
ਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਅਤੇ ਕਰਮਚਾਰੀਆਂ ਵਿਚਾਲੇ ਕੰਪਨੀ ਦੇ ਭਵਿੱਖ ਬਾਰੇ...
ਨਵੀਂ ਦਿੱਲੀ: ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਅਤੇ ਕਰਮਚਾਰੀਆਂ ਵਿਚਾਲੇ ਕੰਪਨੀ ਦੇ ਭਵਿੱਖ ਬਾਰੇ ਕੁਝ ਤਾਜ਼ਾ ਗੱਲਬਾਤ ਸਾਹਮਣੇ ਆਈ ਹੈ। ਇਸ ਰਿਪੋਰਟ ਵਿਚ ਬਹੁਤ ਸਾਰੀਆਂ ਦਿਲਚਸਪ ਚੀਜ਼ਾਂ ਹਨ, ਪਰ ਗੱਲਬਾਤ ਦਾ ਇਕ ਮੁੱਦਾ ਟਿੱਕਟੋਕ ਬਾਰੇ ਜ਼ੁਕਰਬਰਗ ਦੀ ਚਿੰਤਾ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਇਸ ਵਿਚ ਕਿੰਨੀ ਵੱਡੀ ਭੂਮਿਕਾ ਅਦਾ ਕਰਦਾ ਹੈ। ਇੱਥੇ ਅਸੀਂ ਟਿਕਟਾਕ ਨੂੰ ਲੈ ਕੇ ਫੇਸਬੁੱਕ ਦੇ ਤਣਾਅ ਅਤੇ ਇਸਦਾ ਮੁਕਾਬਲਾ ਕਰਨ ਵਾਲੀ ਕੰਪਨੀ ਦੀ ਯੋਜਨਾ ਬਾਰੇ ਸਭ ਕੁਝ ਦੱਸ ਰਹੇ ਹਾਂ।
Tiktok and Facebook
ਚੀਨ ਦਾ ਪਹਿਲਾ ਚੰਗਾ ਕੰਜ਼ਿਊਮਰ ਇੰਟਰਨੈੱਟ ਪ੍ਰਾਡਕਟ
ਫੇਸਬੁੱਕਦੇ ਸੀਈਓ ਨੇ ਅਪਣੇ ਕਰਮਚਾਰੀਆਂ ਨੂੰ ਕਿਹਾ ਕਿ ਚੀਨ ਦੀ ਟੇਕ ਕੰਪਨੀਆਂ ਵੱਡੀ ਮਿਹਨਤ ਕਰ ਰਹੀਆਂ ਹਨ, ਪਰ ਟਿਕਟਾਕ ਚੀਨ ਦੀ ਇਕ ਦਿੱਗਜ਼ ਟੇਕ ਕੰਪਨੀ ਦਾ ਬਣਾਇਆ ਹੋਇਆ ਪਹਿਲਾ ਅਜਿਹਾ ਕੰਜ਼ਿਊਮਰ ਇੰਟਰਨੈੱਟ ਪ੍ਰਾਡਕਟ ਹੈ, ਜੋ ਦੁਨਾਂ ਭਰ ਵਿਚ ਕਾਫ਼ੀ ਚੰਗਾ ਕੰਮ ਕਰ ਰਿਹਾ ਹੈ।
ਭਾਰਤ ਵਿਚ ਇਸਦੀ ਗ੍ਰੋਥ ਕਾਫ਼ੀ ਦਿਲਚਸਪ
ਰਿਪੋਰਟ ਮੁਤਾਬਿਕ, ਜਕਰਬੁਰਗ ਨੇ ਟਿਕਟਾਕ ਦੇ ਬਾਰੇ ਵਿਚ ਗੱਲ ਕਰਦੇ ਹੋਏ ਭਾਰਤ ਦਾ ਨਾਮ ਲਿਆ ਅਤੇ ਕਿਹਾ ਕਿ ਭਵਿੱਖ ਵਿਚ ਤੇਜ਼ੀ ਨਾਲ ਵਧ ਰਿਹਾ ਹੈ, ਜੋ ਕਾਫ਼ੀ ਦਿਲਚਸਪ ਹੈ।
ਭਾਰਤ ‘ਚ ਟਿਕਟਾਕ ਦੀ ਗ੍ਰੋਥ ਉਤੇ ਜਕਰਬਰਗ ਦੀ ਚਿੰਤਾ
ਫੇਸਬੁੱਕ ਸੀਈਓ ਦੇ ਮੁਤਾਬਿਕ, ਭਾਰਤ ਵਿਚ ਟਿਕਟਾਕ ਲੋਕਾਂ ਤੱਕ ਪਹੁੰਚ ਦੇ ਮਾਮਲੇ ਵਿਚ ਹੁਣ ਇੰਸਟਾਗ੍ਰਾਮ ਤੋਂ ਅੱਗੇ ਹੈ।
ਇੰਸਟਾਗ੍ਰਾਮ ਦੇ ਇਕ ਫੀਚਰ ਦੀ ਤਰ੍ਹਾਂ ਟਿਕਟਾਕ
ਜਕਰਬਰਗ ਨੇ ਕਿਹਾ ਹੈ ਕਿ ਟਿਕਟਾਕ ਕਾਫ਼ੀ ਹੱਤ ਤੱਕ ਇੰਸਟਾਗ੍ਰਾਮ ਦੇ ਇਕ ਫੀਚਰ ਐਕਸਪਲੌਰਟੈਬ ਦੀ ਤਰ੍ਹਾਂ ਹੈ।
ਭਾਰਤ ਵਿਚ ਟਿਕਟਾਕ ਨੂੰ ਟੱਕਰ ਦੇਣਾ ਚਾਹੁੰਦੀ ਹੈ ਫੇਸਬੁੱਕ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫੇਸਬੁੱਖ ਅਤੇ ਜਕਰਬਰਗ ਦੀ ਯੋਜਨਾ ਉਨ੍ਹਾਂ ਦੇਸ਼ਾਂ ਵਿਚ ਟਿਕਟਾਨ ਨੂੰ ਟੱਕਰ ਦੇਣ ਦੀ ਹੈ, ਜਿੱਥੇ ਇਹ ਬਹੁਤ ਜ਼ਿਆਦਾ ਪਾਪੂਲਰ ਹੈ, ਯਾਨੀ ਇੱਥੇ ਜ਼ਿਆਦਾ ਯੂਜ਼ਰਜ਼ ਹੈ। ਇਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ।
ਫੇਸਬੁੱਕ ਕੋਲ ਸਮਾਂ
ਜਕਰਬਰਗ ਨੂੰ ਲਗਦਾ ਹੈ ਕਿ ਫੇਸਬੁੱਕ ਦੇ ਕੋਲ ਹਲੇ ਵੀ ਇਹ ਜਾਨਣ ਦੇ ਲਈ ਸਮਾਂ ਹੈ ਕਿ ਭਾਰਤ ਵਰਗੇ ਦੇਸ਼ਾਂ ਵਿਚ ਟਿਕਟਾਕ ਨੂੰ ਕਿਵੇਂ ਟੱਕਰ ਦਿੱਤੀ ਜਾਵੇ ਕਿਵੇਂ ਪਿੱਛਾ ਛੁਡਾਇਆ ਜਾਵੇ।
ਟਿਕਟਾਕ ਦੇ ਬਾਰੇ ਕੀ ਸੋਚਦੇ ਹਨ, ਜਕਰਬਰਗ
ਰਿਪੋਰਟ ਮੁਤਾਬਿਕ, ਜਕਰਬਰਗ ਨੇ ਅਪਣੇ ਕਰਮਚਾਰੀਆਂ ਨੂੰ ਕਿਹਾ, ਮੈਂ ਟਿਕਟਾਕ ਦੇ ਬਾਰੇ ‘ਚ ਅਜਿਹਾ ਸੋਚਦਾ ਹਾਂ ਜਿਵੇਂ ਕਿ ਇਹ ਸਟੋਰੀਜ਼ ਦੇ ਲਈ ਐਕਸਪਲੋਰ (ਇੰਸਟਗ੍ਰਾਮ ਦਾ ਫੀਚਰ) ਕੀਤਾ ਗਿਆ ਇਕ ਪੂਰਾ ਐਪ ਹੋਵੇ।
ਟਿਕਟਾਕ ‘ਤੇ ਅਟੈਕ ਦੇ ਬਾਰੇ ਪੁਛਿਆ ਗਿਆ
ਗੱਲਬਾਤ ਦੌਰਾਨ ਫੇਸਬੁੱਕ ਦੇ ਸੀਈਓ ਤੋਂ ਟਿਕਟਾਕ ਨੂੰ ਟੱਕਰ ਦੇਣ ਦੇ ਲਈ ਕੰਪਨੀ ਦੇ ਪਲਾਨ ਦੇ ਬਾਰੇ ਵਿਚ ਪੁਛਿਆ ਗਿਆ।
ਟਿਕਟਾਨ ਦੇ ਲਈ ਫੇਸਬੁੱਕ ਦਾ ਜਵਾਬ ‘Lasso’
ਫੇਸਬੁੱਕ ਦੇ ਸੀਈਓ ਨੇ ਕਰਮਚਾਰੀਆਂ ਨੂੰ ਕਿਹਾ ਸਾਡੇ ਕੋਲ Lasso ਨਾਮ ਦਾ ਪ੍ਰਾਡਕਟ ਹੈ। ਇਹ ਇਕ ਸਟੈਂਡਅਲੋਨ ਐਪ ਹੈ, ਜਿਸ ਉਤੇ ਅਸੀਂ ਕੰਮ ਕਰ ਰਹੇ ਹਾਂ। ਇਸਦੀ ਸ਼ੁਰੂਆਤ ਮੈਕਸੀਕੋ ਤੋਂ ਹੋਵੇਗੀ।