ਇਸ ਸਾਲ ਵਹਟਸਐਪ 'ਚ ਜੁੜਨਗੇ ਨਵੇਂ ਫੀਚਰ
Published : Jan 3, 2019, 12:35 pm IST
Updated : Jan 3, 2019, 12:35 pm IST
SHARE ARTICLE
Whastapp
Whastapp

ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਯੂਜ ਕੀਤੇ ਜਾਣ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਵਿਚ ਇਸ ਸਾਲ ਕਈ ਨਵੇਂ ਫੀਚਰ ਆਉਣ ਵਾਲੇ ਹਨ। ਇਨ੍ਹਾਂ ਵਿਚੋਂ ਮੁੱਖ ਰੂਪ ਨਾਲ ...

ਨਵੀਂ ਦਿੱਲੀ : ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਯੂਜ ਕੀਤੇ ਜਾਣ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਵਿਚ ਇਸ ਸਾਲ ਕਈ ਨਵੇਂ ਫੀਚਰ ਆਉਣ ਵਾਲੇ ਹਨ। ਇਨ੍ਹਾਂ ਵਿਚੋਂ ਮੁੱਖ ਰੂਪ ਨਾਲ ਡਿਜ਼ਾਈਨ ਅਤੇ ਚੈਟ ਆਧਾਰਿਤ ਫੀਚਰ ਹਨ ਜਿਨ੍ਹਾਂ ਨਾਲ ਤੁਹਾਡਾ ਯੂਜ਼ਰ ਐਕਸਪੀਰੀਅੰਸ ਬਦਲੇਗਾ। ਪਿਛਲੇ ਸਾਲ ਵੀ ਕੰਪਨੀ ਨੇ ਕਈ ਫੀਚਰ ਲਿਆਂਦੇ ਹਨ ਜਿਸ ਨਾਲ ਵਟਸਐਪ ਕਾਫ਼ੀ ਬਦਲਿਆ ਹੈ। ਵਟਸਐਪ ਮੀਡੀਆ ਪ੍ਰੀਵਿਊ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ।

QR codeQR code

ਇਸ ਦੇ ਤਹਿਤ ਯੂਜ਼ਰ ਨੋਟੀਫਿਕੇਸ਼ਨ ਵਿਚੋਂ ਹੀ ਵੀਡੀਓ, ਆਡੀਓ ਅਤੇ ਇਮੇਜ ਦਾ ਪ੍ਰੀਵਿਊ ਵੇਖ ਸਕਣਗੇ। ਫਾਇਦਾ ਇਹ ਹੋਵੇਗਾ ਕਿ ਹਰ ਵਾਰ ਤੁਹਾਨੂੰ ਮੈਸੇਜ਼ ਦੇ ਕਾਂਟੈਂਟ ਦੇਖਣ ਲਈ ਵਟਸਐਪ ਓਪਨ ਨਹੀਂ ਕਰਨਾ ਹੋਵੇਗਾ ਅਤੇ ਤੁਸੀਂ ਨੋਟੀਫਿਕੇਸ਼ਨ ਤੋਂ ਹੀ ਸਮਝ ਜਾਓਗੇ ਕਾਂਟੈਂਟ ਕੀ ਹੈ। ਇਸ ਫੀਚਰ ਦੀ ਟੈਸਟਿੰਗ ਕੰਪਨੀ ਕਾਫ਼ੀ ਪਹਿਲਾਂ ਤੋਂ ਕਰ ਰਹੀ ਹੈ। ਘੱਟ ਰੌਸ਼ਨੀ ਜਾਂ ਹਨ੍ਹੇਰੇ ਵਿਚ ਵਟਸਐਪ ਯੂਜ ਕਰਨ ਲਈ ਇਹ ਫੀਚਰ ਸ਼ਾਨਦਾਰ ਹੋਵੇਗਾ।

Voice MessageVoice Message

ਪੂਰਾ ਯੂਜ਼ਰ ਇੰਟਰਫੇਸ ਡਾਰਕ ਹੋਵੇਗਾ। ਡਾਰਕ ਮੋਡ ਕਈ ਐਪ ਵਿਚ ਪਹਿਲਾਂ ਤੋਂ ਹੈ। ਇਹਨਾਂ ਵਿਚ ਟਵਿੱਟਰ ਵੀ ਹੈ ਜਿਸ ਨੇ ਡਾਰਕ ਮੋਡ ਦਿਤਾ ਹੈ। ਸਮਾਰਟਫੋਨ ਵਿਚ ਵੀ ਡਾਰਕ ਮੋਡ ਦਾ ਆਪਸ਼ਨ ਹੁੰਦਾ ਹੈ ਜਿਸ ਨੂੰ ਤੁਸੀਂ ਇਨੇਬਲ ਕਰ ਸਕਦੇ ਹੋ। ਕਾਂਟੈਕਟ ਸ਼ੇਅਰ ਕਰਨ ਲਈ ਵਟਸਐਪ QR ਕੋਡ ਦਾ ਆਪਸ਼ਨ ਮਿਲੇਗਾ। ਇਸ ਨਾਲ ਆਸਾਨੀ ਨਾਲ ਕਾਂਟੈਕਟਸ ਐਡ ਕਰ ਸਕਣਗੇ। ਇਸ ਨੂੰ ਵਟਸਐਪ ਕਾਂਟੈਕਟ ਬਿਜਨਸ ਕਾਰਡ 'ਤੇ ਵੀ ਸ਼ੇਅਰ ਕਰਨ ਵਿਚ ਆਸਾਨੀ ਹੋਵੇਗੀ। ਇਸ ਦੀ ਵੀ ਟੈਸਟਿੰਗ ਸ਼ੁਰੂ ਹੈ ਅਤੇ ਛੇਤੀ ਹੀ ਤੁਹਾਡੇ ਵਟਸਐਪ ਵਿਚ ਇਸ ਦਾ ਸਪੋਰਟ ਦਿਤਾ ਜਾਵੇਗਾ।

Dark ModeDark Mode

ਇਸ ਸਾਲ ਵਟਸਐਪ ਵਿਚ ਤੁਹਾਨੂੰ ਕਾਂਟੈਕਟ ਰੈਂਕਿਗ ਫੀਚਰ ਵੀ ਵਿਖੇਗਾ। ਇਸ ਦੇ ਤਹਿਤ ਇਕ ਲਿਸਟ ਤਿਆਰ ਹੋਵੇਗੀ ਜਿਸ ਦੇ ਨਾਲ ਤੁਸੀਂ ਸੱਭ ਤੋਂ ਜ਼ਿਆਦਾ ਇੰਟਰਐਕਟ ਕਰਦੇ ਹੋ। ਹਾਲਾਂਕਿ ਤੁਸੀਂ ਹਲੇ ਵੀ ਸੈਟਿੰਗ ਵਿਚ ਜਾ ਕੇ ਦੇਖ ਸਕਦੇ ਹੋ ਕਿ ਤੁਸੀਂ ਕਿਸ ਨਾਲ ਸੱਭ ਤੋਂ ਜ਼ਿਆਦਾ ਗੱਲ ਕਰਦੇ ਹੋ ਪਰ ਇਸ ਫੀਚਰ ਨਾਲ ਤੁਹਾਡਾ ਕੰਮ ਆਸਾਨ ਹੋ ਜਾਵੇਗਾ। ਇਕ ਤੋਂ ਬਾਅਦ ਇਕ ਵੋਇਸ ਮੈਸਜ਼ ਸੁਣਨ ਲਈ ਇਕ ਨਵਾਂ ਫੀਚਰ ਮਿਲੇਗਾ। ਹੁਣ ਤੱਕ ਇਕ ਵੋਇਸ ਮੈਸਜ਼ ਬਾਅਦ ਤੁਹਾਨੂੰ ਦੂਜਾ ਮੈਨੁਅਲੀ ਪਲੇ ਕਰਨਾ ਹੁੰਦਾ ਹੈ।

Private ReplyPrivate Reply

ਇਹ ਫੀਚਰ ਵੀ ਟੈਸਟਿੰਗ ਵਿਚ ਹੈ ਅਤੇ ਛੇਤੀ ਹੀ ਇਹ ਸਾਰਿਆਂ ਲਈ ਦਿਤਾ ਜਾ ਸਕਦਾ ਹੈ। ਇਹ ਫੀਚਰ ਖਾਸ ਤੌਰ 'ਤੇ ਗਰੁੱਪ ਕੌਨਵਰਸ਼ਨ ਲਈ ਹੋਵੇਗਾ। ਗਰੁੱਪ ਵਿਚ ਤੁਸੀਂ ਕਿਸੇ ਮੈਸੇਜ਼ ਨੂੰ ਪ੍ਰਾਈਵੇਟ ਰਿਪਲਾਈ ਕਰਕੇ ਸਿੱਧੇ ਸੈਂਡਰ ਨੂੰ ਭੇਜ ਸਕਦੇ ਹੋ। ਫਿੰਗਰਪ੍ਰਿੰਟ ਸਕੈਨਰ ਅਤੇ ਫੇਸ ਲਾਕ ਦੇ ਜਰੀਏ ਵਟਸਐਪ ਲਾਕ ਕਰਨ ਦਾ ਫੀਚਰ ਆਈਫੋਨ ਯੂਜਰ ਲਈ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਤੱਕ ਵਟਸਐਪ ਲਾਕ ਕਰਨ ਦਾ ਕੋਈ ਫੀਚਰ ਨਹੀਂ ਸੀ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement