
ਇਨ੍ਹਾਂ ਤਸਵੀਰਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਨੀਆਂ ਦੀਆਂ ਮਸ਼ਹੂਰ ਥਾਵਾਂ ਉਤੇ ਦਿਖਾਇਆ ਗਿਆ ਹੈ।
Golden Temple AI Photos: ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਇਨ੍ਹੀਂ ਦਿਨੀਂ ਸਾਡੇ ਜੀਵਨ ਦਾ ਇਕ ਵੱਡਾ ਹਿੱਸਾ ਬਣ ਰਿਹਾ ਹੈ, ਕਿਉਂਕਿ ਇਸ ਦੇ ਪਿਛਲੀ ਤਕਨਾਲੋਜੀ ਵੱਧ ਤੋਂ ਵੱਧ ਉੱਨਤ ਹੁੰਦੀ ਜਾ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਇਕ ਅਜਿਹੀ ਤਕਨੀਕ ਹੈ ਜੋ ਕੰਪਿਊਟਰ ਨੂੰ ਵਧੇਰੇ 'ਮਨੁੱਖੀ' ਤਰੀਕੇ ਨਾਲ ਸੋਚਣ ਜਾਂ ਕੰਮ ਕਰਨ ਦੇ ਯੋਗ ਬਣਾਉਂਦੀ ਹੈ। ਸੋਸ਼ਲ ਮੀਡੀਆ ਉਤੇ ਅਕਸਰ ਏਆਈ ਦੀ ਮਦਦ ਨਾਲ ਤਸਵੀਰਾਂ ਅਤੇ ਵੀਡੀਉਜ਼ ਆਦਿ ਬਣਾ ਕੇ ਸਾਂਝੇ ਕੀਤੇ ਜਾ ਰਹੇ ਹਨ।
ਇਸ ਦੇ ਚਲਦਿਆਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਈਆਂ ਗਈਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਨੀਆਂ ਦੀਆਂ ਮਸ਼ਹੂਰ ਥਾਵਾਂ ਉਤੇ ਦਿਖਾਇਆ ਗਿਆ ਹੈ।
ਦੁਨੀਆਂ ਦੀਆਂ ਮਸ਼ਹੂਰ ਥਾਂਵਾਂ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ