
ਤੁਸੀਂ ਆਪਣੇ PAN ਕਾਰਡ 'ਤੇ 10 ਅੰਕਾਂ ਦਾ ਇਕ ਕੋਡ ਜ਼ਰੂਰੀ ਦੇਖਿਆ ਹੋਵੇਗਾ...
ਨਵੀਂ ਦਿੱਲੀ: ਤੁਸੀਂ ਆਪਣੇ PAN ਕਾਰਡ 'ਤੇ 10 ਅੰਕਾਂ ਦਾ ਇਕ ਕੋਡ ਜ਼ਰੂਰੀ ਦੇਖਿਆ ਹੋਵੇਗਾ ਜਿਸ ਨੂੰ ਪੈਨ ਨੰਬਰ ਕਿਹਾ ਜਾਂਦਾ ਹੈ। ਇਹਕੋਈ ਆਮ ਨੰਬਰ ਨਹੀਂ ਹੁੰਦਾ ਬਲਕਿ ਪੈਨ ਕਾਰਡ ਧਾਰਕ ਬਾਰੇ ਕੁਝ ਜਾਣਕਾਰੀਆਂ ਨਾਲ ਲੈਸ ਇਕ ਕੋਡ ਹੁੰਦਾ ਹੈ। ਯੂਟੀਆਈ ਤੇ ਐੱਨਐੱਸਡੀਐੱਲ ਜ਼ਰੀਏ ਪੈਨ ਕਾਰਡ ਜਾਰੀ ਕਰਨ ਵਾਲਾ ਆਮਦਨ ਕਰ ਵਿਭਾਗ ਪੈਨ ਕਾਰਡ ਲਈ ਇਕ ਖ਼ਾਸ ਪ੍ਰਕਿਰਿਆ ਦਾ ਇਸਤੇਮਾਲ ਕਰਦਾ ਹੈ। ਦਸ ਨੰਬਰਾਂ ਵਾਲੇ ਹਰੇਕ ਪੈਨ ਕਾਰਡ 'ਚ ਨੰਬਰ ਤੇ ਅੱਖਰਾਂ ਦਾ ਇਕ ਮਿਸ਼ਰਨ ਹੁੰਦਾ ਹੈ।
Pan Card
ਇਸ ਵਿਚਲੇ ਪਹਿਲੇ ਪੰਜ ਕਰੈਕਟਰ ਹਮੇਸ਼ਾ ਅੱਖਰ ਹੁੰਦੇ ਹਨ, ਫਿਰ ਅਗਲੇ ਚਾਰ ਕਰੈਕਟਰ ਨੰਬਰ ਹੁੰਦੇ ਹਨ ਤੇ ਫਿਰ ਅਖੀਰ 'ਚ ਵਾਪਸ ਇਕ ਅੱਖਰ ਆਉਂਦਾ ਹੈ। ਤੁਹਾਡੇ ਲਈ ਇਹ ਜਾਣਕਾਰੀ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜੇਕਰ ਤੁਹਾਡੇ ਪੈਨ ਕਾਰਡ 'ਓ' ਤੇ 'ਜ਼ੀਰੋ' ਦੋਵੇਂ ਹਨ ਤਾਂ ਤੁਸੀਂ ਇਨ੍ਹਾਂ ਨੂੰ ਪਛਾਣਨ 'ਚ ਕਨਫਿਊਜ਼ ਹੋ ਜਾਓਗੇ ਪਰ ਜੇਕਰ ਤੁਹਾਨੂੰ ਨੰਬਰ ਤੇ ਅੱਖਰਾਂ ਦਾ ਪੈਟਰਨ ਪਤਾ ਹੈ ਤਾਂ ਤੁਸੀਂ ਇਨ੍ਹਾਂ ਨੂੰ ਅਲੱਗ-ਅਲੱਗ ਪਛਾਣ ਸਕੋਗੇ।
Pan Card
ਤੁਹਾਡੇ ਪੈਨ ਕਾਰਡ ਦੇ ਪਹਿਲੇ ਪੰਜ ਕਰੈਕਟਰਸ 'ਚੋਂ ਪਹਿਲੇ ਤਿੰਨ ਕਰੈਕਟਰ ਅਲਫਾਬੈਟਿਕ ਸੀਰੀਜ਼ ਦਰਸਾਉਂਦੇ ਹਨ। ਪੈਨ ਨੰਬਰ ਦਾ ਚੌਥਾ ਕਰੈਕਟਰ ਇਹ ਦਰਸਾਉਂਦਾ ਹੈ ਕਿ ਤੁਸੀਂ ਆਮਦਨ ਕਰ ਵਿਭਾਗ ਦੀ ਨਜ਼ਰ 'ਚ ਕੀ ਹੋ। ਜਿਵੇਂ ਜੇਕਰ ਤੁਸੀਂ ਇੰਡਵਿਜੁਅਲ ਹੋ ਤਾਂ ਤੁਹਾਡੇ ਪੈਨ ਕਾਰਡ ਦਾ ਚੌਥਾ ਕਰੈਕਟਰ P ਹੋਵੇਗਾ। ਆਓ ਜਾਣਦੇ ਹਾਂ ਕਿ ਬਾਕੀ ਦੇ ਅੱਖਰਾਂ ਦਾ ਕੀ ਮਤਲਬ ਹੁੰਦਾ ਹੈ।
Pan Card
C- ਕੰਪਨੀ, H- ਹਿੰਦੂ ਸੰਯੁਕਤ ਪਰਿਵਾਰ, A- ਵਿਅਕਤੀਆਂ ਦਾ ਸੰਘ (AOP), B- ਬਾਡੀ ਆਫ ਇੰਡਵਿਜੁਅਲਸ (BOI), G- ਸਰਕਾਰੀ ਏਜੰਸੀ, J- ਆਰਟੀਫਿਸ਼ੀਅਲ ਜੂਡੀਸ਼ੀਅਲ ਪਰਸਨ, L- ਲੋਕਲ ਅਥਾਰਟੀ, F- ਫਰਮ/ਲਿਮਟਿਡ ਲਾਇਬਿਲਟੀ ਪਾਰਟਨਰਸ਼ਿਪ, T- ਟਰੱਸਟ
ਇਸ ਤੋਂ ਬਾਅਦ ਤੁਹਾਡੇ ਪੈਨ ਨੰਬਰ ਦਾ ਪੰਜਵਾਂ ਕਰੈਕਟਰ ਤੁਹਾਡੇ ਸਰਨੇਮ ਦੇ ਪਹਿਲੇ ਅੱਖਰ ਨੂੰ ਦਰਸਾਉਂਦਾ ਹੈ ਯਾਨੀ ਜੇਕਰ ਤੁਹਾਡਾ ਸਰਨੇਮ ਗੁਪਤਾ ਹੈ ਤਾਂ ਤੁਹਾਡੇ ਪੈਨ ਨੰਬਰ ਦਾ ਪੰਜਵਾਂ ਕਰੈਕਟਰ G ਹੋਵੇਗਾ। ਉੱਥੇ ਹੀ ਨਾਨ ਇੰਡਵਿਜੁਅਲ ਪੈਨ ਕਾਰਡ ਧਾਰਕਾਂ ਲਈ ਪੰਜਵਾਂ ਕਰੈਕਟਰ ਉਨ੍ਹਾਂ ਦੇ ਨਾਂ ਦੇ ਪਹਿਲੇ ਅੱਖਰ ਨੂੰ ਦਰਸਾਉਂਦਾ ਹੈ। ਅਗਲੇ ਚਾਰ ਕਰੈਕਟਰ ਨੰਬਰ ਹੁੰਦੇ ਹਨ, ਜੋ 0001 ਤੋਂ 9990 ਵਿਚਕਾਰ ਹੋ ਸਕਦੇ ਹਨ। ਇਸ ਤੋਂ ਬਾਅਦ ਤੁਹਾਡੇ ਪੈਨ ਨੰਬਰ ਦਾ ਆਖਰੀ ਕਰੈਕਟਰ ਹਮੇਸ਼ਾ ਇਕ ਅੱਖਰ ਹੁੰਦਾ ਹੈ।