
Google ਦੇ ਹੋਮਪੇਜ 'ਤੇ ਇਕ ਖਾਸ ਡੂਡਲ ਬਣਾਇਆ ਗਿਆ ਹੈ। ਗੂਗਲ ਡੂਡਲ ਨੂੰ ਅਮਰੀਕਾ ਦੀ ਐਨੇਸਥਿਸਿਆਲਾਜਿਸਟ ਡਾਕਟਰ ਵਰਜੀਨੀਆ ਐਪਗਾਰ ਦੇ 109ਵੇਂ ਜਨਮਦਿਨ ਦੇ ਮੌਕੇ 'ਤੇ...
ਨਵੀਂ ਦਿੱਲੀ : Google ਦੇ ਹੋਮਪੇਜ 'ਤੇ ਇਕ ਖਾਸ ਡੂਡਲ ਬਣਾਇਆ ਗਿਆ ਹੈ। ਗੂਗਲ ਡੂਡਲ ਨੂੰ ਅਮਰੀਕਾ ਦੀ ਐਨੇਸਥਿਸਿਆਲਾਜਿਸਟ ਡਾਕਟਰ ਵਰਜੀਨੀਆ ਐਪਗਾਰ ਦੇ 109ਵੇਂ ਜਨਮਦਿਨ ਦੇ ਮੌਕੇ 'ਤੇ ਬਣਾਇਆ ਗਿਆ ਹੈ। ਵਰਜੀਨੀਆ ਐਪਗਾਰ ਨੂੰ ਐਪਗਾਰ ਸਕੋਰ (Apgar Score) ਬਣਾਉਣ ਲਈ ਜਾਣਿਆ ਜਾਂਦਾ ਹੈ। ਇਸ ਦੇ ਜ਼ਰੀਏ ਨਵਜਾਤ ਬੱਚੇ ਦੇ ਸਿਹਤ ਨਾਲ ਜੁਡ਼ੀ ਸਾਰੀ ਜਾਣਕਾਰੀਆਂ ਦਾ ਪਤਾ ਲਗਾਇਆ ਜਾਂਦਾ ਹੈ।
Apgar
ਗੂਗਲ ਡੂਡਲ ਦੀ ਗੱਲ ਕਰੀਏ ਤਾਂ ਇਕ ਐਨੀਮੇਟਿਡ ਗੂਗਲ ਵਿਚ ਡਾਕਟਰ ਵਰਜੀਨੀਆ ਨੂੰ ਇਕ ਲੈਟਰ ਪੈਡ ਅਤੇ ਪੈਨ ਫੜੇ ਹੋਏ ਦਿਖਾਇਆ ਗਿਆ ਹੈ, ਜਿਸ ਵਿਚ ਉਹ ਡੂਡਲ 'ਚ ਬਣੇ ਇਕ ਨਵੇਂ ਜੰਮੇ ਬੱਚੇ ਦੇ ਸਿਹਤ ਬਾਰੇ ਜਾਣਕਾਰੀ ਨੋਟ ਕਰ ਰਹੀ ਹੈ। ਰੰਗ - ਬਿਰੰਗਾ ਡੂਡਲ ਦੇਖਣ 'ਚ ਬਹੁਤ ਦਿਲ ਛੂਹ ਲੈਣ ਵਾਲਾ ਹੈ। ਵਰਜੀਨੀਆ ਐਪਗਾਰ ਦਾ ਜਨਮ 7 ਜੂਨ 1909 ਨੂੰ ਹੋਇਆ ਸੀ। ਉਨ੍ਹਾਂ ਦਾ ਸ਼ੁਰੂਆਤੀ ਜੀਵਨ ਅਮਰੀਕਾ ਦੇ ਨਿਊ ਜਰਸੀ ਵਿਚ ਬੀਤਿਆ।
Virginia
ਉਨ੍ਹਾਂ ਦਾ ਪਰਵਾਰ ਮਿਊਜ਼ਿਕ ਦਾ ਸ਼ੌਕੀਨ ਸੀ। ਉਨ੍ਹਾਂ ਦੇ ਪਰਵਾਰ 'ਚ ਆਈਆਂ ਕਈ ਸਾਰੀ ਸਿਹਤ ਸਬੰਧੀ ਪਰੇਸ਼ਾਨੀਆਂ ਦੇ ਚਲਦੇ ਉਨ੍ਹਾਂ ਦਾ ਸ਼ੌਕ ਮੈਡਿਸਿਨ ਅਤੇ ਸਾਇੰਸ ਵੱਲ ਹੋ ਗਿਆ। ਉਨ੍ਹਾਂ ਨੇ 1949 'ਚ ਸਰਜਰੀ ਵਿਚ ਅਪਣੀ ਪੜ੍ਹਾਈ ਪੂਰੀ ਕੀਤੀ। ਡਾਕਟਰ ਵਰਜੀਨੀਆ ਕੋਲੰਬਿਆ ਯੂਨੀਵਰਸਿਟੀ ਕਾਲਜ ਆਫ਼ ਫ਼ਿਜ਼ਿਸ਼ੀਅਨਜ਼ ਐਂਡ ਸਰਜਨਜ਼ ਵਿਚ ਪ੍ਰੋਫੈਸਰ ਬਨਣ ਵਾਲੀ ਪਹਿਲੀ ਮਹਿਲਾ ਸੀ। ਇਹ ਉਪਲਬਧੀ 1949 ਵਿਚ ਉਨ੍ਹਾਂ ਦੇ ਖਾਤੇ 'ਚ ਜੁਡ਼ੀ। ਡਾਕਟਰ ਐਪਗਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ 1950 ਦੌਰਾਨ ਅਮਰੀਕਾ 'ਚ ਬੱਚਾ ਮੌਤ ਦਰ ਦੇ ਵਧਣ ਦੇ ਦੌਰਾਨ ਕਈ ਹਜ਼ਾਰ ਨਵੇਂ ਜੰਮੇ ਬੱਚਿਆਂ ਦੇ ਸਿਹਤ ਬਾਰੇ ਪਤਾ ਲਗਾਇਆ।
Virginia Apgar
1960 ਤੱਕ, ਕਿਸੇ ਬੱਚੇ ਦੇ ਪੈਦੇ ਹੋਣ ਦੇ 24 ਘੰਟੇ ਦੇ ਅੰਦਰ ਉਸ ਦੇ ਸਿਹਤ ਦਾ ਪਤਾ ਲਗਾਉਣਾ ਬੇਹੱਦ ਆਸਾਨ ਹੋ ਗਿਆ। 1972 'ਚ ਡਾਕਟਰ ਵਰਜੀਨੀਆ ਨੇ Is My Baby All Right ? ਨਾਮ ਤੋਂ ਇਕ ਕਿਤਾਬ ਲਿਖਣ 'ਚ ਅਪਣਾ ਯੋਗਦਾਨ ਦਿਤਾ। ਇਸ ਕਿਤਾਬ 'ਚ ਜਨਮ ਦੌਰਾਨ ਹੋਣ ਵਾਲੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਨੂੰ ਸਪੱਸ਼ਟ ਕੀਤਾ ਗਿਆ ਹੈ। 1974 ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ।