ਟਵਿਟਰ ਨੇ ਸਸਪੈਂਡ ਕੀਤੇ ਅਤਿਵਾਦ ਨੂੰ ਬੜ੍ਹਾਵਾ ਦੇਣ ਵਾਲੇ 10 ਲੱਖ ਖ਼ਾਤੇ
Published : Apr 6, 2018, 11:55 am IST
Updated : Apr 6, 2018, 11:55 am IST
SHARE ARTICLE
Twitter and Jack Dorsey
Twitter and Jack Dorsey

ਮਾਈਕਰੋ ਬਲਾਗਿੰਗ ਸਾਈਟ ਟਵਿਟਰ ਨੇ ਅਤਿਵਾਦ ਨੂੰ ਬੜ੍ਹਾਵਾ ਦੇਣ ਵਾਲੇ ਇਕ ਮਿਲੀਅਨ ਖ਼ਾਤਿਆਂ (10 ਲੱਖ) ਨੂੰ ਸਸਪੈਂਡ ਕਰ ਦਿਤਾ ਹੈ। ਵੀਰਵਾਰ ਨੂੰ ਇਸ ਦੀ ਜਾਣਕਾਰੀ...

ਵਾਸ਼ੀਂਗਟਨ: ਮਾਈਕਰੋ ਬਲਾਗਿੰਗ ਸਾਈਟ ਟਵਿਟਰ ਨੇ ਅਤਿਵਾਦ ਨੂੰ ਬੜ੍ਹਾਵਾ ਦੇਣ ਵਾਲੇ ਇਕ ਮਿਲੀਅਨ ਖ਼ਾਤਿਆਂ (10 ਲੱਖ) ਨੂੰ ਸਸਪੈਂਡ ਕਰ ਦਿਤਾ ਹੈ। ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਟਵਿਟਰ ਨੇ ਕਿਹਾ ਕਿ 2015 ਤੋਂ ਲੈ ਕੇ ਹੁਣ ਤਕ ਉਸ ਨੇ 10 ਲੱਖ ਖ਼ਾਤੇ ਸਸਪੈਂਡ ਕੀਤੇ ਹਨ। ਨਾਲ ਹੀ ਉਸ ਨੇ ਕਿਹਾ ਕਿ ਉਸ ਦੇ ਪਲੇਟਫ਼ਾਰਮ 'ਤੇ ਹਿੰਸਾ ਵਰਗੀਆਂ ਗਤੀਵਿਧੀਆਂ ਲਈ ਕੋਈ ਥਾਂ ਨਹੀਂ ਹੈ।

Twitter Twitter

ਅਪਣੀ ਹਾਲਿਆ ਰਿਪੋਰਟ 'ਚ ਟਵਿਟਰ ਨੇ ਕਿਹਾ ਕਿ ਉਸ ਨੇ 2017 'ਚ ਜੁਲਾਈ ਤੋਂ ਲੈ ਕੇ ਦਸੰਬਰ 'ਚ ਅਤਿਵਾਦ ਨੂੰ ਬੜ੍ਹਾਵਾ ਦੇਣ ਵਾਲੇ 274,460 ਖ਼ਾਤਿਆਂ ਨੂੰ ਸਸਪੈਂਡ ਕੀਤਾ। ਹਾਲਾਂਕਿ ਪਿਛਲੀ ਰਿਪੋਰਟ ਦੇ ਮੁਕਾਬਲੇ ਇਹ ਗਿਣਤੀ 8.4 ਫ਼ੀ ਸਦੀ ਘੱਟ ਹੈ। 

Twitter and Jack DorseyTwitter and Jack Dorsey

ਜਾਰੀ ਕੀਤੇ ਗਏ ਇਕ ਸਟੇਟਮੈਂਟ 'ਚ ਟਵਿਟਰ ਨੇ ਅੱਗੇ ਕਿਹਾ ਕਿ ਸਾਲਾਂ ਦੀ ਕੜੀ ਮਿਹਨਤ ਤੋਂ ਬਾਅਦ ਅਸੀਂ ਅਪਣੇ ਪਲੈਟਫ਼ਾਰਮ ਨੂੰ ਇਕ ਅਜਿਹੀ ਥਾਂ ਬਣਾਉਣ 'ਚ ਕਾਮਯਾਬ ਹੋਏ ਹਾਂ, ਜਿੱਥੇ ਹਿੰਸਾ ਅਤੇ ਅਤਿਵਾਦ ਵਰਗੀ ਚੀਜ਼ਾਂ ਲਈ ਕੋਈ ਥਾਂ ਨਹੀਂ ਹੈ। ਸਾਨੂੰ ਇਹ ਬਦਲਾਅ ਨਜ਼ਰ ਵੀ ਆ ਰਿਹਾ ਹੈ। ਟਵਿਟਰ 'ਤੇ ਹੋਣ ਵਾਲੀ ਅਜਿਹੀ ਗਤੀਵਿਧੀਆਂ 'ਚ ਹੁਣ ਕਮੀ ਆਈ ਹੈ।  

TwitterTwitter

ਦਸ ਦਈਏ ਕਿ ਟਵਿਟਰ 'ਤੇ ਕਈ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਦਬਾਅ ਸੀ ਕਿ ਉਹ ਉਸ ਦੇ ਪਲੈਟਫ਼ਾਰਮ ਦੇ ਜ਼ਰੀਏ ਧਾਰਮਕ ਲੜਾਈ ਅਤੇ ਹਿੰਸਾ ਫ਼ਲਾਉਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਖ਼ਾਤੇ 'ਤੇ ਨੁਕੇਲ ਕਸੇ ਅਤੇ ਇਕ ਅਜਿਹਾ ਰੰਗ ਮੰਚ ਤਿਆਰ ਕਰੇ ਜਿੱਥੇ ਲੋਕਾਂ ਨੂੰ ਸਮੀਕਰਨ ਦੀ ਆਜ਼ਾਦੀ ਮਿਲੇ।

Twitter and Jack DorseyTwitter and Jack Dorsey

ਅਪਣੀ ਰਿਪੋਰਟ 'ਚ ਟਵਿਟਰ ਨੇ ਕਿਹਾ ਕਿ 93 ਫ਼ੀ ਸਦੀ ਖ਼ਾਤੇ ਉਨ੍ਹਾਂ ਦੇ ਅੰਦਰੂਨੀ ਸੰਦ ਕਾਰਨ ਸਸਪੈਂਡ ਕਰਨ 'ਚ ਕਾਮਯਾਬੀ ਮਿਲੀ, ਜਦਕਿ 74 ਫ਼ੀ ਸਦੀ ਖ਼ਾਤੇ ਉਨ੍ਹਾਂ ਦੇ ਪਹਿਲਾਂ ਤੋਂ ਹੀ ਸਸਪੈਂਡ ਕਰ ਦਿਤੇ ਗਏ।  

Twitter Twitter

ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਅਤਿਵਾਦ ਨੂੰ ਬੜ੍ਹਾਵਾ ਦੇਣ ਲਈ ਸਰਕਾਰੀ ਰਿਕਾਰਡ 'ਚ ਜਿੰਨੀ ਵੀ ਰਿਪੋਰਟ ਦਰਜ ਹਨ ਉਹ ਹੁਣ ਤਕ ਸਸਪੈਂਡ ਕੀਤੇ ਗਏ ਖ਼ਾਤੇ ਦੇ 0.2 ਫ਼ੀ ਸਦੀ ਹਿੱਸੇ ਤੋਂ ਵੀ ਘੱਟ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement