
ਇਹ ਉਪਕਰਨ ਜੈਵ ਅਤਿਵਾਦ ਰੋਕਥਾਮ ਅਤੇ ਵਾਤਾਵਰਨ ਨਿਗਰਾਨੀ ਹੱਲਾਂ ਦੀ ਨਜ਼ਰ ਤੋਂ ਵੀ ਮਹੱਤਵਪੂਰਨ
ਗੁਹਾਟੀ : ਆਈਆਈਟੀ ਗੁਹਾਟੀ ਦੇ ਖੋਜਕਾਰੀਆਂ ਨੇ ਕੋਸ਼ਿਕਾ ਕਲਚਰ ਅਤੇ ਸੂਖ਼ਮ ਜੀਵਨ ਵਿਗਿਆਨ ਖੋਜ ਦੇ ਬਗ਼ੈਰ ਬੈਕਟੀਰੀਆ ਦਾ ਤੁਰਤ ਪਤਾ ਲਗਾਉਣ ਲਈ ਇਕ ਅਨੋਖ਼ਾ ਅਤੇ ਸਸਤਾ ਉਪਕਰਨ ਤਿਆਰ ਕੀਤਾ ਹੈ। ਮੈਟੀਰੀਅਲ ਕੈਮਿਸਟਰੀ ਨਾਮਕ ਰਸਾਲੇ ਵਿਚ ਛੱਪੇ ਇਸ ਅਧਿਐਨ ਅਨੁਸਾਰ ਇਸ ਉਪਕਰਨ ਨਾਲ ਬੈਕਟੀਰੀਆ ਦਾ ਜਲਦ ਪਤਾ ਲਗਾਇਆ ਜਾ ਸਕੇਗਾ ਜੋ ਨਾ ਸਿਰਫ਼ ਸਿਹਤ ਸਹੂਲਤਾਂ ਲਈ ਸਗੋਂ ਜੈਵ ਅਤਿਵਾਦ ਰੋਕਥਾਮ ਅਤੇ ਵਾਤਾਵਰਨ ਨਿਗਰਾਨੀ ਹੱਲਾਂ ਦੀ ਨਜ਼ਰ ਤੋਂ ਵੀ ਮਹੱਤਵਪੂਰਨ ਹੈ।
IIT Guwahati researchers develop device to detect bacteria
ਬੈਕਟੀਰੀਆ ਵਾਇਰਸ ਪੂਰੀ ਦੁਨੀਆ ਵਿਚ ਬੀਮਾਰੀ ਅਤੇ ਮੌਦ ਦੀ ਆਮ ਵਜ੍ਹਾ ਹੈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਐਂਟੀਬਾਇਉਟਿਕ ਦਵਾਈਆਂ ਦੇ ਵਿਕਾਸ ਦੇ ਬਾਵਜੂਦ ਬੈਕਟੀਰੀਆ ਵਾਇਰਸ ਦਾ ਪਤਾ ਸ਼ੁਰੂਆਤੀ ਦੌਰ ਵਿਚ ਲਗਾਉਣਾ ਇਕ ਚੁਨੌਤੀ ਹੈ। ਗੁਹਾਟੀ ਦੇ ਭਾਰਤੀ ਖੋਜ ਕੇਂਦਰ (ਆਈਆਈਟੀ) ਦੇ ਖੋਜਕਾਰੀਆਂ ਨੇ ਦਸਿਆ ਕਿ ਆਰਗੇਨਿਕ ਫ਼ੀਲਡ ਇਫ਼ੈਕਟ ਟ੍ਰਾਂਜਿਸਟਰ 'ਤੇ ਅਧਾਰਤ ਉਨ੍ਹਾਂ ਦੇ ਉਪਕਰਨ ਦੀ ਬੈਕਟੀਰੀਆ ਦਾ ਪਤਾ ਲਗਾਉਣ ਅਤੇ ਉਸ ਦੇ ਗ੍ਰਾਮ ਪਾਜ਼ੇਟਿਵ ਅਤੇ ਗ੍ਰਾਮ ਨੈਗੇਟਿਵ ਪ੍ਰਕਾਰਾਂ ਦਾ ਫ਼ਰਕ ਕਰਨ ਦੀ ਸਮਰੱਥਾ ਸਪੱਸ਼ਟ ਹੋ ਚੁੱਕੀ ਹੈ।
IIT Guwahati researchers develop device to detect bacteria
ਫ਼ਿਲਹਾਲ ਪ੍ਰਯੋਗਸ਼ਾਲਾ ਵਿਚ ਸਰੀਰ 'ਚ ਬੈਕਟੀਰੀਆ ਦਾ ਪਤਾ ਲਗਾਇਆ ਜਾਂਦਾ ਹੈ। ਇਸ ਵਿਚ ਮਰੀਜ਼ ਦੇ ਸਰੀਰ ਤੋਂ ਕੋਸ਼ਕਾਵਾਂ ਲਈਆਂ ਜਾਂਦੀਆਂ ਹਨ। ਉਨ੍ਹਾਂ ਦਾ ਕਲਚਰ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਵਿਚ ਵਾਧਾ ਕਰਵਾਇਆ ਜਾਂਦਾ ਹੈ ਤਾਕਿ ਸੂਖ਼ਮ ਜੀਵ ਵਿਗਿਆਨਿਕ ਵਿਸ਼ਲੇਸ਼ਨ ਲਈ ਲੋੜੀਂਦੇ ਬੈਕਟੀਰੀਆ ਕੋਸ਼ਕਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
IIT Guwahati researchers develop device to detect bacteria
ਆਈਆਈਟੀ ਗੁਹਾਟੀ ਦੇ ਪ੍ਰੋਫ਼ੈਸਰ ਪਰਮੇਸ਼ਵਰ ਕੇ. ਅੱਯਰ ਨੇ ਕਿਹਾ, ''ਇਲਾਜ ਦੇ ਲਿਹਾਜ਼ ਨਾਲ ਖ਼ਾਸਕਰ ਉਦੋਂ ਜਦੋਂ ਸਮਾਂ ਥੋੜਾ ਹੁੰਦਾ ਹੈ, ਮੌਜੂਦਾ ਤਕਨੀਕਾਂ ਬਹੁਤ ਸਮਾਂ ਲੈਂਦੀਆਂ ਹਨ।'' ਉਨ੍ਹਾਂ ਕਿਹਾ, ''ਕਿਯੂ ਪੀਸੀਆਰ ਵਰਗੀਆਂ ਨਵੀਆਂ ਤਕਨੀਕਾਂ ਨਾਲ ਸੂਖ਼ਮ ਜੀਵਵਿਗਿਆਨਿਕ ਤਰੀਕਿਆਂ ਦੀ ਤੁਲਨਾ ਵਿਚ ਜ਼ਿਆਦਾ ਤੇਜ਼ੀ ਨਾਲ ਬੈਕਟੀਰੀਆ ਦਾ ਪਤਾ ਲਗਾਇਟਾ ਜਾਂਦਾ ਹੈ। ਉਸ ਲਈ ਮਹਿੰਗੇ ਉਪਕਰਨ ਅਤੇ ਤਜ਼ੁਰਬੇਕਾਰ ਮੁਲਾਜ਼ਮਾਂ ਦੀ ਜ਼ਰੂਰਤ ਵੀ ਨਹੀਂ ਹੁੰਦੀ।''