Amazon ਨਾਲ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਕੰਪਨੀ ਨੇ ਸ਼ੁਰੂ ਕੀਤੀ ਨਵੀਂ Service
Published : Jun 5, 2020, 12:28 pm IST
Updated : Jun 5, 2020, 12:28 pm IST
SHARE ARTICLE
Amazon
Amazon

ਐਮਾਜ਼ੋਨ ਨੇ ਕਿਹਾ ਹੈ ਕਿ ਉਸ ਦੇ ਪਲੇਟਫਾਰਮ 'ਤੇ ਹੁਣ ਸੈਲਰਜ਼ ਨੂੰ ਹਿੰਦੀ ਵਿਚ ਰਜਿਸਟਰ ਕਰਨ ਅਤੇ ਅਪਣੇ ਆਨਲਾਈਨ ਕਾਰੋਬਾਰ ਨੂੰ ਹਿੰਦੀ ਵਿਚ ਮੈਨੇਜ ਕਰਨ ਦੀ ਸਹੂਲਤ ਹੋਵੇਗੀ।

ਨਵੀਂ ਦਿੱਲੀ: ਐਮਾਜ਼ੋਨ ਇੰਡੀਆ ਨੇ ਕਿਹਾ ਹੈ ਕਿ ਉਸ ਦੇ ਪਲੇਟਫਾਰਮ 'ਤੇ ਹੁਣ ਸੈਲਰਜ਼ ਨੂੰ ਹਿੰਦੀ ਵਿਚ ਰਜਿਸਟਰ ਕਰਨ ਅਤੇ ਅਪਣੇ ਆਨਲਾਈਨ ਕਾਰੋਬਾਰ ਨੂੰ ਹਿੰਦੀ ਵਿਚ ਮੈਨੇਜ ਕਰਨ ਦੀ ਸਹੂਲਤ ਹੋਵੇਗੀ।

AmazonAmazon

ਐਮਾਜ਼ੋਨ ਨੇ ਅਪਣੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਵੱਲੋਂ ਅਜਿਹਾ ਕਰਨ ਦਾ ਕਾਰਨ ਭਾਰਤ ਦੇ ਲੱਖਾਂ ਛੋਟੇ, ਲਘੁ ਅਤੇ ਮੱਧ ਵਰਗ ਦੇ ਕਾਰੋਬਾਰੀਆਂ, ਛੋਟੇ ਦੁਕਾਨਦਾਰਾਂ ਅਤੇ ਖੁਦਰਾ ਕਾਰੋਬਾਰੀਆਂ ਨੂੰ ਭਾਸ਼ਾ ਦੇ ਬੰਧਨ ਤੋਂ ਮੁਕਤੀ ਦੇ ਕੇ ਈ-ਕਾਮਰਸ ਪਲੇਟਫਾਰਮ ਦਾ ਲਾਭ ਪਹੁੰਚਾਉਣਾ ਹੈ।

Amazon Amazon

ਕੰਪਨੀ ਨੇ ਕਿਹਾ ਕਿ ਸੈਲਰਜ਼ ਨੂੰ ਪਹਿਲੀ ਵਾਰ ਅਪਣੇ ਆਡਰ, ਇਨਵੈਂਟਰੀ ਮੈਨੇਜਮੈਂਟ ਅਤੇ ਪ੍ਰਫਾਰਮੈਂਸ ਮੈਟ੍ਰਿਕਸ ਨੂੰ ਦਰਜ ਕਰਨ, ਜਾਣਨ ਅਤੇ ਸਮਝਣ ਲਈ ਹਿੰਦੀ ਦੀ ਵਰਤੋਂ ਦਾ ਮੌਕਾ ਮਿਲੇਗਾ ਅਤੇ ਇਸ ਨਾਲ ਜੁੜੇ ਤਜ਼ੁਰਬੇ ਨੂੰ ਸੈਲਰਜ਼ ਦੀ ਵੈੱਬਸਾਈਟ ਅਤੇ ਮੋਬਾਈਲ ਐਪ 'ਤੇ ਦੇਖਿਆ ਜਾ ਸਕੇਗਾ।

Amazon india will hire 2000 employees in these citiesAmazon

ਇਸ ਤੋਂ ਇਲਾਵਾ ਐਮਾਜ਼ੋਨ ਹਿੰਦੀ ਵਿਚ ਸੈਲਰ ਸਪੋਰਟ ਸਰਵਿਸ, ਸੈਲਰ ਯੂਨੀਵਰਸਿਟੀ ਵੀਡੀਓਜ਼ ਅਤੇ ਟਿਊਟੋਰੀਅਲ ਵੀ ਉਪਲਬਧ ਕਰਵਾ ਰਹੀ ਹੈ। ਗੋਪਾਲ ਪਿਲਾਈ, ਜੋ ਕਿ ਐਮਾਜ਼ਾਨ ਇੰਡੀਆ ਵਿਚ ਉਪ-ਰਾਸ਼ਟਰਪਤੀ ਦੇ ਤੌਰ 'ਤੇ ਕੰਮ ਕਰ ਰਹੇ ਹਨ, ਨੇ ਕਿਹਾ ਹੈ ਕਿ ਕੰਪਨੀ ਹਮੇਸ਼ਾਂ ਇਸ ਸਿਧਾਂਤ ਨਾਲ ਕੰਮ ਕਰਦੀ ਹੈ ਕਿ ਦੇਸ਼ ਅਤੇ ਦੁਨੀਆ ਦੇ ਹਰ ਸੈਲਰ ਦੀ ਵੱਧ ਤੋਂ ਵੱਧ ਗਾਹਕਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ।

Amazon will soon entering food delivery market like swiggy zomato Amazon

ਹਿੰਦੀ ਵਿਚ ਰਜਿਸਟਰੇਸ਼ਨ ਅਤੇ ਬੁਕਕੀਪਿੰਗ ਸਹੂਲਤਾਂ ਪ੍ਰਦਾਨ ਕਰਨਾ ਇਸ ਦਿਸ਼ਾ ਵਿਚ ਲਿਆ ਗਿਆ ਇਕ ਕਦਮ ਹੈ। ਕੰਪਨੀ ਕਾਰੋਬਾਰ ਦੇ ਵਿਸਥਾਰ ਵਿਚ ਸਥਾਨਕ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ 'ਤੇ ਕੰਮ ਕਰ ਰਹੀ ਹੈ।

AmazonAmazon

ਕੰਪਨੀ ਅਨੁਸਾਰ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਰਾਜਸਥਾਨ, ਪੰਜਾਬ, ਛੱਤੀਸਗੜ੍ਹ, ਝਾਰਖੰਡ, ਤੇਲੰਗਾਨਾ, ਹਿਮਾਚਲ ਪ੍ਰਦੇਸ਼ ਦੇ ਟੀਅਰ 1, 2 ਅਤੇ 3 ਸ਼ਹਿਰਾਂ ਤੋਂ 100 ਐਮਾਜ਼ਾਨ ਵਿਕਰੇਤਾਵਾਂ ਨੇ ਛੇ ਮਹੀਨਿਆਂ ਦੇ ਅਜ਼ਮਾਇਸ਼ ਪੜਾਅ ਦੌਰਾਨ ਆਪਣੇ ਖਾਤਿਆਂ ਦਾ ਪ੍ਰਬੰਧਨ ਕਰਨ ਲਈ ਹਿੰਦੀ ਨੂੰ ਅਪਣਾਇਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement