31 ਦਸੰਬਰ ਤੋਂ ਬਾਅਦ ਇਹਨਾਂ ਫ਼ੋਨਾਂ 'ਚ ਬੰਦ ਹੋ ਜਾਵੇਗਾ ਵਟਸਐਪ
Published : Dec 22, 2018, 1:55 pm IST
Updated : Dec 22, 2018, 1:55 pm IST
SHARE ARTICLE
WhatsApp
WhatsApp

WhatsApp ਸੱਭ ਤੋਂ ਜ਼ਿਆਦਾ ਵਰਤੋਂ ਕੀਤੇ ਜਾਣ ਮੇਸੈਜਿੰਗ ਐਪ ਵਿਚੋਂ ਇਕ ਹੈ। ਯੂਜ਼ਰਸ ਦੀ ਅਸਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਵਟਸਐਪ ਨਵੇਂ - ਨਵੇਂ ਫ਼ੀਚਰ ਲਿਆ ਰਿਹਾ...

ਨਵੀਂ ਦਿੱਲੀ : (ਭਾਸ਼ਾ) WhatsApp ਸੱਭ ਤੋਂ ਜ਼ਿਆਦਾ ਵਰਤੋਂ ਕੀਤੇ ਜਾਣ ਮੇਸੈਜਿੰਗ ਐਪ ਵਿਚੋਂ ਇਕ ਹੈ। ਯੂਜ਼ਰਸ ਦੀ ਅਸਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਵਟਸਐਪ ਨਵੇਂ - ਨਵੇਂ ਫ਼ੀਚਰ ਲਿਆ ਰਿਹਾ ਹੈ। ਹਾਲਾਂਕਿ, ਵਟਸਐਪ ਦੇ ਕੁੱਝ ਯੂਦਜ਼ਰਸ ਲਈ ਬੁਰੀ ਖ਼ਬਰ ਹੈ। 31 ਦਸੰਬਰ 2018  ਤੋਂ ਬਾਅਦ ਵਟਸਐਪ ਕੁੱਝ ਪੁਰਾਣੇ ਆਪਰੇਟਿੰਗ ਸਿਸਟਮਸ ਵਿਚ ਅਪਣਾ ਸਪੋਰਟ ਬੰਦ ਕਰ ਦੇਵੇਗਾ।

WhatsappWhatsapp

ਯਾਨੀ, ਇਸ ਆਪਰੇਟਿੰਗ ਸਿਸਟਮ ਉਤੇ ਚਲਣ ਵਾਲੇ ਸਮਾਰਟਫ਼ੋਨ ਵਿਚ ਵਟਸਐਪ ਕੰਮ ਨਹੀਂ ਕਰੇਗਾ। Nokia ਦੇ ਪੁਰਾਣੇ ਆਪਰੇਟਿੰਗ ਸਿਸਟਮ ਦੇ ਯੂਜ਼ਰਸ ਵਟਸਐਪ ਦਾ ਇਸਤੇਮਾਲ ਅਪਣੇ ਫ਼ੋਨ ਵਿਚ ਨਹੀਂ ਕਰ ਪਾਓਗੇ। ਇਹ ਆਪਰੇਟਿੰਗ ਸਿਸਟਮ ਹੈ Nokia S40, ਇਸ ਆਪਰੇਟਿੰਗ ਸਿਸਟਮ ਉਤੇ ਚੱਲਣ ਵਾਲੇ ਫੋਨ ਵਿਚ 31 ਦਸੰਬਰ 2018 ਤੋਂ ਵਟਸਐਪ ਨਹੀਂ ਚੱਲੇਗਾ। ਇਸ ਆਪਰੇਟਿੰਗ ਸਿਸਟਮ ਉਤੇ ਵਟਸਐਪ ਨਾ ਚੱਲਣ ਕਾਰਨ ਇਹ ਹੈ ਕਿ ਮੇਸੈਜਿੰਗ ਐਪ ਹੁਣ ਇਸ ਪਲੈਟਫ਼ਾਰਮ ਲਈ ਫ਼ੀਚਰ ਡਿਵੈਲਪ ਨਹੀਂ ਕਰਦਾ ਹੈ।

WhatsAppNokia S40

Nokia S40 ਆਪਰੇਟਿੰਗ ਸਿਸਟਮ ਉਤੇ ਚੱਲਣ ਵਾਲੇ ਫ਼ੋਨ ਵਿਚ ਵਟਸਐਪ ਦੇ ਕੁੱਝ ਫ਼ੀਚਰਸ ਕਦੇ ਵੀ ਬੰਦ ਹੋ ਸਕਦੇ ਹਨ। ਇਸ ਤੋਂ ਇਲਾਵਾ, Android 2.3.7 ਅਤੇ ਇਸ ਤੋਂ ਪੁਰਾਣੇ ਵਰਜਨ ਦੇ ਨਾਲ - ਨਾਲ iPhone iOS7 ਅਤੇ ਇਸ ਤੋਂ ਪੁਰਾਣੇ ਆਪਰੇਟਿੰਗ ਸਿਸਟਮ ਉਤੇ 1 ਫ਼ਰਵਰੀ 2020 ਤੋਂ ਬਾਅਦ ਵਟਸਐਪ ਕੰਮ ਨਹੀਂ ਕਰੇਗਾ। ਵਟਸਐਪ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਅਸੀਂ ਇਸ ਪਲੈਟਫ਼ਾਰਮ ਲਈ ਸਰਗਰਮੀ ਦੇ ਨਾਲ ਫ਼ੀਚਰਸ ਨਹੀਂ ਡਿਵੈਲਪ ਕਰਣਗੇ।

Windows Phone 8.0Windows Phone 8.0

ਕੁੱਝ ਫ਼ੀਚਰਸ ਕਿਸੇ ਵੀ ਸਮੇਂ ਬੰਦ ਹੋ ਸਕਦੇ ਹਾਂ। ਇਸ ਤੋਂ ਪਹਿਲਾਂ, Windows Phone 8.0, ਬਲੈਕਬੈਰੀ OS ਅਤੇ ਬਲੈਕਬੈਰੀ 10 ਲਈ ਵਟਸਐਪ ਨੇ 31 ਦਸੰਬਰ 2017 ਤੋਂ ਸਪੋਰਟ ਬੰਦ ਕਰ ਦਿਤਾ ਸੀ। ਇਸ ਪਲੈਟਫ਼ਾਰਮ ਉਤੇ ਚੱਲਣ ਵਾਲੇ ਸਮਾਰਟਫ਼ੋਨ ਵਿਚ 31 ਦਸੰਬਰ 2017 ਤੋਂ ਬਾਅਦ ਵਟਸਐਪ ਨੇ ਕੰਮ ਕਰਨਾ ਬੰਦ ਕਰ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement