
ਵਿਗਿਆਨੀਆਂ ਨੇ ਦੁਨੀਆ ਦਾ ਸਭ ਤੋਂ ਛੋਟਾ ਕੰਪਿਊਟਰ ਤਿਆਰ ਕੀਤਾ ਹੈ। ਇਹ ਇਕ ਅਜਿਹਾ ਕੰਪਿਊਟਰ ਹੈ ਜੋ ਸਿਰਫ਼ 0.3 ਮਿਲੀਮੀਟਰ ਦਾ ਹੈ ...
ਵਾਸ਼ਿੰਗਟਨ : ਵਿਗਿਆਨੀਆਂ ਨੇ ਦੁਨੀਆ ਦਾ ਸਭ ਤੋਂ ਛੋਟਾ ਕੰਪਿਊਟਰ ਤਿਆਰ ਕੀਤਾ ਹੈ। ਇਹ ਇਕ ਅਜਿਹਾ ਕੰਪਿਊਟਰ ਹੈ ਜੋ ਸਿਰਫ਼ 0.3 ਮਿਲੀਮੀਟਰ ਦਾ ਹੈ ਅਤੇ ਇਹ ਕੈਂਸਰ ਦਾ ਪਤਾ ਲਗਾਉਣ ਅਤੇ ਉਸ ਦੇ ਇਲਾਜ ਦੇ ਨਵੇਂ ਦਰਵਾਜ਼ੇ ਖੋਲ੍ਹਣ ਵਿਚ ਮਦਦ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵਾਲੀ ਸਿਸਟਮ 2*2*4 ਮਿਲੀਮੀਟਰ ਮਿਸ਼ੀਗਨ ਮਾਈਕ੍ਰੋ ਮੋਟ ਸਮੇਤ ਹੋਰ ਕੰਪਿਊਟਰ ਉਦੋਂ ਵੀ ਅਪਣੀ ਪ੍ਰੋਗਰਾਮਿੰਗ ਅਤੇ ਡੇਟਾ ਨੂੰ ਸੁਰੱਖਿਅਤ ਰਖ ਸਕਦਾ ਹੈ ਅਤੇ ਜਦੋਂ ਉਹ ਅੰਦਰੂਨੀ ਤੌਰ 'ਤੇ ਚਾਰਜ ਨਾ ਹੋਵੇ।
world smallest computerਕਿਸੇ ਇਕ ਡੈਸਕਟਾਪ ਦੇ ਚਾਰ ਦਾ ਪਲੱਗ ਨੂੰ ਕੱਢੋ ਤਾਂ ਉਸ ਦੇ ਡੇਟਾ ਅਤੇ ਪ੍ਰੋਗਰਾਮ ਉਦੋਂ ਵੀ ਉਪਲਬਧ ਰਹਿੰਦੇ ਹਨ ਜਦੋਂ ਬਿਜਲੀ ਆਉਂਦੇ ਹੀ ਉਹ ਖ਼ੁਦ ਨੂੰ ਬੂਟ ਕਰ ਲੈਣ। ਹਾਲਾਂਕਿ ਇਨ੍ਹਾਂ ਨਵੇਂ ਸੂਖ਼ਮ ਡਿਵਾਇਸ ਵਿਚ ਇਹ ਸਹੂਲਤ ਉਪਲਬਧ ਨਹੀਂ ਹੈ। ਇਹ ਛੋਟੇ ਕੰਪਿਊਟਰ ਜਿਵੇਂ ਹੀ ਡਿਸਚਾਰਜ ਹੋਣਗੇ, ਇਨ੍ਹਾਂ ਦੀ ਪ੍ਰੋਗਰਾਮਿੰਗ ਅਤੇ ਡੇਟਾ ਖ਼ਤਮ ਹੋ ਜਾਣਗੇ।
world smallest computerਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਬਲਾਉ ਨੇ ਆਖਿਆ ਕਿ ਅਸੀਂ ਇਸ ਗੱਲ ਨੂੰ ਲੈ ਕੇ ਭਰੋਸੇਮੰਦ ਹਾਂ ਕਿ ਇਨ੍ਹਾਂ ਨੂੰ ਕੰਪਿਊਟਰ ਕਿਹਾ ਜਾਣਾ ਚਾਹੀਦਾ ਹੈ ਜਾਂ ਨਹੀਂ। ਇਹ ਇਕ ਰਾਇ ਵਾਲੀ ਗੱਲ ਹੈ ਕਿ ਇਨ੍ਹਾਂ ਵਿਚ ਕੰਪਿਊਟਰ ਦੀ ਤਰ੍ਹਾਂ ਘੱਟੋ ਘੱਟ ਫੰਕਸ਼ਨ ਵਾਲੀਆਂ ਚੀਜ਼ਾਂ ਹਨ ਜਾਂ ਨਹੀਂ। ਇਸ ਕੰਪਿਊਟਰ ਨਾਲ ਕਈ ਤਰ੍ਹਾਂ ਦੇ ਕੰਮ ਕੀਤੇ ਜਾ ਸਕਦੇ ਹਨ ਅਤੇ ਇਸ ਦੀ ਵਰਤੋਂ ਕਈ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਵਿਗਿਆਨੀਆਂ ਲਈ ਇਹ ਸੂਖ਼ਮ ਕੰਪਿਊਟਰ ਕਾਫ਼ੀ ਕਾਰਗਰ ਸਾਬਤ ਹੋ ਸਕਦਾ ਹੈ।
world smallest computerਇਸ ਨੂੰ ਬਣਾਉਣ ਵਾਲੀ ਟੀਮ ਨੇ ਇਸ ਦੀ ਵਰਤੋਂ ਤਾਪਮਾਨ ਮਾਪਦੰਡ ਦੇ ਸਪੱਸ਼ਟਤਾ ਦੇ ਲਈ ਕਰਨੀ ਤੈਅ ਕੀਤੀ। ਕੁੱਝ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਆਮ ਉਤਕ ਨਾਲੋਂ ਟਿਊਮਰ ਜ਼ਿਆਦਾ ਗਰਮ ਹੁੰਦੇ ਹਨ। ਇਸ ਗੱਲ ਨੂੰ ਸਾਬਤ ਕਰਨ ਲਈ ਲੋਂੜੀਂਦੇ ਅੰਕੜੇ ਉਪਲਬਧ ਨਹੀਂ ਸਨ। ਤਾਪਮਾਨ ਨਾਲ ਕੈਂਸਰ ਦੇ ਇਲਾਜ ਦਾ ਪਤਾ ਲਗਾਉਣ ਵਿਚ ਵੀ ਮਦਦ ਮਿਲ ਸਕਦੀ ਹੈ। ਜੇਕਰ ਇਹ ਸਕੀਮ ਸਫ਼ਲ ਹੋਈ ਤਾਂ ਕੈਂਸਰ ਦਾ ਇਲਾਜ ਵਿਚ ਲੱਗੇ ਵਿਗਿਆਨੀਆਂ ਲਈ ਇਹ ਤਕਨੀਕ ਕਾਫ਼ੀ ਕਾਰਗਰ ਸਾਬਤ ਹੋ ਸਕਦੀ ਹੈ।