਜਿਸ ਦੇ ਲਈ ਤੁਹਾਨੂੰ ਕੰਪਿਊਟਰ ਜਾਂ ਲੈਪਟਾਪ ਦੇ ‘ਸਟਾਰਟ ਮੈਨਿਊ’ 'ਤੇ ਕਲਿਕ ਕਰਨਾ ਹੋਵੇਗਾ ਅਤੇ ਉਥੇ ਦਿਤੇ ਗਏ ‘ਪ੍ਰੋਗਰਾਮ’ ਵਿਚ ਜਾਣਾ ਪੈਂਦਾ ਹੈ ਅਤੇ ਇਥੇ ਤੁਹਾਨੂੰ ਵਰਚੁਅਲ ਕੀਬੋਰਡ ਲਿਖਿਆ ਮਿਲੇਗਾ। ਇਸ ਕੀਬੋਰਡ ਨਾਲ ਤੁਸੀਂ ਬਹੁਤ ਅਸਾਨੀ ਨਾਲ ਕੀਬੋਰਡ ਖ਼ਰਾਬ ਹੋਣ ਦੀ ਹਾਲਤ ਵਿਚ ਕੰਮ ਕਰ ਸਕਦੇ ਹੋ। ਅਜਿਹਾ ਵੀ ਹੁੰਦਾ ਹੈ ਕਿ ਜਦੋਂ ਕਦੇ ਕੰਪਿਊਟਰ ਦਾ ਮਾਊਸ ਕਲਿਕ ਕਰਨਾ ਬੰਦ ਕਰ ਦਿੰਦਾ ਹੈ ਅਜਿਹੇ ਵਿਚ ਜੇਕਰ ਤੁਹਾਨੂੰ ਟਾਈਪ ਕਰਨਾ ਹੋਵੇ ਤਾਂ ਕਿਵੇਂ ਟਾਈਪ ਕਰੀਏ।

Virtual KeyboardVirtual Keyboard

ਇਹ ਸਵਾਲ ਤੁਹਾਡੇ ਮਨ ਵਿਚ ਜ਼ਰੂਰ ਆਉਂਦਾ ਹੋਵੇਗਾ। ਇਸ ਦੇ ਲਈ ਆਨ ਸਕ੍ਰੀਨ ਕੀਬੋਰਡ ਵਿਚ ਇਸ ਸਮੱਸਿਆ ਦਾ ਵੀ ਹੱਲ ਦਿਤਾ ਗਿਆ ਹੈ। ਇਸ ਦੇ ਲਈ ਮਾਊਸ ਕਰਸਰ ਨੂੰ ਉਸ ਅੱਖਰ ਦੇ ਉਤੇ ਲਿਜਾਣਾ ਹੋਵੇਗਾ ਜਿਸ ਨੂੰ ਟਾਈਪ ਕਰਨਾ ਚਾਹੁੰਦੇ ਹੋ। ਮਿਸਾਲ ਦੇ ਤੌਰ 'ਤੇ ਜੇਕਰ ਤੁਸੀਂ T ਟਾਈਪ ਕਰਨਾ ਚਾਹੁੰਦੇ ਹੋ ਤਾਂ ਕਰਸਰ ਨੂੰ T 'ਤੇ ਲੈ ਕੇ ਜਾਓ ਅਤੇ ਕੁੱਝ ਸਮੇਂ ਲਈ ਰੱਖੋ। ਇਸ ਤੋਂ ਬਾਅਦ ਬਿਨਾਂ ਕਲਿਕ ਕੀਤੇ ਇਹ ਅੱਖਰ ਖੁਦ ਬ ਅਪਣੇ ਆਪ ਟਾਈਪ ਹੋ ਜਾਵੇਗਾ। ਇਸ ਦੇ ਲਈ ਆਨਸਕ੍ਰੀਨ ਕੀਬੋਰਡ ਦੀ ‘ਸੈਟਿੰਗ’ ਵਿਚ ਬਦਲਾਅ ਕਰਨਾ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement