4G VoLTE ਨਾਲ Samsung ਪੇਸ਼ ਕਰੇਗੀ ਨਵਾਂ ਸਮਾਰਟਫ਼ੋਨ
Published : Apr 5, 2018, 4:28 pm IST
Updated : Apr 5, 2018, 4:28 pm IST
SHARE ARTICLE
Samsung
Samsung

ਹਾਲ ਹੀ ਦਖਣੀ ਕੋਰਿਆਈ ਕੰਪਨੀ ਸੈਮਸੰਗ ਦੇ ਨਵੇਂ ਫ਼ੋਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।

ਹਾਲ ਹੀ ਦਖਣੀ ਕੋਰਿਆਈ ਕੰਪਨੀ ਸੈਮਸੰਗ ਦੇ ਨਵੇਂ ਫ਼ੋਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਕੰਪਨੀ ਬਜਟ ਸੈਗਮੈਂਟ 'ਚ ਗਲੈਕਸੀ J3 2018 ਨੂੰ ਲਾਂਚ ਕਰਨ ਵਾਲੀ ਹੈ। ਕੁੱਝ ਦਿਨ ਪਹਿਲਾਂ ਹੀ ਇਸ ਫ਼ੋਨ ਨੂੰ ਗੀਕਬੇਂਚ 'ਤੇ ਦੇਖਿਆ ਗਿਆ ਸੀ। ਹੁਣ ਇਹ ਸਮਾਰਟਫ਼ੋਨ ਹਾਲ ਹੀ 'ਚ ਅਮਰੀਕਨ ਸਰਟੀਫਿਕੇਸ਼ਨ ਸਾਈਟ FCC 'ਤੇ ਦੇਖਿਆ ਗਿਆ ਹੈ। ਇਥੇ ਇਸ ਫ਼ੋਨ ਦੇ ਬਲੂਟੁੱਥ ਅਤੇ ਵਾਈ-ਫਾਈ ਦੇ ਬਾਰੇ 'ਚ ਜਾਣਕਾਰੀ ਮਿਲੀ ਹੈ। SamsungSamsungਇਸ ਦੇ ਨਾਲ ਹੀ ਸਮਾਰਟਫ਼ੋਨ 4G LTE ਬੈਂਡ ਅਤੇ ਕੁੱਝ ਐਪ ਦੀ ਵੀ ਜਾਣਕਾਰੀ ਦਿਤੀ ਗਈ ਹੈ। ਰਿਪੋਰਟ ਅਨੁਸਾਰ ਇਸ ਸਮਾਰਟਫ਼ੋਨ 'ਚ ਗੂਗਲ ਡਿਓ ਐਪ ਦਾ ਜ਼ਿਕਰ ਕੀਤਾ ਗਿਆ ਹੈ। ਕੰਪਨੀ ਨੇ ਇਸ ਨੂੰ ਮਾਡਲ ਨੰਬਰ SM-J337A, SM-J337AZ ਅਤੇ SM-J336AZ ਨਾਂ ਨਾਲ ਲਿਸਟ ਕੀਤਾ ਗਿਆ ਹੈ ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਸੈਮਸੰਗ ਗਲੈਕਸੀ J3 2018 ਸਮਾਰਟਫ਼ੋਨ ਵੱਖ-ਵੱਖ ਵੇਰੀਐਂਟਸ 'ਚ ਪੇਸ਼ ਹੋ ਸਕਦਾ ਹੈ।

FCC 'ਤੇ ਲਿਸਟ ਕੀਤੇ ਗਏ ਵੈੱਬਸਾਈਟ 'ਚ ਬੈਟਰੀ ਦੀ ਜਾਣਕਾਰੀ ਦਿਤੀ ਗਈ ਹੈ। ਇਸ ਫ਼ੋਨ ਨੂੰ 1500mAh ਬੈਟਰੀ ਨਾਲ ਲਿਸਟ ਕੀਤਾ ਗਿਆ ਹੈ। ਇਸ ਦੇ ਨਾਲ ਹੋ ਸਕਦਾ ਹੈ ਕਿ ਲਾਂਚ ਦੇ ਦੌਰਾਨ ਬੈਟਰੀ ਕੈਪੇਸਿਟੀ ਜਿਆਦਾ ਹੋਵੇਗੀ।SamsungSamsungਸੈਮਸੰਗ ਗਲੈਕਸੀ J3 (2018) ਸਮਾਰਟਫ਼ੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਹ ਸਮਾਰਟਫ਼ੋਨ 'ਚ 720 ਪਿਕਸਲ ਨਾਲ 5 ਇੰਚ ਦੀ HD ਡਿਸਪਲੇਅ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਹ ਫ਼ੋਨ ਐਂਡਰਾਇਡ 8.0 Oreo ਆਧਾਰਿਤ ਹੋਵੇਗਾ ਮਤਲਬ 1.5 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਨਾਲ ਐਕਸੀਨੋਸ ਚਿਪਸੈੱਟ 'ਤੇ ਚੱਲੇਗਾ। ਗ੍ਰਾਫਿਕਸ ਦੇ ਲਈ ਇਸ ਸਮਾਰਟਫ਼ੋਨ 'ਚ Mali-G71 GPU ਦਿਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਮਾਰਟਫ਼ੋਨ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿਤੀ ਜਾ ਸਕਦੀ ਹੈ। ਫੋਟੋਗ੍ਰਾਫੀ ਦੇ ਲਈ ਸਮਾਰਟਫ਼ੋਨ 'ਚ ਬੈਕ ਪੈਨਲ 'ਤੇ LED ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਫ੍ਰੰਟ 'ਤੇ ਸੈਲਫੀ ਲਈ ਕੈਮਰਾ 5 ਮੈਗਾਪਿਕਸਲ ਦਾ ਹੋਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement