ਹੁਣ ਨਵਾਂ ਫ਼ੋਨ ਨੰਬਰ ਲੈਣ ਵਾਲਿਆਂ ਨੂੰ ਕਰਵਾਉਣਾ ਹੋਵੇਗਾ ਚਿਹਰਾ ਸਕੈਨ
Published : Dec 2, 2019, 9:37 am IST
Updated : Apr 9, 2020, 11:45 pm IST
SHARE ARTICLE
China makes face scanning compulsory for mobile phone owners
China makes face scanning compulsory for mobile phone owners

ਐਤਵਾਰ ਤੋਂ ਨਵਾਂ ਫ਼ੋਨ ਨੰਬਰ ਲੈਣ ਵਾਲਿਆਂ ਲਈ ਫੇਸ ਸਕੈਨ ਲਾਜ਼ਮੀ ਕਰ ਦਿਤਾ ਗਿਆ ਹੈ।

ਬੀਜਿੰਗ : ਚੀਨ 'ਚ ਐਤਵਾਰ ਤੋਂ ਨਵਾਂ ਫ਼ੋਨ ਨੰਬਰ ਲੈਣ ਵਾਲਿਆਂ ਲਈ ਫੇਸ ਸਕੈਨ ਲਾਜ਼ਮੀ ਕਰ ਦਿਤਾ ਗਿਆ ਹੈ। ਸੂਚਨਾ ਤਕਨਾਲੋਜੀ ਅਥਾਰਟੀ ਨੇ ਇਸ ਸਬੰਧ ਵਿਚ ਸਾਰੇ ਟੈਲੀਕਾਮ ਆਪਰੇਟਰਾਂ ਨੂੰ ਹੁਕਮ ਜਾਰੀ ਕਰ ਦਿਤਾ ਹੈ। ਚੀਨ ਦੇ ਉਦਯੋਗ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਬੀਤੀ ਸਤੰਬਰ ਵਿਚ ਨਾਗਰਿਕਾਂ ਦੇ ਆਨਲਾਈਨ ਹਿਤਾਂ ਦੀ ਰਖਿਆ ਲਈ ਇਕ ਨੋਟਿਸ ਜਾਰੀ ਕੀਤਾ ਗਿਆ ਸੀ। ਨਵੇਂ ਹੁਕਮਾਂ ਨੂੰ ਉਸੇ ਸਬੰਧ ਵਿਚ ਦੇਖਿਆ ਜਾ ਰਿਹਾ ਹੈ।

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਨਵਾਂ ਫੋਨ ਨੰਬਰ ਲੈਣ ਆਵੇ ਤਾਂ ਟੈਲੀਕਾਮ ਆਪਰੇਟਰ ਉਸ ਦੀ ਪਛਾਣ ਜਨਤਕ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਹੋਰ ਤਕਨੀਕ ਦੀ ਵਰਤੋਂ ਕਰਨ। ਸਰਕਾਰੀ ਦੂਰਸੰਚਾਰ ਕੰਪਨੀ ਚਾਈਨਾ ਯੂਨੀਕਾਮ ਦੇ ਗ੍ਰਾਹਕ ਸੇਵਾ ਪ੍ਰਤੀਨਿਧੀ ਮੁਤਾਬਕ ਨਵੇਂ ਨਿਯਮਾਂ ਦੇ ਤਹਿਤ ਨਵਾਂ ਫੋਨ ਨੰਬਰ ਲੈਣ ਵਾਲਿਆਂ ਨੂੰ ਵੱਖ-ਵੱਖ ਮੁਦਰਾਵਾਂ ਵਿਚ ਫੋਟੋ ਸਕੈਨ ਕਰਵਾਉਣੀ ਪਵੇਗੀ।

ਸਤੰਬਰ ਵਿਚ ਜਾਰੀ ਨੋਟਿਸ ਵਿਚ ਕਿਹਾ ਗਿਆ ਸੀ ਕਿ ਅਗਲੇ ਪੜਾਅ ਵਿਚ ਮੰਤਰਾਲਾ ਫੋਨ ਨੰਬਰ ਲਈ ਅਸਲ ਨਾਂ ਰਜਿਸਟਰੇਸ਼ਨ ਨੂੰ ਸਖ਼ਤੀ ਨਾਲ ਲਾਗੂ ਕਰੇਗਾ। ਸਰਕਾਰ ਦੇ ਇਸ ਕਦਮ 'ਤੇ ਸੋਸ਼ਲ ਮੀਡੀਆ ਵਿਚ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ ਹਨ। ਕੁਝ ਯੂਜ਼ਰਸ ਨੇ ਅਪਣੇ ਬਾਇਓਮੈਟ੍ਰਿਕ ਡਾਟਾ ਦੇ ਲੀਕ ਹੋਣ ਅਤੇ ਵੇਚੇ ਜਾਣ ਨੂੰ ਲੈ ਕੇ ਚਿੰਤਾ ਜਤਾਈ ਹੈ।

ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ 'ਤੇ ਇਕ ਯੂਜ਼ਰ ਨੇ ਲਿਖਿਆ ਇਹ ਕੰਟਰੋਲ ਦੀ ਹੱਦ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਕੰਟਰੋਲ ਹੁਣ ਹੋਰ ਜ਼ਿਆਦਾ ਕੰਟਰੋਲ। ਖੋਜਕਰਤਾਵਾਂ ਨੇ ਵੀ ਸਰਕਾਰ ਨੂੰ ਫੇਸ ਸਕੈਨ ਦੇ ਅੰਕੜਿਆਂ ਨੂੰ ਇਕੱਠਾ ਕਰਨ ਨਾਲ ਜੁੜੀ ਗੁਪਤ ਜੋਖਮਾਂ ਨੂੰ ਲੈ ਕੇ ਚਿਤਾਵਨੀ ਦਿਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement