ਦੇਸ਼ ਦੇ ਪਹਿਲੇ ਸੂਰਜ ਮਿਸ਼ਨ Aditya-L1 ਨੇ ਇਸਰੋ ਨੂੰ ਭੇਜੀ ਸੈਲਫੀ; ਤਸਵੀਰ ਵਿਚ ਨਜ਼ਰ ਆਏ ਧਰਤੀ ਤੇ ਚੰਨ
Published : Sep 7, 2023, 1:43 pm IST
Updated : Sep 7, 2023, 1:43 pm IST
SHARE ARTICLE
Aditya-L1 spacecraft unveils captivating pictures of Earth and Moon
Aditya-L1 spacecraft unveils captivating pictures of Earth and Moon

ਪੁਲਾੜ ਏਜੰਸੀ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, "ਸੂਰਜ-ਧਰਤੀ L1 ਬਿੰਦੂ ਨਾਲ ਜੁੜੇ ਆਦਿਤਿਆ-ਐਲ1 ਨੇ ਸੈਲਫੀ ਅਤੇ ਧਰਤੀ ਅਤੇ ਚੰਦਰਮਾ ਦੀਆਂ ਤਸਵੀਰਾਂ ਖਿੱਚੀਆਂ ਹਨ।"

 

ਬੈਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਨੂੰ ਦੇਸ਼ ਦੇ ਪਹਿਲੇ ਸੂਰਜ ਮਿਸ਼ਨ 'ਆਦਿਤਿਆ-ਐਲ1' 'ਤੇ ਲੱਗੇ ਕੈਮਰੇ ਦੁਆਰਾ ਲਈ ਗਈ ਪੁਲਾੜ ਯਾਨ ਦੀ 'ਸੈਲਫੀ' ਅਤੇ ਧਰਤੀ ਅਤੇ ਚੰਦਰਮਾ ਦੀਆਂ ਤਸਵੀਰਾਂ ਜਾਰੀ ਕੀਤੀਆਂ। ਪੁਲਾੜ ਏਜੰਸੀ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, "ਸੂਰਜ-ਧਰਤੀ L1 ਬਿੰਦੂ ਨਾਲ ਜੁੜੇ ਆਦਿਤਿਆ-ਐਲ1 ਨੇ ਸੈਲਫੀ ਅਤੇ ਧਰਤੀ ਅਤੇ ਚੰਦਰਮਾ ਦੀਆਂ ਤਸਵੀਰਾਂ ਖਿੱਚੀਆਂ ਹਨ।"

ਇਹ ਵੀ ਪੜ੍ਹੋ: ਰਾਜਸਥਾਨ 'ਚ ਟਰੱਕ ਨਾਲ ਟਕਰਾਉਣ ਤੋਂ ਬਾਅਦ ਪਲਟੀ ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ, ਦੋ ਦੀ ਮੌਤ

ਤਸਵੀਰਾਂ ਵਿਚ 'ਵਿਜ਼ੀਬਲ ਐਮੀਸ਼ਨ ਲਾਈਨ ਕੋਰੋਨਾਗ੍ਰਾਫ' (ਵੀ.ਈ.ਐਲ.ਸੀ.) ਅਤੇ ਸੋਲਰ ਅਲਟਰਾਵਾਇਲਟ ਇਮੇਜਰ (ਐਸ.ਯੂ.ਆਈ.ਟੀ.) ਯੰਤਰ ਦਿਖਾਈ ਦਿੰਦੇ ਹਨ, ਜਿਵੇਂ ਕਿ 4 ਸਤੰਬਰ, 2023 ਨੂੰ ਆਦਿਤਿਆ-L1 'ਤੇ ਲੱਗੇ ਕੈਮਰੇ ਦੁਆਰਾ ਦੇਖਿਆ ਗਿਆ ਸੀ। ਇਸਰੋ ਨੇ ਕੈਮਰੇ ਦੁਆਰਾ ਲਈਆਂ ਗਈਆਂ ਧਰਤੀ ਅਤੇ ਚੰਦਰਮਾ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ: ਮਾਨ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਸਕਾਲਰਸ਼ਿਪ ਦਾ ਕੀਤਾ ਐਲਾਨ, ਜਾਣੋ ਕਿਵੇਂ ਕਰਨਾ ਹੈ ਅਪਲਾਈ

ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਦੇਸ਼ ਦੇ ਪਹਿਲੇ ਸੂਰਜ ਮਿਸ਼ਨ ‘ਆਦਿਤਿਆ ਐਲ1’ ਨੂੰ ਸ੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ ਸੀ। ਭਾਰਤ ਦਾ ਇਹ ਮਿਸ਼ਨ ਸੂਰਜ ਨਾਲ ਸਬੰਧਤ ਰਹੱਸਾਂ ਤੋਂ ਪਰਦਾ ਹਟਾਉਣ ’ਚ ਮਦਦ ਕਰੇਗਾ। ਇਸਰੋ ਅਨੁਸਾਰ, ‘ਆਦਿਤਿਆ-ਐਲ1’ ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ-ਅਧਾਰਤ ਨਿਰੀਖਣਸ਼ਾਲਾ ਹੈ।

ਇਹ ਵੀ ਪੜ੍ਹੋ: ਖੜੇ ਟਰੱਕ 'ਚ ਵੱਜੀ ਤੇਜ਼ ਰਫ਼ਤਾਰ ਕਾਰ, ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ

ਇਹ ਪੁਲਾੜ ਜਹਾਜ਼ 125 ਦਿਨਾਂ (ਲਗਭਗ ਚਾਰ ਮਹੀਨੇ) ’ਚ ਪ੍ਰਿਥਵੀ ਤੋਂ ਲਗਭਗ 15 ਲੱਖ ਕਿਲੋਮੀਟਰ ਲੰਮਾ ਸਫ਼ਰ ਕਰਨ ਮਗਰੋਂ ਲੈਂਗਰੇਜੀਅਨ ਬਿੰਦੂ ‘ਐਲ1’ ਦੇ ਆਸਪਾਸ ਇਕ ਪ੍ਰਭਾਮੰਡਲ ਆਰਬਿਟ ’ਚ ਸਥਾਪਤ ਹੋਵੇਗਾ, ਜਿਸ ਨੂੰ ਸੂਰਜ ਦੇ ਸਭ ਤੋਂ ਨੇੜੇ ਮੰਨਿਆ ਜਾਂਦਾ ਹੈ। ਇਹ ਉਥੋਂ ਸੂਰਜ ’ਤੇ ਹੋਣ ਵਾਲੀਆਂ ਵੱਖੋ-ਵੱਖ ਘਟਨਾਵਾਂ ਦਾ ਅਧਿਐਨ ਕਰੇਗਾ। ਮਿਸ਼ਨ ਦੇ ਮੁੱਖ ਉਦੇਸ਼ਾਂ ’ਚ ਸੂਰਜ ਦੇ ਪਰਿਮੰਡਲ ਦੀ ਗਰਮੀ ਅਤੇ ਸੂਰਜੀ ਹਵਾ, ਸੂਰਜ ’ਤੇ ਆਉਣ ਵਾਲੇ ਭੂਚਾਲ ਜਾਂ ‘ਕੋਰੋਨਲ ਮਾਸ ਇਜੈਕਸ਼ਨ’ (ਸੀ.ਐਮ.ਈ.), ਪ੍ਰਿਥਵੀ ਦੇ ਨੇੜੇ ਪੁਲਾੜ ਮੌਸਮ ਆਦਿ ਦਾ ਅਧਿਐਨ ਕਰਨਾ ਸ਼ਾਮਲ ਹੈ।

 

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement