
ਲੈ ਸਕਦੇ ਹੋ 2.67 ਲੱਖ ਰੁਪਏ ਤੱਕ ਦੀ ਸਬਸਿਡੀ ਦਾ ਫਾਇਦਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਹੋਮ ਲੋਨ ਦੇ ਵਿਆਜ ‘ਤੇ 2.67 ਲੱਖ ਰੁਪਏ ਤੱਕ ਦੀ ਸਬਸਿਡੀ ਮਹੱਈਆ ਕਰਵਾਉਂਦੀ ਹੈ। ਅਪਣੇ ਘਰ ਦਾ ਸੁਪਨਾ ਦੇਖਣ ਵਾਲੇ ਲੋਕ ਇਸ ਸਕੀਮ ਦੇ ਤਹਿਤ ਸਬਸਿਡੀ ਦਾ ਫਾਇਦਾ ਲੈ ਰਹੇ ਹਨ। ਯੋਜਨਾ ਦਾ ਲਾਭ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਅਤੇ ਲੋੜਵੰਦਾਂ ਨੂੰ ਮਿਲੇ ਇਸ ਦੇ ਲਈ ਸਰਕਾਰ ਨੇ ਕਈ ਸ਼ਰਤਾਂ ਵੀ ਰੱਖੀਆਂ ਹਨ।
Loan
ਇਸ ਯੋਜਨਾ ਦੇ ਤਹਿਤ ਕਰਜ਼ੇ ਲਈ ਤੁਸੀਂ ਪ੍ਰਾਈਵੇਟ ਅਤੇ ਸਰਕਾਰੀ ਦੋਵੇਂ ਹੀ ਬੈਂਕਾਂ ਵਿਚ ਅਪਲਾਈ ਕਰ ਸਕਦੇ ਹੋ। ਯੋਜਨਾ ਲਈ ਸਰਕਾਰ ਨੇ ਕੁਝ ਪ੍ਰਾਈਵੇਟ ਬੈਂਕਾਂ ਨੂੰ ਵੀ ਆਮ ਲੋਕਾਂ ਤੱਕ ਕਰਜ਼ੇ ਦੀ ਸਬਸਿਡੀ ਦੀ ਸਹੂਲਤ ਪਹੁੰਚਾਉਣ ਲਈ ਚੁਣਿਆ ਹੈ। ਤੁਸੀਂ ਐਚਡੀਐਫਸੀ, ਆਈਸੀਆਈਸੀਆਈ, ਐਕਸਿਸ ਬੈਂਕ ਵਿਚ ਅਪਲਾਈ ਕਰ ਸਕਦੇ ਹੋ।
Bank
ਇਹਨਾਂ ਬੈਂਕਾਂ ਵਿਚ ਜਾ ਕੇ ਤੁਸੀਂ ਅਪਲਾਈ ਫਾਰਮ ਜਮ੍ਹਾਂ ਕਰ ਸਕਦੇ ਹੋ। ਅਪਲਾਈ ਕਰਨ ਸਮੇਂ ਤੁਹਾਨੂੰ ਫੀਸ ਵਜੋਂ 25 ਰੁਪਏ ਦੇ ਨਾਲ ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ। ਜੇਕਰ ਤੁਸੀਂ ਬਿਲਕੁਲ ਸਹੀ ਅਪਲਾਈ ਕੀਤਾ ਹੈ ਤਾਂ ਸਰਕਾਰ ਵੱਲੋਂ ਪੁਸ਼ਟੀ ਹੋਣ ਤੋਂ ਬਾਅਦ ਬੈਂਕ ਤੁਹਾਨੂੰ ਕਰਜ਼ਾ ਦੇਵੇਗਾ।