
ਭਾਰਤੀ ਸਮੇਂ ਮੁਤਾਬਕ ਅੱਜ ਰਾਤ 9 ਵਜੇ ਤੋਂ ਬਾਅਦ ਦੇਖਣ ਨੂੰ ਮਿਲੀ।
ਨਵੀਂ ਦਿੱਲੀ - ਦੁਨੀਆ ਭਰ ਵਿਚ ਫੇਸਬੁੱਕ, ਵ੍ਹਟਸਐਪ ਅਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ ਹੋ ਗਿਆ ਹੈ। ਇਹ ਸਮੱਸਿਆ ਭਾਰਤੀ ਸਮੇਂ ਮੁਤਾਬਕ ਅੱਜ ਰਾਤ 9 ਵਜੇ ਤੋਂ ਬਾਅਦ ਦੇਖਣ ਨੂੰ ਮਿਲੀ। ਉਪਭੋਗਤਾਵਾਂ ਨੂੰ ਇਨ੍ਹਾਂ ਐਪਸ ਦੁਆਰਾ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਦੇ ਅਨੁਸਾਰ, ਦੁਨੀਆ ਦੇ ਕਈ ਦੇਸ਼ਾਂ ਦੇ ਉਪਭੋਗਤਾਵਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਨਾਲ ਨਜਿੱਠਣਾ ਪੈ ਰਿਹਾ ਹੈ।