
ਆਧਾਰ ਜਾਰੀ ਕਰਨ ਵਾਲੀ ਅਥਾਰਿਟੀ (UIDAI) ਨੇ ਆਧਾਰ ਲਈ ਵਰਚੁਅਲ ਆਈਡੀ ਸਹੂਲਤ ਨੂੰ ਲਾਂਚ ਕਰ ਦਿਤਾ ਹੈ। ਸਿਟੀਜ਼ਨ ਸਰਵਿਸ ਪ੍ਰੋਵਾਈਡਰਜ਼ ਨੂੰ ਆਧਾਰ ਨੰਬਰ ਦੀ ਬਜਾਏ ਇਸ..
ਨਵੀਂ ਦਿੱਲੀ: ਆਧਾਰ ਜਾਰੀ ਕਰਨ ਵਾਲੀ ਅਥਾਰਿਟੀ (UIDAI) ਨੇ ਆਧਾਰ ਲਈ ਵਰਚੁਅਲ ਆਈਡੀ ਸਹੂਲਤ ਨੂੰ ਲਾਂਚ ਕਰ ਦਿਤਾ ਹੈ। ਸਿਟੀਜ਼ਨ ਸਰਵਿਸ ਪ੍ਰੋਵਾਈਡਰਜ਼ ਨੂੰ ਆਧਾਰ ਨੰਬਰ ਦੀ ਬਜਾਏ ਇਸ ਵਰਚੁਅਲ ਆਈਡੀ ਨੂੰ ਦੇ ਸਕਣਗੇ। ਇਸ 16 ਡਿਜ਼ਿਟ ਵਾਲੀ ਆਈਡੀ ਤੋਂ ਲੋਕਾਂ ਨੂੰ ਆਧਾਰ ਦੀ ਬਾਔਮੈਟਰਿਕ ਸੂਚਨਾ ਸੁਰੱਖਿਅਕ ਰੱਖਣ 'ਚ ਮਦਦ ਮਿਲੇਗੀ।
UIDAI
ਹੁਣ ਸਰਵਿਸ ਪ੍ਰੋਵਾਈਡਰਜ਼ ਨਹੀਂ ਕਰ ਸਕਣਗੇ ਸਵੀਕਾਰ
UIDAI ਨੇ ਇਕ ਟਵੀਟ ਜ਼ਰੀਏ ਦਸਿਆ ਹੈ ਕਿ ਨਾਗਰਿਕ ਅਪਣੀ ਵਰਚੁਅਲ ਆਈਡੀ ਤੁਰਤ ਜਨਰੇਟ ਕਰ ਸਕਦੇ ਹਨ ਪਰ ਹੁਣ ਸਰਵਿਸ ਪ੍ਰੋਵਾਈਡਰਜ਼ ਉਨਹਾਂ ਨੂੰ ਸਵੀਕਾਰ ਨਹੀਂ ਕਰ ਪਾਉਣਗੇ। ਇਸ 'ਚ ਥੋੜ੍ਹਾ ਸਮਾਂ ਲਗੇਗਾ। ਸਰਵਿਸ ਪ੍ਰੋਵਾਈਡਰਜ਼ ਦੇ ਕੋਲ ਇਸ ਨਵੇਂ ਸਿਸਟਮ ਨੂੰ ਅਪਣਾਉਣ ਲਈ 1 ਜੂਨ ਤਕ ਦਾ ਸਮਾਂ ਹੈ। ਅਥਾਰਿਟੀ ਨੇ ਇਹ ਵੀ ਕਿਹਾ ਹੈ ਕਿ ਹੁਣ ਵਰਚੁਅਲ ਆਈਡੀ ਨੂੰ ਆਧਾਰ ਈ-ਪੋਰਟਲ 'ਤੇ ਪਤਾ ਅਪਡੇਟ ਕਰਨ ਲਈ ਵੀ ਇਸਤੇਮਾਲ ਕੀਤਾ ਜਾ ਸਕੇਗਾ।
UIDAI
ਜਨਵਰੀ 'ਚ ਕੀਤੀ ਗਈ ਸੀ ਘੋਸ਼ਣਾ
ਜਨਵਰੀ 'ਚ ਆਧਾਰ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਣ 'ਤੇ UIDAI ਨੇ ਵਰਚੁਅਲ ਆਈਡੀ ਸਿਸਟਮ ਨੂੰ ਲਿਆਉਣ ਦੀ ਘੋਸ਼ਣਾ ਕੀਤੀ ਸੀ। ਕਿਹਾ ਗਿਆ ਸੀ ਕਿ ਇਸ ਆਈਡੀ ਨੂੰ ਬੈਂਕ, ਬੀਮਾ ਕੰਪਨੀਆਂ ਅਤੇ ਟੈਲੀਕਾਮ ਆਪਰੇਟਰਸ ਆਦਿ ਵਰਗੇ ਸਰਵਿਸ ਪ੍ਰੋਵਾਈਡਰਜ਼ ਦੇ ਨਾਲ ਸ਼ੇਅਰ ਕੀਤਾ ਜਾ ਸਕੇਗਾ ਅਤੇ ਉਹ ਇਸ ਨੂੰ ਸਵੀਕਾਰ ਕਰਣਗੇ। UIDAI ਨੇ ਦਾਅਵਾ ਕੀਤਾ ਸੀ ਕਿ ਇਸ ਨਵੇਂ ਸਿਸਟਮ ਤੋਂ ਜ਼ਰੂਰਤ ਪੈਣ 'ਤੇ ਆਈਡੀ ਨੂੰ ਜਨਰੇਟ ਅਤੇ ਡੀਐਕਟਿਵੇਟ ਕੀਤਾ ਜਾ ਸਕੇਗਾ।