
ਭਾਰਤ ਦੇ ਸੱਭ ਤੋਂ ਜ਼ਿਆਦਾ ਵਿਕਰੀ ਵਾਲੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੀ ਨਿਊ ਸਵਿਫ਼ਟ ਨੇ ਸਿਰਫ਼ 45 ਦਿਨ 'ਚ ਹੀ 1 ਲੱਖ ਬੁਕਿੰਗ ਦੀ ਗਿਣਤੀ ਨੂੰ ਪਾਰ ਕਰ ਲਿਆ ਹੈ।
ਭਾਰਤ ਦੇ ਸੱਭ ਤੋਂ ਜ਼ਿਆਦਾ ਵਿਕਰੀ ਵਾਲੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੀ ਨਿਊ ਸਵਿਫ਼ਟ ਨੇ ਸਿਰਫ਼ 45 ਦਿਨ 'ਚ ਹੀ 1 ਲੱਖ ਬੁਕਿੰਗ ਦੀ ਗਿਣਤੀ ਨੂੰ ਪਾਰ ਕਰ ਲਿਆ ਹੈ। ਕੰਪਨੀ ਨੇ ਸਵਿਫ਼ਟ ਦਾ ਨਵਾਂ ਮਾਡਲ 8 ਫ਼ਰਵਰੀ ਨੂੰ ਲਾਂਚ ਕੀਤਾ ਸੀ। ਉਥੇ ਹੀ ਮਾਰਚ ਦੇ ਅੰਤ 'ਚ ਇਸਨੇ 1 ਲੱਖ ਬੁਕਿੰਗ ਦੇ ਅੰਕੜੇ ਨੂੰ ਛੂ੍ਹ ਲਿਆ। ਅਜਿਹੇ 'ਚ ਲੋਕਾਂ ਨੂੰ 3 ਮਹੀਨੇ ਦੀ ਵੇਟਿੰਗ ਵੀ ਦਿਤੀ ਜਾ ਰਹੀ ਸੀ। ਦਸ ਦਈਏ ਕਿ ਨਿਊ ਮਾਰੂਤੀ ਸਵਿਫ਼ਟ ਦੀ ਐਕਸ - ਸ਼ੋਅਰੂਮ ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ ਹੈ।
Maruti Swift
ਬਲੈਨੋ ਦਾ ਉਤਪਾਦਨ ਕੀਤਾ ਸ਼ਿਫ਼ਟ
ਮਾਰੂਤੀ ਸਵਿਫ਼ਟ ਦੀ ਵੱਧਦੀ ਮੰਗ ਨੂੰ ਲੈ ਕੇ ਕੰਪਨੀ ਨੇ ਬਲੈਨੋ ਦੇ ਉਤਪਾਦਨ ਨੂੰ ਗੁਜਰਾਤ ਪਲਾਂਟ ਤੋਂ ਮਾਨੇਸਰ ਪਲਾਂਟ 'ਚ ਸ਼ਿਫ਼ਟ ਕਰ ਦਿਤਾ ਹੈ। ਗੁਜਰਾਤ ਪਲਾਂਟ 'ਚ ਹੁਣ ਨਵੀਂ ਸਵਿਫ਼ਟ ਦਾ ਹੀ ਉਤਪਾਦਨ ਹੋਵੇਗਾ। ਇਸ ਪਲਾਂਟ 'ਚ ਇਕ ਸਾਲ 'ਚ 2.5 ਲੱਖ ਕਾਰ ਤਿਆਰ ਕੀਤੀਆਂ ਜਾ ਸਕਦੀਆਂ ਹਨ। ਸਵਿਫ਼ਟ ਦੀ ਮੰਗ ਦੇ ਚਲਦੇ ਇਸ ਦਾ
ਉਡੀਕ ਸਮਾਂ 4 ਮਹੀਨੇ ਤਕ ਪਹੁੰਚ ਗਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਮਹੀਨੀਆਂ 'ਚ ਇਹ ਵਿਕਰੀ 15 ਤੋਂ 17 ਹਜ਼ਾਰ ਕਾਰ ਹਰ ਮਹੀਨੇ ਦੀ ਬੁਕਿੰਗ 'ਤੇ ਆ ਜਾਵੇਗੀ।
Maruti Swift
ਇਹ ਫ਼ੀਚਰਸ ਬਣਾਉਂਦੇ ਹਨ ਖਾਸ
1 . ਸਪੋਰਟੀ ਅਤੇ ਦਮਦਾਰ ਲੁਕ
2 . ਮਜ਼ਬੂਤ ਬਾਡੀ ਸੈਕਸ਼ਨ ਅਤੇ ਏਇਰੋਡਾਇਨਾਮਿਕ ਕਾਊਂਟਰਜ਼
3 . 5th ਜਨਰੇਸ਼ਨ ਹਾਰਟੇਕਟ ਪਲੇਟਫ਼ਾਰਮ
4 . ਈਜ਼ੀ ਡਰਾਈਵ ਤਕਨੀਕੀ
Maruti Swift
ਅਜਿਹੇ ਹਨ ਹੋਰ ਫ਼ੀਚਰਸ
- ਆਟੋਮੈਟਿਕ LED ਹੈੱਡਲੈਂਪ
- ਹੈਲੋਜ਼ਨ ਫ਼ਾਗ ਲੈਂਪ
- ਫ਼ਲੋਟਿੰਗ ਰੂਫ਼
- ਡਾਇਮੰਡ ਕਟ ਅਲਾਏ
- ਰਿਅਰ ਵਾਈਪਰ ਐਂਡ ਵਾਸ਼ਰ
- ਨਿਊ ਸਟੀਇਰਿੰਗ ਵਹੀਲ
- ਨਿਊ HVAC ਕੰਟਰੋਲ
- ਆਟੋਮੈਟਿਕ ਕਲਾਇਮੇਟ ਕੰਟਰੋਲ
- ਟਚਸਕਰੀਨ ਸਮਾਰਟਪਲੇ ਸਿਸਟਮ
- ਨੈਵਿਗੇਸ਼ਨ ਸਿਸਟਮ
Maruti Swift
12 ਵੇਰੀਐਂਟ 'ਚ ਹੋਵੇਗੀ ਲਾਂਚ
ਨਵੀਂ ਮਾਰੂਤੀ ਸਵਿਫ਼ਟ ਦੇ ਕੁੱਲ 12 ਵੇਰੀਐਂਟ ਹਨ। ਇਸ 'ਚ ਆਟੋਮੈਟਿਕ ਟਰਾਂਸਮਿਸ਼ਨ ਵਾਲਾ ਮਾਡਲ ਵੀ ਸ਼ਾਮਲ ਹੋਵੇਗਾ। ਇਸ ਦੇ ਪਟਰੋਲ ਅਤੇ ਡੀਜ਼ਲ ਦੋਹਾਂ ਵੇਰੀਐਂਟ 'ਚ ਲਾਂਚ ਕੀਤਾ ਜਾਵੇਗਾ। ਸਵਿਫ਼ਟ 'ਚ 1.2 ਲਿਟਰ ਪਟਰੋਲ ਇੰਜਨ ਦਿਤਾ ਗਿਆ ਹੈ। ਇਹ ਇੰਜਨ 6,000 Rpm 'ਤੇ 83 ਪੀਐਸ ਦਾ ਪਾਵਰ ਅਤੇ 4,200 Rpm 'ਤੇ 113 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਨਵੀਂ ਸਵਿਫ਼ਟ ਡੀਜ਼ਲ ਮਾਡਲ 'ਚ 1.3 ਲਿਟਰ ਦਾ ਮਲਟੀਜੈੱਟ ਇੰਜਨ ਲਗਾਇਆ ਗਿਆ ਹੈ। ਇਹ ਇੰਜਨ 2,000 Rpm 'ਤੇ 190 Nm ਟਾਰਕ ਜਨਰੇਟ ਕਰਨ ਦੇ ਨਾਲ ਹੀ 4,000 Rpm 'ਤੇ 75 ਪੀਐਸ ਪਾਵਰ ਦਿੰਦਾ ਹੈ। ਦੋਹਾਂ ਵੇਰੀਐਂਟ 5 ਸਪੀਡ ਗਿਅਰਬਾਕਸ ਤੋਂ ਲੈਸ ਕੀਤਾ ਗਿਆ ਹੈ।
Maruti Swift
ਦਮਦਾਰ ਹੈ ਮਾਇਲੇਜ
ਨਵੀਂ ਸਵਿਫ਼ਟ ਦਾ ਵਹੀਲਬੇਸ 20 ਐਮਐਮ ਦਾ ਹੈ। ਪੁਰਾਣੇ ਮਾਡਲ ਮੁਕਾਬਲੇ ਇਸ ਦਾ ਭਾਰ 85 ਕਿੱਲੋਗ੍ਰਾਮ ਤਕ ਘੱਟ ਹੋ ਗਿਆ ਹੈ। ਇਸ ਕਾਰਨ ਤੋਂ ਇਸ ਦਾ ਮਾਈਲੇਜ ਬਿਹਤਰ ਹੋ ਗਿਆ ਹੈ। ਇਹ 28 ਕਿਲੋਮੀਟਰ ਪ੍ਰਤੀ ਲਿਟਰ ਦਾ ਦਮਦਾਰ ਮਾਈਲੇਜ ਦਿੰਦੀ ਹੈ। ਇਸ ਦੇ ਸ਼ੁਰੂਆਤੀ ਮਾਡਲ LXi/LDi ਉਥੇ ਹੀ ਟਾਪ ਮਾਡਲ ZXi/ZDi ਹੋਣਗੇ।