
ਸਾਲ 2016 'ਚ Jio ਸਿਮ ਲਾਂਚ ਕਰਨ ਤੋਂ ਬਾਅਦ Reliance Jio ਦੂਰਸੰਚਾਰ ਹੁਣ ਦੁਨੀਆਂ ਵਿਚ ਇਕ ਹੋਰ ਵੱਡਾ ਧਮਾਕਾ ਕਰਨ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ Jio ਛੇਤ..
ਨਵੀਂ ਦਿੱਲੀ : ਸਾਲ 2016 'ਚ Jio ਸਿਮ ਲਾਂਚ ਕਰਨ ਤੋਂ ਬਾਅਦ Reliance Jio ਦੂਰਸੰਚਾਰ ਹੁਣ ਦੁਨੀਆਂ ਵਿਚ ਇਕ ਹੋਰ ਵੱਡਾ ਧਮਾਕਾ ਕਰਨ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ Jio ਛੇਤੀ ਹੀ ਲੈਪਟਾਪ ਲਾਂਚ ਕਰ ਸਕਦਾ ਹੈ। ਜੀਓ ਦੇ ਇਸ ਲੈਪਟਾਪ 'ਚ ਸਿਮ ਲਗਾਇਆ ਜਾ ਸਕੇਗਾ।
Jio laptop
ਜਾਣਕਾਰੀ ਮੁਤਾਬਕ ਮੁਕੇਸ਼ ਅੰਬਾਨੀ ਦੇ Jio ਦੀ ਇਸ ਸਮੇਂ ਕਵਾਲਕੋਮ ਨਾਲ ਗੱਲਬਾਤ ਚਲ ਰਹੀ ਹੈ। ਇਹ ਗੱਲਬਾਤ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਚਲਣ ਵਾਲੇ ਲੈਪਟਾਪ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਨੂੰ ਲੈ ਕੇ ਹੈ। ਪਤਾ ਹੈ ਕਿ ਕਵਾਲਕੋਮ ਪਹਿਲਾਂ ਤੋਂ ਹੀ Reliance Jio ਦੇ ਫ਼ੀਚਰ ਫ਼ੋਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
Jio laptop
ਮੀਡੀਆ ਰਿਪੋਰਟਾਂ ਮੁਤਾਬਕ ਕਵਾਲਕੋਮ ਦੇ ਪ੍ਰੋਡਕਟ ਮੈਨੇਜਰ 'ਚ ਉੱਚ ਨਿਰਦੇਸ਼ਕ ਮਿਗੁਏਲ ਨੂੰਸ ਨੇ ਦੱਸਿਆ ਕਿ ਅਸੀਂ Jio ਦੇ ਨਾਲ ਗੱਲਬਾਤ ਕੀਤੀ ਹੈ। ਉਹ ਡਿਵਾਈਸ ਲਵੇਗੀ ਅਤੇ ਡਾਟਾ ਤੋਂ ਇਲਾਵਾ ਕਨਟੈਂਟ ਨਾਲ ਬੰਡਲਿੰਗ ਕਰੇਗੀ। ਚਿਪਮੇਕਰ ਨੇ ਅੱਗੇ ਦਸਿਆ ਹੈ ਕਿ ਕੰਪਨੀ ਹੋਮ ਬਰੇਡ ਇਨਟਰਨੈਟ ਆਫ਼ ਥਿੰਗਸ (IoT) ਦੇ ਨਾਲ ਵੀ ਗੱਲਬਾਤ ਕਰ ਰਹੀ ਹੈ, ਜਿਸ ਨਾਲ ਸਨੈਪਡਰੈਗਨ 835 ਦਾ ਲੈਪਟਾਪ ਲਿਆ ਸਕੇ।
Jio laptop
ਤੁਹਾਨੂੰ ਦਸ ਦਈਏ ਕਿ ਦੁਨੀਆਂ 'ਚ ਕਵਾਲਕੋਮ ਐਚਪੀ, ਅਸੁਸ, ਲੇਨੋਵੋ ਵਰਗੀ ਕੰਪਨੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਜਦੋਂ ਉਨ੍ਹਾਂ ਨੇ ਜੀਓ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਮਿਲੀ।