
ਟਾਟਾ ਮੋਟਰਜ਼ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਆਪਣੇ ਇਲੈਕਟ੍ਰਿਕ ਵਾਹਨਾਂ 'ਤੇ ਜੀਐਸਟੀ ਵਿੱਚ ਕੀਤੀ ਗਈ...
ਚੰਡੀਗੜ੍ਹ: ਟਾਟਾ ਮੋਟਰਜ਼ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਆਪਣੇ ਇਲੈਕਟ੍ਰਿਕ ਵਾਹਨਾਂ 'ਤੇ ਜੀਐਸਟੀ ਵਿੱਚ ਕੀਤੀ ਗਈ ਕਟੌਤੀ ਦਾ ਆਪਣੇ ਗਾਹਕਾਂ ਨੂੰ ਲਾਭ ਦੇਣ ਦੇ ਮਕਸਦ ਨਾਲ ਆਪਣੀ ਟਿਗੋਰ ਈਵੀ ਦੀਆਂ ਕੀਮਤਾਂ ਵਿੱਚ ਤਤਕਾਲ ਪ੍ਰਭਾਵ ਨਾਲ 80 ਹਜ਼ਾਰ ਰੁਪਏ ਤਕ ਦੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਇੱਕ ਬਿਆਨ ਵਿੱਚ ਟਾਟਾ ਨੇ ਕਿਹਾ ਹੈ ਕਿ ਸਰਕਾਰ ਨੇ ਹਾਲ ਹੀ ਵਿੱਚ ਸਰਕਾਰ ਦੁਆਰਾ ਇਲੈਕਟ੍ਰਿਕ ਵਾਹਨਾਂ ਉੱਤੇ ਜੀਐਸਟੀ ਦੀਆਂ ਦਰਾਂ ਵਿੱਚ 12 ਫੀਸਦੀ ਤੋਂ 5 ਫੀਸਦੀ ਦੀ ਕਮੀ ਕਰ ਦਿੱਤੀ ਹੈ।
Tata Tigor
ਇਸ ਤੋਂ ਬਾਅਦ ਟਾਟਾ ਟਿਗੋਰ ਦੀ ਕੀਮਤ ਅਗਸਤ 2019 ਵਿੱਚ 80,000 ਰੁਪਏ ਤਕ ਘੱਟ ਜਾਵੇਗੀ। ਟਾਟਾ ਨੇ ਕਿਹਾ ਕਿ ਟਿਗੋਰ ਈਵੀ-ਐਕਸਈ (ਬੇਸ), ਐਕਸਐਮ (ਪ੍ਰੀਮੀਅਮ) ਤੇ ਐਕਸਟੀ (ਹਾਈ) ਦੇ ਸਾਰੇ ਵਰਸ਼ਨਜ਼ ਵਿੱਚ ਕੀਮਤ ਘਟੇਗੀ। ਟਿਗੋਰ ਈਵੀ ਦੀ ਕੀਮਤ ਪਹਿਲਾਂ 12.35-12.71 ਲੱਖ (ਐਕਸ-ਸ਼ੋਅਰੂਮ, ਮੁੰਬਈ) ਦੇ ਵਿਚਕਾਰ ਸੀ, ਜੋ ਹੁਣ 11.58-11.92 ਲੱਖ ਦੀ ਸ਼ੁਰੂਆਤੀ ਕੀਮਤ 'ਤੇ ਉਪਲੱਬਧ ਹੋਵੇਗੀ।
Tata Tigor
ਹਾਲਾਂਕਿ ਇਨ੍ਹਾਂ ਕੀਮਤਾਂ ਵਿੱਚ FAME ਸਬਸਿਡੀ ਤੇ TCS (ਸਰੋਤ 'ਤੇ ਇਕੱਠੀ ਕੀਤਾ ਕਰ) ਸ਼ਾਮਲ ਨਹੀਂ ਹਨ। ਦੱਸ ਦੇਈਏ ਇਸ ਤੋਂ ਪਹਿਲਾਂ ਹੁੰਡਾਈ ਨੇ ਆਪਣੀ ਇਲੈਕਟ੍ਰਿਕ ਕਾਰ ਕੋਨਾ ਦੇ ਭਾਅ ਦੀ ਕੀਮਤ ਵਿੱਚ ਵੱਡੀ ਕਮੀ ਲਿਆਉਣ ਦਾ ਫੈਸਲਾ ਕੀਤਾ ਸੀ। ਕੰਪਨੀ ਨੇ ਕਿਹਾ ਸੀ ਕਿ ਉਹ ਆਪਣੀ ਕਾਰ ਦੀ ਕੀਮਤ 1.5 ਲੱਖ ਰੁਪਏ ਤਕ ਘਟਾਏਗੀ।