
ਜੇਕਰ ਲੌਕਡਾਊਨ ਕਾਰਨ ਤੁਹਾਨੂੰ ਪੈਸੇ ਦੀ ਸਮੱਸਿਆ ਆ ਰਹੀ ਹੈ ਅਤੇ ਤੁਸੀਂ ਜ਼ਰੂਰੀ ਸਮਾਨ ਨਹੀਂ ਖਰੀਦ ਪਾ ਰਹੇ ਤਾਂ ਇਸ ਦਾ ਹੱਲ ਮਿਲ ਗਿਆ ਹੈ।
ਨਵੀਂ ਦਿੱਲੀ: ਜੇਕਰ ਲੌਕਡਾਊਨ ਕਾਰਨ ਤੁਹਾਨੂੰ ਪੈਸੇ ਦੀ ਸਮੱਸਿਆ ਆ ਰਹੀ ਹੈ ਅਤੇ ਤੁਸੀਂ ਜ਼ਰੂਰੀ ਸਮਾਨ ਨਹੀਂ ਖਰੀਦ ਪਾ ਰਹੇ ਤਾਂ ਇਸ ਦਾ ਹੱਲ ਮਿਲ ਗਿਆ ਹੈ। ਹੁਣ ਤੁਸੀਂ ਘਰ ਬੈਠੇ ਬਿਨਾਂ ਚਿੰਤਾ ਕੀਤੇ ਜ਼ਰੂਰੀ ਸਮਾਨ ਖਰੀਦ ਸਕਦੇ ਹੋ। Amazon ਅਪਣੇ ਗ੍ਰਾਹਕਾਂ ਲਈ ਇਕ ਸ਼ਾਨਦਾਰ ਫੀਚਰ ਲੈ ਕੇ ਆਇਆ ਹੈ।
Photo
Amazon Pay Later ਸਹੂਲਤ
ਐਮਾਜ਼ੋਨ ਲੌਕਡਾਊਨ ਵਿਚ ਨਵਾਂ Amazon Pay Later ਫੀਚਰ ਲੈ ਕੇ ਆ ਰਿਹਾ ਹੈ। ਇਸ ਦੇ ਤਹਿਤ ਕੋਈ ਵੀ ਗ੍ਰਾਹਕ ਐਮਾਜ਼ੋਨ ਤੋਂ ਸਮਾਨ ਖਰੀਦ ਸਕਦਾ ਹੈ ਅਤੇ ਬਾਅਵ ਵਿਚ ਭੁਗਤਾਨ ਦੀ ਸਹੂਲਤ ਲੈ ਸਕਦੇ ਹਨ।
Photo
ਇਹੀ ਨਹੀਂ ਕੰਪਨੀ ਤੁਹਾਨੂੰ ਟੈਲੀਫੋਨ, ਬਿਜਲੀ ਅਤੇ ਪਾਣੀ ਆਦਿ ਦੇ ਬਿਲ ਦੇ ਭੁਗਤਾਨ ਦੀ ਵੀ ਸਹੂਲਤ ਦੇ ਰਹੀ ਹੈ। ਐਮਾਜ਼ੋਨ ਇਸ ਸਹੂਲਤ ਲਈ 1.5 ਤੋਂ 2 ਫੀਸਦੀ ਤੱਕ ਦਾ ਵਿਆਜ ਵਸੂਲੇਗਾ।
Photo
ਮਾਮਲੇ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਤੁਸੀਂ ਐਮਾਜ਼ੋਨ ਪੇ ਆਪਸ਼ਨ 'ਤੇ ਜਾਓਗੇ ਤਾਂ ਤੁਹਾਨੂੰ ਪੇ ਲੇਟਰ ਦਾ ਆਪਸ਼ਨ ਨਜ਼ਰ ਆਉਣ ਲੱਗੇਗਾ। ਇਸ ਦੇ ਤਹਿਤ ਕੋਈ ਵੀ ਗ੍ਰਾਹਕ 1 ਰੁਪਏ ਤੋਂ 60 ਹਜ਼ਾਰ ਰੁਪਏ ਤੱਕ ਦਾ ਸਮਾਨ ਇੱਥੋਂ ਖਰੀਦ ਸਕਦਾ ਹੈ।
Photo
ਕੰਪਨੀ ਤੁਹਾਨੂੰ ਇਸ ਦਾ ਭੁਗਤਾਨ ਅਗਲੇ ਮਹੀਨੇ ਜਾ ਫਿਰ 12 ਕਿਸ਼ਤਾਂ ਵਿਚ ਭਰਨ ਦੀ ਸਹੂਲਤ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਲੌਕਡਾਊਨ ਦੇ ਚਲਦਿਆਂ ਜ਼ਿਆਦਾਤਾਰ ਈ-ਕਾਮਰਸ ਕੰਪਨੀਆਂ 'ਤੇ ਬੁਰਾ ਪ੍ਰਭਾਵ ਪਿਆ ਹੈ। ਹਾਲ ਹੀ ਵਿਚ ਗ੍ਰਹਿ ਮੰਤਰਾਲੇ ਨੇ ਈ-ਕਾਮਰਸ ਕੰਪਨੀਆਂ ਨੂੰ ਸਮਾਨ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ।